ਨਵੀਂ ਦਿੱਲੀ- ਰਾਜਸਥਾਨ ਦੇ ਜ਼ਿਲ੍ਹਾ ਅਲਵਰ ਤੋਂ ਭਾਜਪਾ ਆਗੂ ਸੰਦੀਪ ਦਾਇਮਾ 'ਤੇ ਪਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਸੰਦੀਪ ਨੂੰ ਭਾਜਪਾ ਨੇ ਪਾਰਟੀ 'ਚੋਂ ਬਾਹਰ ਕੱਢ ਦਿੱਤਾ। ਦਰਅਸਲ ਸੰਦੀਪ ਨੇ ਗੁਰਦੁਆਰਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਜਿਸ ਨੂੰ ਲੈ ਕੇ ਸਿੱਖਾਂ ਵਿਚ ਰੋਹ ਹੈ। ਭਾਜਪਾ ਦੀ ਪ੍ਰਦੇਸ਼ ਅਨੁਸਾਸ਼ਨ ਕਮੇਟੀ ਮੁਤਾਬਕ ਉਨ੍ਹਾਂ ਪਾਰਟੀ ਦੀ ਵਿਚਾਰਧਾਰਾ ਦੇ ਉਲਟ ਬਿਆਨ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ।
ਇਹ ਵੀ ਪੜ੍ਹੋ- ਗੁਰਦੁਆਰਿਆਂ 'ਤੇ ਵਿਵਾਦਿਤ ਬਿਆਨ ਦੇਣ ਵਾਲੇ ਭਾਜਪਾ ਆਗੂ ਨੇ ਮੰਗੀ ਮੁਆਫ਼ੀ, ਮੁੜ ਕਹੀ ਅਜੀਬ ਗੱਲ
ਸੰਦੀਪ ਦਾਇਮਾ ਨੇ ਇਹ ਦਿੱਤਾ ਸੀ ਵਿਵਾਦਿਤ ਬਿਆਨ-
ਦਰਅਸਲ ਰਾਜਸਥਾਨ ਦੇ ਤਿਜਾਰਾ ਵਿਧਾਨ ਸਭਾ ਵਿਚ ਚੋਣ ਪ੍ਰਚਾਰ ਦੌਰਾਨ ਸੰਦੀਪ ਦਾਇਮਾ ਨੇ ਕਿਹਾ ਸੀ ਕਿ ਕਿਸ ਤਰ੍ਹਾਂ ਨਾਲ ਇੰਨੀਆਂ ਮਸਜਿਦਾਂ, ਗੁਰਦੁਆਰਾ ਬਣਾ ਕੇ ਇੱਥੇ ਛੱਡ ਦਿੱਤੇ। ਇਹ ਅੱਗੇ ਚੱਲ ਕੇ ਸਾਡੇ ਲਈ ਨਾਸੂਰ ਬਣ ਜਾਣਗੇ, ਇਸ ਲਈ ਸਾਡਾ ਸਾਰਿਆਂ ਦਾ ਧਰਮ ਬਣਦਾ ਹੈ ਕਿ ਇਸ ਨਾਸੂਰ ਨੂੰ ਇੱਥੋਂ ਉਖਾੜ ਸੁੱਟੀਏ।
ਇਹ ਵੀ ਪੜ੍ਹੋ- ਰਾਜਸਥਾਨ ਚੋਣਾਂ: ਗੁਰਦੁਆਰੇ ਤੇ ਮਸਜਿਦਾਂ ਉਖਾੜਨ ਦਾ ਬਿਆਨ ਦੇ ਕੇ ਭਾਜਪਾ ਆਗੂ ਨੇ ਪਾਰਟੀ ਕਸੂਤੀ ਫਸਾਈ
ਸੰਦੀਪ ਗਲਤੀ ਲਈ ਮੰਗ ਚੁੱਕੇ ਮੁਆਫ਼ੀ
ਵੀਡੀਓ ਜਾਰੀ ਕਰ ਕੇ ਮੁਆਫ਼ੀ ਮੰਗਦੇ ਹੋਏ ਸੰਦੀਪ ਦਾਇਮਾ ਨੇ ਕਿਹਾ ਕਿ ਮਸਜਿਦ-ਮਦਰੱਸਾ ਦੀ ਥਾਂ 'ਤੇ ਮੈਂ ਗਲਤੀ ਨਾਲ ਗੁਰਦੁਆਰਾ ਸਾਹਿਬ ਬਾਰੇ ਕੁਝ ਗਲਤ ਸ਼ਬਦਾਂ ਦੀ ਵਰਤੋਂ ਕਰ ਦਿੱਤੀ। ਮੈਂ ਪੂਰੇ ਸਿੱਖ ਭਾਈਚਾਰੇ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ, ਜਿਸ ਨੇ ਹਮੇਸ਼ਾ ਹਿੰਦੂ ਧਰਮ ਅਤੇ ਸਨਾਤਮ ਧਰਮ ਦੀ ਰਾਖੀ ਕੀਤੀ ਹੈ। ਮੈਨੂੰ ਨਹੀਂ ਪਤਾ ਕਿ ਮੇਰੇ ਤੋਂ ਗਲਤੀ ਕਿਵੇਂ ਹੋ ਗਈ। ਮੈਂ ਪੂਰੇ ਸਿੱਖ ਭਾਈਚਾਰੇ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਨਾਲ ਟਰੱਕ ਨੂੰ ਲੱਗੀ ਭਿਆਨਕ ਅੱਗ, ਡਰਾਈਵਰ ਜਿਊਂਦਾ ਸੜਿਆ
NEXT STORY