ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ 'ਚ ਸਿੱਖ ਭਾਈਚਾਰੇ ਨੂੰ ਲੈ ਕੇ ਉਨ੍ਹਾਂ ਨੇ ਜੋ ਗੱਲ ਕਹੀ ਹੈ ਉਸ 'ਚ ਸੱਚਾਈ ਹੈ ਪਰ ਭਾਜਪਾ ਉਸ ਨੂੰ ਲੈ ਕੇ ਝੂਠ ਫੈਲਾ ਰਹੀ ਹੈ। ਰਾਹੁਲ ਨੇ ਸੋਸ਼ਲ ਮੀਡੀਆ 'ਤੇ ਜਾਰੀ ਬਿਆਨ 'ਚ ਕਿਹਾ ਕਿ ਅਨੇਕਤਾ 'ਚ ਏਕਤਾ ਭਾਰਤ ਦੀ ਪਛਾਣ ਹੈ ਅਤੇ ਉਨ੍ਹਾਂ ਨੇ ਜੋ ਕੁਝ ਵੀ ਅਮਰੀਕਾ 'ਚ ਕਿਹਾ ਹੈ ਉਹ ਸੱਚ ਹੈ, ਕਿਉਂਕਿ ਹਰ ਵਿਅਕਤੀ ਨੂੰ ਆਜ਼ਾਦ ਰੂਪ ਨਾਲ ਆਪਣੇ ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਹੈ।
ਉਨ੍ਹਾਂ ਕਿਹਾ,''ਭਾਜਪਾ ਅਮਰੀਕਾ 'ਚ ਮੇਰੀ ਟਿੱਪਣੀ ਨੂੰ ਲੈ ਕੇ ਝੂਠ ਫੈਲਾ ਰਹੀ ਹੈ। ਮੈਂ ਦੇਸ਼-ਵਿਦੇਸ਼ ਦੇ ਹਰ ਸਿੱਖ ਭਰਾ-ਭੈਣ ਤੋਂ ਪੁੱਛਣਾ ਚਾਹੁੰਦਾ ਹਾਂ- ਮੈਂ ਜੋ ਕਿਹਾ, ਉਸ 'ਚ ਕੁਝ ਗਲਤ ਹੈ ਕੀ। ਕੀ ਭਾਰਤ ਨੂੰ ਇਕ ਅਜਿਹਾ ਦੇਸ਼ ਨਹੀਂ ਬਣਨਾ ਚਾਹੀਦਾ, ਜਿੱਥੇ ਹਰ ਸਿੱਖ ਅਤੇ ਹਰ ਭਾਰਤੀ ਬਿਨਾਂ ਕਿਸੇ ਡਰ ਦੇ ਆਜ਼ਾਦ ਰੂਪ ਨਾਲ ਆਪਣੇ ਧਰਮ ਦੀ ਪਾਲਣਾ ਕਰ ਸਕਣ।'' ਰਾਹੁਲ ਨੇ ਕਿਹਾ,''ਹਮੇਸ਼ਾ ਦੀ ਤਰ੍ਹਾਂ ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ। ਉਹ ਮੈਨੂੰ ਚੁੱਪ ਕਰਵਾਉਣ ਲਈ ਬੇਤਾਬ ਹਨ, ਕਿਉਂਕਿ ਉਹ ਸੱਚਾਈ ਬਰਦਾਸ਼ਤ ਨਹੀਂ ਕਰ ਸਕਦੇ ਪਰ ਮੈਂ ਹਮੇਸ਼ਾ ਉਨ੍ਹਾਂ ਮੁੱਲਾਂ ਲਈ ਬੋਲਾਂਗਾ, ਜੋ ਭਾਰਤ ਨੂੰ ਪਰਿਭਾਸ਼ਿਤ ਕਰਦੇ ਹਨ : ਵਿਭਿੰਨਤਾ 'ਚ ਸਾਡੀ ਏਕਤਾ, ਸਮਾਨਤਾ ਅਤੇ ਪਿਆਰ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਨੇ ਰਾਹੁਲ ਗਾਂਧੀ ਤੋਂ ਸਿੱਖਾਂ 'ਤੇ ਦਿੱਤਾ ਬਿਆਨ ਵਾਪਸ ਲੈਣ ਨੂੰ ਕਿਹਾ
NEXT STORY