ਨਵੀਂ ਦਿੱਲੀ– ਹੈਲੀਕਾਪਟਰ ਕ੍ਰੈਸ਼ ’ਚ ਸੀ.ਡੀ.ਐੱਸ. ਬਿਪਿਨ ਰਾਵਤ ਦਾ ਦੇਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਭਾਰਤੀ ਹਵਾਈ ਫੌਜ ਨੇ ਟਵੀਟਰ ਰਾਹੀਂ ਦਿੱਤੀ ਹੈ। ਜੋ ਹੈਲੀਕਾਪਟਰ ਕ੍ਰੈਸ਼ ਹੋਇਆ ਹੈ, ਉਸ ਵਿਚ 14 ਲੋਕ ਸਵਾਰ ਸਨ। ਸੀ.ਡੀ.ਐੱਸ. ਰਾਵਤ ਦੀ ਪਤਨੀ ਮਧੁਲਿਕਾ ਰਾਵਤ ਵੀ ਹੈਲੀਕਾਪਟਰ ’ਚ ਸਵਾਰ ਸੀ। ਘਟਨਾ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਤਮਾਮ ਨੇਤਾਵਾਂ ਨੇ ਵੀ ਦੁਖ ਜਤਾਇਆ ਹੈ।
ਰੱਖਿਆ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ, ‘ਤਾਮਿਲਨਾਡੂ ’ਚ ਅੱਜ ਇਕ ਬੇਹੱਦ ਮੰਦਭਾਗੇ ਹੈਲੀਕਾਪਟਰ ਹਾਦਸੇ ’ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਹੱਥਿਆਰਬੰਧ ਫੌਜ ਦੇ ਜਵਾਨਾਂ ਦੇ ਦੇਹਾਂਤ ਗਹਿਰਾ ਦੁਖ ਹੋਇਆ। ਉਨ੍ਹਾਂ ਦਾ ਦੇਹਾਂਕ ਸਾਡੇ ਦੇਸ਼ ਲਈ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।’
ਇਹ ਦਰਦਨਾਕ ਹਾਦਸਾ ਤਾਮਿਲਨਾਡੂ ਦੇ ਕੰਨੂਰ ਨੇੜੇ ਬੁੱਧਵਾਰ ਦੁਪਹਿਰ ਨੂੰ ਹੋਇਆ ਹੈ। ਜਿਸ ਹੈਲੀਕਾਪਟਰ ਦਾ ਹਾਦਸਾ ਹੋਇਆ ਹੈ ਉਹ ਭਾਰਤੀ ਹਫਾਈ ਫੌਜ ਦਾ Mi-17V5 ਸੀ। ਡਬਲ ਇੰਜਣ ਵਾਲਾ ਇਹ ਹੈਲੀਕਾਪਟਰ ਬੇਹੱਦ ਸੁਰੱਖਿਤ ਮੰਨਿਆ ਜਾਂਦਾ ਹੈ। ਇਸੇ ਹੈਲੀਕਾਪਟਰ ’ਚ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ।) ਜਨਰਲ ਬਿਪਿਨ ਰਾਵਤ ਸਵਾਰ ਸਨ ਜਿਨ੍ਹਾਂ ਦੀ ਇਸ ਹਾਦਸੇ ’ਚ ਦਰਦਨਾਕ ਮੌਤ ਹੋ ਗਈ ਹੈ।
ਤਾਮਿਲਨਾਡੂ ਦੇ ਕੰਨੂਰ ’ਚ ਕ੍ਰੈਸ਼ ਹੋਏ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ’ਚ ਸੀ.ਡੀ.ਐੱਸ. ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਨੇ ਪਾਇਲਟ ਗਰੁੱਪ-ਕੈਪਟਰ ਪੀ.ਐੱਸ. ਚੌਹਾਨ ਅਤੇ ਸਕਵਾਡ੍ਰਨ ਲੀਡਰ ਕੁਲਦੀਪ ਦੇ ਨਾਲ ਉਡਾਣ ਭਰੀ ਸੀ। ਇਸ ਦੌਰਾਨ ਉਨ੍ਹਾਂ ਦੇ ਨਾਲ ਇਕ ਬ੍ਰਿਗੇਡੀਅਰ ਰੈਂਕ ਦੇ ਅਧਿਕਾਰੀ ਸਮੇਤ 14 ਲੋਕ ਸਵਾਰ ਸਨ।
ਤ੍ਰਿਣਮੂਲ ਨੇਤਾ ਦੀ ਸਰਕਾਰੀ ਦਫਤਰ ’ਚ ਬੰਦੂਕ ਨਾਲ ਤਸਵੀਰ ਵਾਇਰਲ
NEXT STORY