ਰਾਨੀਗੰਜ (ਪੱਛਮੀ ਬੰਗਾਲ)- ਸਿਲੀਗੁੜੀ 'ਚ ਪ੍ਰਦਰਸ਼ਨ ਮਾਰਚ ਦੌਰਾਨ ਭਾਜਪਾ ਦੇ ਇਕ ਵਰਕਰ ਦੀ ਮੌਤ ਦੇ ਇਕ ਦਿਨ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਭਗਵਾ ਪਾਰਟੀ ਆਪਣੀਆਂ ਰੈਲੀਆਂ 'ਚ ਲੋਕਾਂ ਨੂੰ ਮਾਰ ਰਹੀ ਹੈ। ਭਾਜਪਾ ਨੇ ਪਾਰਟੀ ਵਰਕਰ ਉਲੇਨ ਰਾਏ ਦੇ ਕਤਲ ਦੇ ਵਿਰੋਧ 'ਚ ਅਤੇ ਉੱਤਰ ਬੰਗਾਲ 'ਚ ਸੂਬਾ ਸਕੱਤਰੇਤ 'ਉਤਰਕੰਨਿਆ' ਤੱਕ ਸੋਮਵਾਰ ਦੇ ਮਾਰਚ ਦੌਰਾਨ ਪੁਲਸ ਦੀ ਕਾਰਵਾਈ ਨੂੰ ਲੈ ਕੇ ਮੰਗਲਵਾਰ 12 ਘੰਟੇ ਦੇ ਬੰਦ ਦੀ ਅਪੀਲ ਕੀਤੀ ਸੀ।
ਇਹ ਵੀ ਪੜ੍ਹੋ : 'ਭਾਰਤ ਬੰਦ' ਦਰਮਿਆਨ ਐਕਸ਼ਨ 'ਚ ਸਰਕਾਰ, ਅਮਿਤ ਸ਼ਾਹ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ
ਬੈਨਰਜੀ ਨੇ ਰਾਨੀਗੰਜ 'ਚ ਜਨਸਭਾ 'ਚ ਦੋਸ਼ ਲਗਾਇਆ,''ਭਾਜਪਾ ਝੂਠ ਫੈਲਾਉਣ 'ਚ ਸ਼ਾਮਲ ਹੈ। ਉਹ ਲੋਕਾਂ ਦੇ ਕਤਲ ਕਰਵਾ ਰਹੀ ਹੈ। ਉਹ ਧਰਨਾ, ਰੈਲੀ ਕਰ ਕੇ ਲੋਕਾਂ ਦੇ ਕਤਲ ਕਰਵਾ ਰਹੀ ਹੈ।'' ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਸਰਕਾਰੀ ਕੰਟਰੋਲ ਵਾਲੀਆਂ ਕੋਲ ਖਾਨਾਂ ਨੂੰ ਵੇਚਣ ਦੀ ਮਨਜ਼ੂਰੀ ਨਹੀਂ ਦੇਵੇਗੀ। ਉਨ੍ਹਾਂ ਨੇ ਕਿਹਾ,''ਕੋਲਾ ਮਾਫ਼ੀਆ ਭਗਵਾ ਪਾਰਟੀ ਦੀ ਸੁਰੱਖਿਆ 'ਚ ਵੱਧ ਰਹੇ ਹਨ।'' ਮੁੱਖ ਮੰਤਰੀ ਨੇ ਕਿਹਾ,''ਮੈਂ ਪੇਸ਼ਕਸ਼ ਕੀਤੀ ਸੀ ਕਿ ਗੈਰ ਕਾਨੂੰਨੀ (ਕੋਲਾ) ਖਾਨਾਂ ਨੂੰ ਕੇਂਦਰ ਅਤੇ ਸੂਬੇ ਨਾਲ ਮਿਲ ਕੇ ਕਾਨੂੰਨੀ ਮਨਜ਼ੂਰੀ ਦੇਣ। ਹਾਲਾਂਕਿ ਕੇਂਦਰ ਸਰਕਾਰ ਨੇ ਇਸ 'ਤੇ ਕੋਈ ਜਵਾਬ ਨਹੀਂ ਦਿੱਤਾ।''
ਇਹ ਵੀ ਪੜ੍ਹੋ : ਹਿਮਾਚਲ : ਯਸ਼ ਫੈਨ ਫੈਕਟਰੀ 'ਚ ਲੱਗੀ ਅੱਗ 'ਚ ਤਿੰਨ ਲੋਕਾਂ ਦੀ ਮੌਤ, ਲਾਸ਼ਾਂ ਦੀ DNA ਰਾਹੀਂ ਕੀਤੀ ਜਾਵੇਗੀ ਪਛਾਣ
ਹਿਮਾਚਲ : ਯਸ਼ ਫੈਨ ਫੈਕਟਰੀ 'ਚ ਲੱਗੀ ਅੱਗ 'ਚ ਤਿੰਨ ਲੋਕਾਂ ਦੀ ਮੌਤ, ਲਾਸ਼ਾਂ ਦੀ DNA ਰਾਹੀਂ ਕੀਤੀ ਜਾਵੇਗੀ ਪਛਾਣ
NEXT STORY