ਪਟਨਾ- ਬਿਹਾਰ ਪੁਲਸ ਨੇ ਦਾਅਵਾ ਕੀਤਾ ਹੈ ਕਿ ਤਿੰਨ ਲੱਖ ਰੁਪਏ ਦੇ ਇਨਾਮੀ ਮਾਓਵਾਦੀ ਸੁਰੇਸ਼ ਕੋੜਾ ਉਰਫ਼ ਮੁਸਤਕੀਮ ਦੇ ਸਰੰਡਰ ਨਾਲ ਸੂਬਾ 'ਨਕਸਲ ਮੁਕਤ' ਹੋ ਗਿਆ ਹੈ। ਪੁਲਸ ਹੈੱਡ ਕੁਆਰਟਰ ਵਲੋਂ ਬੁੱਧਵਾਰ ਦੇਰ ਰਾਤ ਜਾਰੀ ਇਕ ਬਿਆਨ ਅਨੁਸਾਰ, ਕੋੜਾ 'ਤੇ 60 ਮਾਮਲੇ ਦਰਜ ਸਨ, ਜਿਨ੍ਹਾਂ 'ਚੋਂ ਕਈ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੇ ਅਧੀਨ ਦਰਜ ਕੀਤੇ ਗਏ ਸਨ। ਬਿਆਨ 'ਚ ਕਿਹਾ ਗਿਆ ਹੈ ਕਿ ਕੋੜਾ ਨੇ ਤਿੰਨ ਅਸਾਲਟ ਰਾਈਫਲ, ਸੈਂਕੜੇ ਕਾਰਤੂਸ ਅਤੇ ਮੈਗਜ਼ੀਨ ਤੋਂ ਇਲਾਵਾ ਕੁਝ ਨਕਦੀ ਨਾਲ ਬੁੱਧਵਾਰ ਨੂੰ ਮੁੰਗੇਰ ਜ਼ਿਲ੍ਹੇ 'ਚ ਵਿਸ਼ੇਸ਼ ਕਾਰਜ ਫੋਰਸ (ਐੱਸਟੀਐੱਫ) ਦੇ ਸਾਹਮਣੇ ਸਰੰਡਰ ਕਰ ਦਿੱਤਾ।

ਪੁਲਸ ਅਨੁਸਾਰ ਸਰੰਡਰ ਕਰਨ ਵਾਲੇ ਮਾਓਵਾਦੀਆਂ ਦੇ ਮੁੜ ਵਸੇਬੇ ਲਈ ਸੰਚਾਲਿਤ 'ਸਰੰਡਰ-ਸਹਿ-ਮੁੜਵਸੇਬਾ ਯੋਜਨਾ' ਦੇ ਅਧੀਨ ਕੋੜਾ ਨੂੰ ਵੀ ਲਾਭ ਪ੍ਰਦਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਦੇ ਅਧੀਨ ਕੋੜਾ 'ਤੇ ਐਲਾਨ ਇਨਾਮ ਰਾਸ਼ੀ (ਤਿੰਨ ਲੱਖ ਰੁਪਏ) ਤੋਂ ਇਲਾਵਾ 5 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਅਤੇ 36 ਮਹੀਨਿਆਂ ਤੱਕ ਵਪਾਰਕ ਟਰੇਨਿੰਗ ਲਈ ਹਰ ਮਹੀਨੇ 10 ਹਜ਼ਾਰ ਰੁਪਏ ਦਾ ਵਜ਼ੀਫਾ ਦਿੱਤਾ ਜਾਵੇਗਾ। ਬਿਆਨ 'ਚ ਕਿਹਾ ਗਿਆ ਹੈ,''ਕੋੜਾ ਦੇ ਸਰੰਡਰ ਦੇ ਨਾਲ ਬਿਹਾਰ 'ਚ ਨਕਸਲੀ ਨੈੱਟਵਰਕ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਾ ਹੈ ਅਤੇ ਪੂਰਾ ਸੂਬਾ ਨਕਸਲ-ਮੁਕਤ ਹੋ ਗਿਆ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਧਿਆਪਕਾ ਨੇ ਵਟਸਐਪ ਸਟੇਟਸ ’ਤੇ ਲਾਇਆ 10ਵੀਂ ਬੋਰਡ ਦਾ ਪੇਪਰ, ਮੁਅੱਤਲ
NEXT STORY