ਪਟਨਾ- ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਚਮਨਪੁਰਾ ਇਲਾਕੇ 'ਚ ਜਨਮਦਿਨ ਮੌਕੇ ਚਲਾਈ ਗੋਲੀ ਲੱਗਣ ਨਾਲ ਇਕ 10 ਸਾਲਾ ਬੱਚੀ ਦੀ ਮੌਤ ਹੋ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਬ-ਡਿਵੀਜ਼ਨਲ ਪੁਲਸ ਅਫਸਰ (ਐਸਡੀਪੀਓ-ਸਦਰ) ਅਭਿਨਵ ਨੇ ਕਿਹਾ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਜਦੋਂ ਰੀਆ ਨਾਂ ਦੀ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਗਈ ਸੀ ਜਿੱਥੇ ਜਸ਼ਨ ਦੌਰਾਨ ਹੋਈ ਗੋਲੀਬਾਰੀ 'ਚ ਉਸ ਨੂੰ ਗੋਲੀ ਲੱਗ ਗਈ।
ਇਹ ਵੀ ਪੜ੍ਹੋ : 'ਨਿਆਂ ਹੋਇਆ' : ਭਾਰਤੀ ਫ਼ੌਜ ਨੇ 'ਆਪਰੇਸ਼ਨ ਸਿੰਦੂਰ' ਦਾ ਵੀਡੀਓ ਕੀਤਾ ਜਾਰੀ
ਐੱਸਡੀਪੀਓ ਨੇ ਕਿਹਾ,"ਕੁੜੀ ਅਤੇ ਉਸ ਦਾ ਪਰਿਵਾਰ ਅਖਿਲੇਸ਼ ਰਾਮ ਦੇ ਪੋਤੇ ਦੀ ਜਨਮਦਿਨ ਦੀ ਪਾਰਟੀ 'ਚ ਸ਼ਾਮਲ ਹੋਏ ਸਨ। ਜਸ਼ਨ ਦੌਰਾਨ ਹੋਈ ਗੋਲੀਬਾਰੀ ਦੌਰਾਨ ਰੀਆ ਨੂੰ ਗੋਲੀ ਲੱਗ ਗਈ। ਉਸ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।" ਉਨ੍ਹਾਂ ਕਿਹਾ ਕਿ ਪੁਲਸ ਨੇ ਰਾਮ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ 2 ਦੇਸੀ ਪਿਸਤੌਲਾਂ ਅਤੇ ਪੰਜ ਕਾਰਤੂਸ ਬਰਾਮਦ ਕੀਤੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਧੀ ਰਾਤੀਂ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਤੜਕੇ ਉੱਠ ਦਾਦੀ ਨੇ ਦੇਖ...
NEXT STORY