ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਤੇ ਮੰਤਰੀਆਂ ਨੂੰ ਗੰਭੀਰ ਦੋਸ਼ਾਂ ਕਾਰਨ ਲਗਾਤਾਰ 30 ਦਿਨਾਂ ਲਈ ਹਿਰਾਸਤ ’ਚ ਰੱਖਣ ’ਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਉਣ ਦੀ ਵਿਵਸਥਾ ਵਾਲੇ ਤਿੰਨ ਬਿੱਲਾਂ 'ਤੇ ਵਿਚਾਰ ਕਰਨ ਲਈ ਬੁੱਧਵਾਰ ਇਕ ਸਾਂਝੀ ਕਮੇਟੀ ਬਣਾਈ ਗਈ। ਭਾਜਪਾ ਦੀ ਸੰਸਦ ਮੈਂਬਰ ਅਪਰਾਜਿਤਾ ਸਾਰੰਗੀ ਨੂੰ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਇਕ ਬੁਲੇਟਿਨ ’ਚ ਕਿਹਾ ਗਿਆ ਹੈ ਕਿ 31 ਮੈਂਬਰੀ ਸਾਂਝੀ ਕਮੇਟੀ ਬਣਾਈ ਗਈ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਰੰਗੀ ਨੂੰ ਇਸ ਦਾ ਮੁਖੀ ਨਿਯੁਕਤ ਕੀਤਾ ਹੈ।
ਪੜ੍ਹੋ ਇਹ ਵੀ : ਇਕ ਵਾਰ ਫਿਰ ਕੰਬੀ ਦਿੱਲੀ : ਹੋਟਲ ਨੇੜੇ ਹੋਏ ਜ਼ਬਰਦਸਤ ਧਮਾਕੇ ਨਾਲ ਦਹਿਲ ਗਿਆ ਪੂਰਾ ਇਲਾਕਾ
ਕਮੇਟੀ ’ਚ ਲੋਕ ਸਭਾ ਦੇ 21 ਤੇ ਰਾਜ ਸਭਾ ਦੇ 10 ਮੈਂਬਰ ਸ਼ਾਮਲ ਹਨ। ਵਿਰੋਧੀ ਧਿਰ ਦੇ 4 ਸੰਸਦ ਮੈਂਬਰਾਂ ਨੂੰ ਵੀ ਕਮੇਟੀ ’ਚ ਲਿਆ ਗਿਆ ਹੈ। ਸਾਂਝੀ ਕਮੇਟੀ ’ਚ ਸ਼ਾਮਲ ਲੋਕ ਸਭਾ ਦੇ 21 ਮੈਂਬਰਾਂ ’ਚ ਭਾਜਪਾ ਦੀ ਅਪਰਾਜਿਤਾ ਸਾਰੰਗੀ, ਰਵੀ ਸ਼ੰਕਰ ਪ੍ਰਸਾਦ, ਭਰਤਰੁਹਰੀ ਮਹਿਤਾਬ, ਪ੍ਰਦਾਨ ਬਰੂਆ, ਬ੍ਰਿਜ ਮੋਹਨ ਅਗਰਵਾਲ, ਵਿਸ਼ਨੂੰ ਦਿਆਲ ਰਾਮ, ਪੁਰਸ਼ੋਤਮ ਰੁਪਾਲਾ ਤੇ ਅਨੁਰਾਗ ਠਾਕੁਰ ਸ਼ਾਮਲ ਹਨ। ਜਨਤਾ ਦਲ (ਯੂ) ਦੇ ਦੇਵੇਸ਼ ਚੰਦਰ ਠਾਕੁਰ, ਤੇਲਗੂ ਦੇਸ਼ਮ ਪਾਰਟੀ ਦੇ ਲਵੂ ਸ਼੍ਰੀਕ੍ਰਿਸ਼ਨ, ਸ਼ਿਵ ਸੈਨਾ ਦੇ ਧੀਰਸ਼ੀਲ ਮਾਨੇ, ਜਨ ਸੇਨਾ ਪਾਰਟੀ ਦੇ ਬਾਲਸ਼ੌਰੀ ਵੱਲਭਨੇਨੀ, ਸਿੱਕਮ ਕ੍ਰਾਂਤੀਕਾਰੀ ਮੋਰਚਾ ਦੇ ਇੰਦਰਾ ਹੰਗ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੁਨੀਲ ਤਟਕਰੇ, ਜਨਤਾ ਦਲ (ਸੈਕੂਲਰ) ਦੇ ਮੱਲੇਸ਼ ਬਾਬੂ, ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਦੀ ਜਯੋਤਸਨਾ ਬਾਸੂਮਾਤਰੀ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਰਾਜੇਸ਼ ਵਰਮਾ ਨੂੰ ਵੀ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।
