ਖਰਗੋਨ– ਇਨਸਾਨਾਂ ’ਚ ਕੋਰੋਨਾ ਵਾਇਰਸ ਦਾ ਖ਼ਤਰਾ ਅਜੇ ਖ਼ਤਮ ਵੀ ਨਹੀਂ ਹੋਇਆ ਕਿ ਪੰਛੀਆਂ ’ਚ ਬਰਡ ਫਲੂ ਦੇ ਕਹਿਰ ਨੇ ਅਫੜਾ-ਦਫੜੀ ਮਚਾ ਦਿੱਤਾ ਹੈ। ਰਾਜਸਥਾਨ, ਹਿਮਾਚਲ, ਕੇਰਲ ਦੇ ਨਾਲ-ਨਾਲ ਹੁਣ ਮੱਧ ਪ੍ਰਦੇਸ਼ ’ਚ ਵੀ ਬਰਡ ਫਲੂ ਨੇ ਦਹਿਸ਼ਤ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ। ਰਾਜ ’ਚ ਹੁਣ ਤਕ 500 ਤੋਂ ਜ਼ਿਆਦਾ ਕਾਵਾਂ ਦੀ ਮੌਤ ਤੋਂ ਬਾਅਦ ਹੁਣ ਕਈ ਜ਼ਿਲਿਆਂ ’ਚ ਬਰਡ ਫਲੂ ਦੀ ਪੁਸ਼ਟੀ ਹੋ ਗਈ ਹੈ। ਉਥੇ ਹੀ ਖਰਗੋਨ ਜ਼ਿਲੇ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਬਰਡ ਫਲੂ ਨਾਲ ਮਰੇ ਬਗਲੇ ਖਾਣ ਨਾਲ ਦੋ ਕੁੱਤਿਆਂ ਦੀ ਮੌਤ ਹੋ ਗਈ ਹੈ। ਉਥੇ ਹੀ ਮ੍ਰਿਤਕ ਕੁੱਤਿਆਂ ’ਚ ਵੀ ਬਰਡ ਫਲੂ ਦੀ ਪੁਸ਼ਟੀ ਹੋਈ ਹੈ।

ਮਾਮਲਾ ਜ਼ਿਲਾ ਦਫਤਰ ਤੋਂ ਕਰੀਬ 40 ਕਿਲੋਮੀਟਰ ਦੂਰ ਕਸਰਾਵਦ ਇਲਾਕੇ ਦਾ ਹੈ। ਜਿਥੇ ਪ੍ਰਾਚੀਨ ਜੰਗਲੇਸ਼ਵਰ ਮਹਾਦੇਵ ਮੰਦਰ ਦੇ ਪਹਾੜੀ ਖੇਤਰ ’ਤੇ ਬਰਗਦ ਦੇ ਰੁੱਖ ਦੇ ਆਲੇ-ਦੁਆਲੇ ਕਈ ਕਾਵਾਂ, ਸ਼ਿਕਰਾ ਅਤੇ ਬਗਲਿਆਂ ਦੀ ਮੌਤੇ ਹੋ ਗਈ। ਜਿਨ੍ਹਾਂ ’ਚ ਵੀਰਵਾਰ ਨੂੰ ਬਰਡ ਫਲੂ ਦੀ ਪੁਸ਼ਟੀ ਹੋ ਗਈ। ਇਸ ਤੋਂ ਬਾਅਦ ਜ਼ਿਲੇ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਕਲੈਕਟਰ ਦੇ ਨਿਰਦੇਸ਼ ਦੇ ਚਲਦੇ ਪੂਰੇ ਜ਼ਿਲੇ ਦੇ ਡਾਕਟਰਾਂ ਨੂੰ ਪਸ਼ੂ-ਪੰਛੀਆਂ ’ਤੇ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ।

ਸ਼ਾਮ ਨੂੰ ਰਿਪੋਰਟ ਆਉਣ ਤੋਂ ਪਹਿਲਾਂ ਜ਼ਿਲਾ ਦਫਤਰ ਸਥਿਤ ਜ਼ਿਲਾ ਪੰਚਾਇਤ ਭਵਨ ਦੇ ਪਿੱਛੇ ਦੋ ਬਗਲਿਆਂ ਦੀ ਮੌਤ ਹੋ ਗਈ। ਉਥੇ ਹੀ ਮ੍ਰਿਤਕ ਬਗਲਿਆਂ ਨੂੰ ਉਥੇ ਘੁੰਮ ਰਹੇ ਕੁੱਤਿਆਂ ਨੇ ਖਾ ਲਿਆ ਜਿਸ ਨਾਲ ਕੁੱਤਿਆਂ ਦੀ ਵੀ ਮੌਤ ਹੋ ਗਈ। ਵੈਟਰਨਰੀ ਵਿਭਾਗ ਨੂੰ ਸੂਚਨਾ ਮਿਲਣ ’ਤੇ ਡਾਕਟਰਾਂ ਦੀ ਟੀਮ ਘਟਨਾ ਵਾਲੀ ਥਾਂ ਪਹੁੰਚੀ। ਮੌਕੇ ’ਤੇ ਪਹੁੰਚੀ ਟੀਮ ਨੇ ਮ੍ਰਿਤਕ ਬਗਲਿਆਂ ਅਤੇ ਕੁੱਤਿਆਂ ਦਾ ਸੈਂਪਲ ਲੈ ਕੇ ਭੋਪਾਲ ਲੈਬ ਭੇਜ ਦਿੱਤਾ ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਸ ਨਾਲ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਸੀ। ਨਗਰ ਵਾਸੀਆਂ ਨੇ ਪਹਿਲਾਂ ਹੀ ਬਰਡ ਫਲੂ ਦਾ ਖ਼ਦਸ਼ਾ ਜਤਾਇਆ ਸੀ।
ਕਿਸਾਨ ਅੰਦੋਲਨ ਦੇ ਸਮਰਥਨ 'ਚ ਰਾਹੁਲ ਨੇ ਵੀਡੀਓ ਸਾਂਝੀ ਕਰ PM ਮੋਦੀ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY