ਰਾਂਚੀ- ਆਦਿਵਾਸੀ ਨੇਤਾ ਬਿਰਸਾ ਮੁੰਡਾ ਦੇ ਪੜਪੋਤੇ ਮੰਗਲ ਮੁੰਡਾ ਦੀ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੰਗਲ ਮੁੰਡਾ ਇਕ ਸੜਕ ਹਾਦਸੇ ਵਿਚ ਜ਼ਖਮੀ ਹੋ ਗਏ ਸਨ ਅਤੇ ਇੱਥੋਂ ਦੇ ਇਕ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਸਪਤਾਲ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੰਗਲ 45 ਸਾਲ ਦੇ ਸਨ।
ਮੰਗਲ ਮੁੰਡਾ ਨੇ ਸੂਬੇ ਦੇ ਹਸਪਤਾਲ ਰਾਜੇਂਦਰ ਆਯੁਵਿਗਿਆਨ ਸੰਸਥਾ (ਰਿਮਸ) 'ਚ ਰਾਤ ਸਾਢੇ 12 ਵਜੇ ਆਖ਼ਰੀ ਸਾਹ ਲਿਆ। ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿਚ 25 ਨਵੰਬਰ ਨੂੰ ਇਕ ਯਾਤਰੀ ਵਾਹਨ ਦੀ ਛੱਤ ਤੋਂ ਡਿੱਗਣ ਕਾਰਨ ਮੁੰਡਾ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਸਨ।
ਰਿਮਸ ਦੇ ਮੈਡੀਕਲ ਸੁਪਰਡੈਂਟ ਡਾ. ਹਿਰੇਨ ਬਿਰੂਆ ਨੇ ਇਕ ਨਿਊਜ਼ ਏਜੰਸੀ ਨੇ ਦੱਸਿਆ ਕਿ ਬਿਰਸਾ ਮੁੰਡਾ ਦੇ ਰਿਸ਼ਤੇਦਾਰ ਮੰਗਲ ਮੁੰਡਾ ਦੀ ਰਾਤ ਕਰੀਬ 12.30 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗੰਭੀਰ ਜ਼ਖਮੀ ਮੰਗਲ ਮੁੰਡਾ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਅਸੀਂ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਫ਼ਤਰ, ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਢਾ ਅਤੇ ਝਾਰਖੰਡ ਦੇ ਮੁੱਖ ਮੰਤਰੀ ਦਾ ਦਫ਼ਤਰ ਮੰਗਲ ਮੁੰਡਾ ਦੇ ਇਲਾਜ ਦੇ ਸਿਲਸਿਲੇ ਵਿਚ ਰਿਮਸ ਅਧਿਕਾਰੀਆਂ ਨਾਲ ਸੰਪਰਕ ਵਿਚ ਸੀ।
ਪ੍ਰਮਾਣੂ ਪਣਡੁੱਬੀ ਤੋਂ ਕੇ-4 ਮਿਜ਼ਾਈਲ ਦਾ ਸਫਲ ਪ੍ਰੀਖਣ
NEXT STORY