ਪੜ੍ਹੋ ਇਹ ਵੀ : Night Shift 'ਚ ਬੇਫ਼ਿਕਰ ਹੋ ਕੇ ਕੰਮ ਕਰਨ ਔਰਤਾਂ, ਮਿਲੇਗੀ ਦੁਗਣੀ ਤਨਖ਼ਾਹ! ਯੋਗੀ ਸਰਕਾਰ ਦਾ ਵੱਡਾ ਫੈਸਲਾ
ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਸਮੇਤ ਕਈ ਪ੍ਰਮੁੱਖ ਵਿਰੋਧੀ ਪਾਰਟੀਆਂ ਨੇ ਕਮੇਟੀ ’ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਸੀ। ‘ਇੰਡੀਆ’ ਗੱਠਜੋੜ ਦੀ ਇਕ ਭਾਈਵਾਲ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਕਮੇਟੀ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ। ਐੱਨ. ਸੀ. ਪੀ. (ਸ਼ਰਦ) ਦੀ ਲੋਕ ਸਭਾ ਮੈਂਬਰ ਸੁਪ੍ਰਿਆ ਸੁਲੇ ਨੂੰ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ। ‘ਇੰਡੀਆ’ ਗੱਠਜੋੜ ਤੋਂ ਬਾਹਰ ਦੀਆਂ ਕੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਕਮੇਟੀ ’ਚ ਲਿਆ ਗਿਆ ਹੈ। ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਅਸਦੁਦੀਨ ਓਵੈਸੀ, ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਨਿਰੰਜਨ ਰੈਡੀ ਨੂੰ ਵੀ ਇਸ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
ਕਮੇਟੀ ’ਚ ਰਾਜ ਸਭਾ ਦੇ ਜਿਨ੍ਹਾਂ 10 ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ’ਚ ਭਾਜਪਾ ਦੇ ਬ੍ਰਿਜ ਲਾਲ, ਉੱਜਵਲ ਨਿਕਮ, ਨੀਰਜ ਸ਼ੇਖਰ, ਮਨਨ ਕੁਮਾਰ ਮਿਸ਼ਰਾ ਤੇ ਕੇ. ਲਕਸ਼ਮਣ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜ ਸਭਾ ਦੇ ਨਾਮਜ਼ਦ ਮੈਂਬਰ ਸੁਧਾ ਮੂਰਤੀ, ਆਸਾਮ ਗਣ ਪ੍ਰੀਸ਼ਦ ਦੇ ਵਰਿੰਦਰ ਪ੍ਰਸਾਦ ਵੈਸ਼ਿਆ, ਅੰਨਾ ਡੀ. ਐੱਮ. ਕੇ. ਦੇ ਸ਼ਨਮੁਗਮ ਤੇ ਵਾਈ. ਐੱਸ. ਆਰ. ਕਾਂਗਰਸ ਦੇ ਨਿਰੰਜਨ ਰੈੱਡੀ ਨੂੰ ਵੀ ਸਾਂਝੀ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।
ਵਿਆਹ ਬਚਾਉਣ ਦੀ ਸਲਾਹ ਦੇਣ ਵਾਲਾ Influencer ਜੋੜਾ ਪਹੁੰਚਿਆ ਥਾਣੇ, ਪਤਨੀ ਨੇ ਪਤੀ 'ਤੇ ਲਗਾਏ ਗੰਭੀਰ ਦੋਸ਼
NEXT STORY