ਨਵੀਂ ਦਿੱਲੀ : ਦਿੱਲੀ ਦੇ ਮਹੀਪਾਲਪੁਰ ਵਿੱਚ ਰੈਡੀਸਨ ਹੋਟਲ ਨੇੜੇ ਅੱਜ ਸਵੇਰੇ ਇੱਕ ਜ਼ੋਰਦਾਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਸਵੇਰੇ ਕਰੀਬ 9:18 ਵਜੇ ਫਾਇਰ ਵਿਭਾਗ ਦੀ ਟੀਮ ਨੂੰ ਸੂਚਨਾ ਦਿੱਤੀ ਗਈ। ਦੱਸ ਦੇਈਏ ਕਿ ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਇਸ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ 'ਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਸ ਸਮੇਂ ਤਿੰਨ ਫਾਇਰ ਬ੍ਰਿਗੇਡ ਮੌਕੇ 'ਤੇ ਮੌਜੂਦ ਹਨ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਦੱਸ ਦੇਈਏ ਕਿ ਸੋਮਵਾਰ ਯਾਨੀ 10 ਨਵੰਬਰ ਦੀ ਸ਼ਾਮ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ ਜ਼ੋਰਦਾਰ ਧਮਾਕਾ ਹੋਇਆ ਸੀ, ਜਿਸ ਜਾਂਚ ਅਜੇ ਜਾਰੀ ਹੈ। ਹੁਣ ਤੱਕ ਇਸ ਘਟਨਾ ਵਿੱਚ 12 ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਇਸਨੂੰ ਅੱਤਵਾਦ ਹਮਲਾ ਕਰਾਰ ਦਿੱਤਾ ਹੈ। ਦਿੱਲੀ ਵਿਚ ਅੱਜ ਹੋਏ ਧਮਾਕੇ ਨੂੰ ਲੈ ਕੇ ਪੁਲਸ ਨੇ ਕਿਹਾ ਸ਼ੁਰੂਆਤੀ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਪੁਲਸ ਵਲੋਂ ਧਮਾਕੇ ਦੀ ਆਵਾਜ਼ ਆਉਣ ਦੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਧੌਲਾ ਕੁਆਂ ਵੱਲ ਜਾ ਰਹੀ ਇੱਕ ਡੀਟੀਸੀ ਬੱਸ ਦਾ ਪਿਛਲਾ ਟਾਇਰ ਫਟ ਗਿਆ ਸੀ, ਜਿਸ ਕਾਰਨ ਧਮਾਕਾ ਹੋਣ ਦੀ ਆਵਾਜ਼ ਆਈ। ਇਸ ਕਰਕੇ ਚਿੰਤਾ ਦੀ ਕੋਈ ਗੱਲ ਨਹੀਂ।
ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ
ਬਰਾਮਦਕਾਰਾਂ ਨੂੰ ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ ! 45,000 ਕਰੋੜ ਤੋਂ ਵੱਧ ਦੀਆਂ 2 ਯੋਜਨਾਵਾਂ ਨੂੰ ਦਿੱਤੀ ਮਨਜ਼ੂਰੀ
NEXT STORY