ਨਵੀਂ ਦਿੱਲੀ- ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਨੇਤਾ ਚਿਰਾਗ ਪਾਸਵਾਨ ਦੇ 18 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਦੀ ਬੈਠਕ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਨਿਤਿਆਨੰਦ ਰਾਏ ਸ਼ੁੱਕਰਵਾਰ ਰਾਤ ਨੂੰ ਚਿਰਾਗ ਨੂੰ ਮਿਲੇ। ਇਹ ਪਿਛਲੇ ਇਕ ਹਫਤੇ 'ਚ ਦੋਵਾਂ ਨੇਤਾਵਾਂ ਵਿਚਾਲੇ ਹੋਈ ਦੂਜੀ ਮੁਲਾਕਾਤ ਸੀ। ਇਸਤੋਂ ਇਲਾਵਾ ਲੋਜਪਾ (ਆਰ) ਨੇ ਭਾਜਪਾ ਪ੍ਰਧਾਨ ਦੁਆਰਾ ਚਿਰਾਗ ਨੂੰ ਲਿਖਿਆ ਗਿਆ ਪੱਤਰ ਸਾਂਝਾ ਕੀਤਾ, ਜਿਸ ਵਿਚ ਉਨ੍ਹਾਂ ਨੂੰ ਰਾਜਗ ਦੀ ਬੈਠਕ 'ਚ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ ਹੈ।
ਚਿੱਠੀ 'ਚ ਨੱਢਾ ਨੇ ਲੋਜਪਾ (ਆਰ) ਨੂੰ ਰਾਜਗ ਦਾ ਇਕ ਪ੍ਰਮੁੱਖ ਘਟਕ ਕਰਾਰ ਦਿੱਤਾ। ਉਨ੍ਹਾਂ ਨੇ ਪਾਰਟੀ ਨੂੰ ਗਰੀਬਾਂ ਦੇ ਵਿਕਾਸ ਅਤੇ ਕਲਿਆਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ ਇਕ ਪ੍ਰਮੁੱਖ ਹਿੱਸੇਦਾਰੀ ਦੱਸਿਆ। ਚਿਰਾਗ ਮਰਹੂਮ ਦਲਿਤ ਨੇਤਾ ਰਾਮ ਵਿਲਾਸ ਪਾਸਵਾਨ ਦਾ ਪੁੱਤਰ ਹੈ। ਉਹ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਰੁੱਧ ਪ੍ਰਚਾਰ ਕਰਨ ਲਈ ਐੱਨ.ਡੀ.ਏ. ਤੋਂ ਵੱਖ ਹੋ ਗਿਆ ਸੀ।
ਉਸ ਸਮੇਂ ਨਿਤੀਸ਼ ਦਾ ਜਨਤਾ ਦਲ (ਯੂਨਾਈਟਿਡ) ਰਾਜਗ ਦਾ ਹਿੱਸਾ ਸੀ। ਚਿਰਾਗ ਨਾਲ ਸੰਪਰਕ ਵਧਾਉਣ ਦੀਆਂ ਭਾਜਪਾ ਨੇਤਾਵਾਂ ਦੀਆਂ ਕੋਸ਼ਿਸ਼ਾਂ ਨੂੰ ਉਨ੍ਹਾਂ ਨੂੰ ਰਾਜਗ 'ਚ ਵਾਪਸ ਲਿਆਉਣ ਦੀ ਕਵਾਇਦ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਪਸ਼ੁਪਤੀ ਕੁਮਾਰ ਪਾਰਸ ਦੀ ਅਗਵਾਈ 'ਚ ਲੋਜਪਾ 'ਚ ਹੋਈ ਬਗਾਵਤ ਨਾਲ ਚਿਰਾਗ ਕੁਝ ਕਮਜ਼ੋਰ ਹੋਏ ਸਨ ਪਰ ਉਹ ਪਾਰਟੀ ਦੇ ਵਫਾਦਾਰ ਵੋਟ ਬੈਂਕ ਨੂੰ ਆਪਣੇ ਨਾਲ ਬਣਾਈ ਰੱਖਣ 'ਚ ਸਫਲ ਨਜ਼ਰ ਆਏ ਹਨ, ਜਿਸ ਨਾਲ ਭਾਜਪਾ ਨੂੰ ਬਿਹਾਰ 'ਚ ਉਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਹੋਇਆ ਹੈ।
ਭਾਜਪਾ ਨੇਤਾ ਦੀ ਮੌਤ ਨੂੰ ਲੈ ਕੇ ਬਿਹਾਰ ਵਿਧਾਨ ਸਭਾ ’ਚ ਭਾਰੀ ਹੰਗਾਮਾ
NEXT STORY