ਨੈਸ਼ਨਲ ਡੈਸਕ- ਬਿਹਾਰ ’ਚ ਆਪਣੀ ਹੈਰਾਨੀਜਨਕ ਤੇ ਭਾਰੀ ਜਿੱਤ ਤੋਂ ਬਾਅਦ ਭਾਜਪਾ ਇਸ ਸਾਲ ਪੱਛਮੀ ਬੰਗਾਲ ’ਚ ਵੀ ਉਹੀ ਮਾਡਲ ਅਪਣਾਉਣ ਦੀ ਤਿਆਰੀ ਕਰ ਰਹੀ ਹੈ ਜੋ ਉਸ ਨੇ ਬਿਹਾਰ ’ਚ ਅਪਣਾਇਆ ਸੀ। ਇਸ ਕਾਰਨ ਰਾਜਗ ਤੇ ਤ੍ਰਿਣਮੂਲ ਕਾਂਗਰਸ ’ਚ ਜ਼ੋਰਦਾਰ ਸਿਆਸੀ ਲੜਾਈ ਵੇਖਣ ਨੂੰ ਮਿਲ ਸਕਦੀ ਹੈ।
ਇਕ ਵੱਡੇ ਸਿਆਸੀ ਘਟਨਾਚੱਕਰ ਅਧੀਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬੰਗਾਲ ’ਚ ਗੱਠਜੋੜ ਦੇ ਸਟਾਰ ਪ੍ਰਚਾਰਕ ਬਣਨ ਲਈ ਤਿਆਰ ਹਨ।
ਭਾਜਪਾ ਦੇ ਇਕ ਚੋਟੀ ਦੇ ਰਣਨੀਤੀਕਾਰ ਦਾ ਕਹਿਣਾ ਹੈ ਕਿ ਬਿਹਾਰ ਦੇ ਤਜਰਬੇ ਨੇ ਪਾਰਟੀ ਨੂੰ ਯਕੀਨ ਦੁਆਇਆ ਹੈ ਕਿ ਇਕ ਵਿਆਪਕ, ਗੈਰ-ਵਿਚਾਰਧਾਰਕ, ਸਥਿਰਤਾ ਦੀ ਪਹਿਲ ਵਾਲਾ ਗੱਠਜੋੜ ਮਮਤਾ ਬੈਨਰਜੀ ਦੇ ਇਸ ਸਮੇ ਮਜ਼ਬੂਤ ਪਰ ਕਮਜ਼ੋਰ ਹੋ ਰਹੇ ਸਮਾਜਿਕ ਆਧਾਰ ਨੂੰ ਤੋੜ ਸਕਦਾ ਹੈ। ਉੱਭਰਦਾ ਨਾਅਰਾ ਇਹ ਹੋਵੇਗਾ ‘ ਰਾਜਗ ਦਾ ਨਿਆਂ ਬਨਾਮ ਮਮਤਾ ਦਾ ਜੰਗਲਰਾਜ।’
ਨਿਤੀਸ਼ ਦੀ ਮੌਜੂਦਗੀ ਭਾਜਪਾ ਦਾ ਸਭ ਤੋਂ ਵੱਡਾ ਜੂਆ ਹੈ ਤੇ ਸ਼ਾਇਦ ਇਸ ਦੀ ਸਭ ਤੋਂ ਵੱਡੀ ਜਾਇਦਾਦ ਵੀ। ਇਕ ਸ਼ਾਂਤ ਪ੍ਰਸ਼ਾਸਕ ਤੇ ‘ਗੱਠਜੋੜ ਨਿਰਮਾਤਾ’ ਵਜੋਂ ਉਨ੍ਹਾਂ ਦਾ ਅਕਸ ਮਮਤਾ ਦੀ ਅਵੇਗਸ਼ੀਲ ਸ਼ਖਸੀਅਤ ਆਧਾਰਤ ਸਿਆਸਤ ਦੇ ਅਨੁਮਾਨਾਂ ਦੇ ਬਿਲਕੁਲ ਉਲਟ ਹੈ।
ਬੰਗਾਲ ਬਿਹਾਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵੱਲੋਂ ਪ੍ਰਭਾਵਿਤ ਹੈ। ਬੰਗਾਲ ਦੀ ਵੱਡੀ ਪ੍ਰਵਾਸੀ ਮਜ਼ਦੂਰ ਆਬਾਦੀ ਇਕ ਹੋਰ ਕਾਰਕ ਹੈ। ਭਾਜਪਾ ਦਾ ਮੰਨਣਾ ਹੈ ਕਿ ਨਿਤੀਸ਼ ਉਨ੍ਹਾਂ ਨੂੰ ਖਿਚ ਸਕਦੇ ਹਨ। ਤਾਜ਼ਾ ਵਿਵਾਦ ਦੇ ਬਾਵਜੂਦ ਉਹ ਮਹਿਲਾ ਵੋਟਰਾਂ ਨੂੰ ਵੀ ਰਾਜਗ ਵੱਲ ਖਿੱਚ ਸਕਦੇ ਹਨ।
ਨਿਤੀਸ਼ ਪ੍ਰਵਾਸੀ ਆਬਾਦੀ ਵਾਲੇ ਜ਼ਿਲਿਆਂ ’ਚ ਰੈਲੀਆਂ ਕਰਨਗੇ ਜਦੋਂਕਿ ਬਿਹਾਰ, ਆਸਾਮ ਤੇ ਉੱਤਰ ਪ੍ਰਦੇਸ਼ ਦੇ ਰਾਜਗ ਆਗੂ ਭਾਜਪਾ ਦੇ ਸਥਾਨਕ ਅਕਸ ਦੀ ਘਾਟ ਦੀ ਪੂਰਤੀ ਕਰਨਗੇ। ਮੋਦੀ ਦਾ ਚੋਣ ਜਾਦੂ ਅਜੇ ਤੱਕ ਬੰਗਾਲ ’ਚ ਭਾਜਪਾ ਲਈ ਕੰਮ ਨਹੀਂ ਕਰ ਸਕਿਆ।
ਨਿਤੀਸ਼ ਦੇ ਮੰਚ ’ਤੇ ਹੋਣ ਨਾਲ ਰਾਜਗ ਸੱਟਾ ਲਾ ਰਿਹਾ ਹੈ ਕਿ ਗੱਠਜੋੜ ਦੀ ਸਥਿਰਤਾ ਨੂੰ ਵੇਖਦੇ ਹੋਏ ਬੰਗਾਲ ਦੇ ਵੋਟਰ ਮਮਤਾ ਦੇ ਵਿਰੁੱਧ ਵੋਟ ਪਾ ਸਕਦੇ ਹਨ। ਕੀ ਇਹ ਸੱਟਾ ਸਫਲ ਹੋਵੇਗਾ?
ਭਾਰਤ ਦੀ ਯੂਰੀਆ ਦਰਾਮਦ 71.7 ਲੱਖ ਟਨ ਪਹੁੰਚੀ
NEXT STORY