ਨਵੀਂ ਦਿੱਲੀ/ਪਟਨਾ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜ ਸਭਾ ਚੋਣਾਂ 2026 ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 10 ਸੂਬਿਆਂ ਦੀਆਂ 37 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਲਈ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਬਿਹਾਰ ਤੋਂ ਦੋ ਉਮੀਦਵਾਰਾਂ ਨਿਤਿਨ ਨਵੀਨ ਅਤੇ ਸ਼ਿਵੇਸ਼ ਕੁਮਾਰ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਸ ਸੂਚੀ ਵਿੱਚ ਬਿਹਾਰ, ਹਰਿਆਣਾ, ਅਸਾਮ ਅਤੇ ਪੱਛਮੀ ਬੰਗਾਲ ਸਮੇਤ ਕਈ ਅਹਿਮ ਸੂਬਿਆਂ ਦੇ ਆਗੂਆਂ ਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਦੀ ਇਸ ਸੂਚੀ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਵੱਲੋਂ ਵੀ ਆਪਣੇ ਪੱਤੇ ਖੋਲ੍ਹੇ ਜਾਣ ਦੀ ਉਮੀਦ ਹੈ, ਜਿਸ ਨਾਲ ਚੋਣ ਮੈਦਾਨ ਹੋਰ ਵੀ ਭਖ ਗਿਆ ਹੈ।
ਇਹ ਵੀ ਪੜ੍ਹੋ - ਕੁੱਝ ਸਮੇਂ 'ਚ ਲੱਗੇਗਾ ਸਾਲ ਦਾ ਪਹਿਲਾਂ ਚੰਦਰ ਗ੍ਰਹਿਣ, 11 ਘੰਟੇ ਬੰਦ ਰਹੇਗਾ ਅਯੁੱਧਿਆ ਦਾ ਰਾਮ ਮੰਦਰ
ਭਾਜਪਾ ਦੇ ਪ੍ਰਮੁੱਖ ਉਮੀਦਵਾਰਾਂ ਦੀ ਸੂਚੀ:
ਭਾਜਪਾ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਵੱਖ-ਵੱਖ ਸੂਬਿਆਂ ਤੋਂ ਹੇਠ ਲਿਖੇ ਉਮੀਦਵਾਰ ਚੋਣ ਲੜਨਗੇ:
ਬਿਹਾਰ: ਨਿਤਿਨ ਨਵੀਨ ਅਤੇ ਸ਼ਿਵੇਸ਼ ਕੁਮਾਰ।
ਹਰਿਆਣਾ: ਸੰਜੇ ਭਾਟੀਆ।
ਓਡੀਸ਼ਾ: ਸੂਬਾ ਪ੍ਰਧਾਨ ਮਨਮੋਹਨ ਸਾਮਲ ਅਤੇ ਸੁਜੀਤ ਕੁਮਾਰ।
ਅਸਾਮ: ਤੇਰਾਸ਼ ਗੋਵਾਲਾ ਅਤੇ ਜੋਗੇਨ ਮੋਹਨ।
ਛੱਤੀਸਗੜ੍ਹ: ਲਕਸ਼ਮੀ ਵਰਮਾ।
ਪੱਛਮੀ ਬੰਗਾਲ: ਰਾਹੁਲ ਸਿਨਹਾ।
ਇਹ ਵੀ ਪੜ੍ਹੋ - ਵਿਸ਼ਵ ਪ੍ਰਸਿੱਧ ਜੋਤਸ਼ੀ ਦੀ ਡਰਾਉਣੀ ਭਵਿੱਖਬਾਣੀ: ਅਗਲੇ ਕਈ ਸਾਲਾਂ ’ਚ ਹੋਰ ਜੰਗਾਂ ਦਾ ਕਰਨਾ ਪਵੇਗਾ ਸਾਹਮਣਾ!
ਨਾਮਜ਼ਦਗੀ ਲਈ ਬਚਿਆ ਸਿਰਫ਼ ਇੱਕ ਦਿਨ
ਰਾਜ ਸਭਾ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਹੁਣ ਆਪਣੇ ਆਖਰੀ ਪੜਾਅ 'ਤੇ ਹੈ। 3 ਅਤੇ 4 ਮਾਰਚ ਨੂੰ ਹੋਲੀ ਦੀ ਛੁੱਟੀ ਹੋਣ ਕਾਰਨ ਨਾਮਜ਼ਦਗੀ ਦਾ ਕੰਮ ਬੰਦ ਰਿਹਾ। ਹੁਣ ਉਮੀਦਵਾਰਾਂ ਕੋਲ ਪਰਚੇ ਦਾਖਲ ਕਰਨ ਲਈ ਸਿਰਫ਼ 5 ਮਾਰਚ (ਵੀਰਵਾਰ) ਦਾ ਦਿਨ ਬਾਕੀ ਬਚਿਆ ਹੈ। ਦੱਸ ਦੇਈਏ ਕਿ ਇਨ੍ਹਾਂ 37 ਸੀਟਾਂ 'ਤੇ 16 ਮਾਰਚ ਨੂੰ ਵੋਟਾਂ ਪੈਣਗੀਆਂ। ਬਿਹਾਰ ਦੀਆਂ 5 ਰਾਜ ਸਭਾ ਸੀਟਾਂ ਲਈ ਐੱਨ.ਡੀ.ਏ. (NDA) ਅਤੇ ਆਰ.ਜੇ.ਡੀ. (RJD) ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਅਪ੍ਰੈਲ ਵਿੱਚ ਬਿਹਾਰ ਦੇ ਜਿਨ੍ਹਾਂ 5 ਮੈਂਬਰਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ, ਉਨ੍ਹਾਂ ਵਿੱਚ ਹਰਿਵੰਸ਼ ਨਾਰਾਇਣ ਸਿੰਘ (ਰਾਜ ਸਭਾ ਦੇ ਉਪ ਸਭਾਪਤੀ - ਜੇਡੀਯੂ), ਰਾਮਨਾਥ ਠਾਕੁਰ (ਕੇਂਦਰੀ ਮੰਤਰੀ - ਜੇਡੀਯੂ), ਪ੍ਰੇਮਚੰਦਰ ਗੁਪਤਾ (ਆਰ.ਜੇ.ਡੀ.), ਅਮਰੇਂਦਰ ਧਾਰੀ ਸਿੰਘ (ਆਰ.ਜੇ.ਡੀ.), ਉਪੇਂਦਰ ਕੁਸ਼ਵਾਹਾ (ਆਰ.ਐੱਲ.ਐੱਮ.) ਵਰਗੇ ਵੱਡੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ - ਪਿਓ ਦੀ ਲਾਇਸੈਂਸੀ ਪਿਸਤੌਲ ਨਾਲ ਪੁੱਤ ਨੇ ਖੁਦ ਨੂੰ ਮਾਰੀ ਗੋਲੀ, ਮਰਨ ਤੋਂ ਪਹਿਲਾਂ ਜੋ ਕੀਤਾ ਸੁਣ ਉੱਡਣਗੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਔਰਤਾਂ ਦੇ ਨਾਂ 'ਤੇ ਖਰੀਦੋ ਗੱਡੀ, ਇਹ ਸਰਕਾਰ ਦੇਵੇਗੀ TAX 'ਚ ਬੰਪਰ ਛੋਟ
NEXT STORY