ਗੋਰਖਪੁਰ– ਭਾਜਪਾ ਦੇ ਰਾਸ਼ਟਰੀ ਮੰਤਰੀ ਅਤੇ ਗੋਰਖਪੁਰ ਖੇਤਰ ਦੇ ਚੋਣ ਇੰਚਾਰਜ ਅਰਵਿੰਦ ਮੇਨਨ, ਸਾਬਕਾ ਕੇਂਦਰੀ ਵਿੱਤ ਰਾਜ ਮੰਤਰੀ ਅਤੇ ਭਾਜਪਾ ਸਾਂਸਦ ਸ਼ਿਵ ਪ੍ਰਤਾਪ ਸ਼ੁਕਲਾ ਅਤੇ ਐੱਸ.ਪੀ. ਸਿਟੀ ਸੋਨਮ ਕੁਮਾਰ, ਏਮਜ਼ ਦੇ ਐੱਮ.ਬੀ.ਬੀ.ਐੱਸ. ਦੇ 5 ਵਿਦਿਆਰਥੀਆਂ ਸਮੇਤ 57 ਨਵੇਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਰਵਿੰਦ ਮੇਨਨ ਵੀਰਵਾਰ ਨੂੰ ਰਜਹੀ ’ਚ ਆਯੋਜਿਤ ਪ੍ਰਦੇਸ਼ ਮਹਾਮੰਤਰੀ ਸੰਗਠਨ ਸੁਨੀਲ ਬੰਸਲ ਦੀ ਬੈਠਕ ’ਚ ਸ਼ਾਮਲ ਹੋਏ ਸਨ। ਭਾਜਪਾ ਨੇਤਾਵਾਂ ਨਾਲ ਮੰਚ ਵੀ ਸਾਂਝਾ ਕੀਤਾ ਸੀ।
ਕੋਰੋਨਾ ਦੇ ਹਲਕੇ ਲੱਛਣ ਮਿਲਣ ਤੋਂ ਬਾਅਦ 50 ਸਾਲਾ ਅਰਵਿੰਦ ਨੇ ਕੋਰੋਨਾ ਜਾਂਚ ਲਈ ਸੈਂਪਲ ਦਿੱਤਾ ਸੀ। ਬਾਵਜੂਦ ਇਸਦੇ, ਰਿਪੋਰਟ ਦਾ ਇੰਤਜ਼ਾਰ ਨਹੀਂ ਕੀਤਾ। ਸ਼ਾਮ 6 ਵਜ ਕੇ 50 ਮਿੰਟ ’ਤੇ ਗੋਰਖਪੁਰ ਏਅਰਪੋਰਟ ਤੋਂ ਫਲਾਈਟ ਰਾਹੀਂ ਨਵੀਂ ਦਿੱਲੀ ਚਲੇ ਗਏ। ਸਵਾਲ ਹੈ ਕਿ ਕੋਰੋਨਾ ਪਾਜ਼ੇਵਿਟ ਹੋਣ ਦੇ ਬਾਅਦ ਵੀ ਏਅਰਪੋਰਟ ਕੰਪਲੈਕਸ ’ਚ ਐਂਟਰੀ ਕਿਵੇਂ ਮਿਲ ਗਈ? ਫਲਾਈਟ ’ਚ ਬੈਠਣ ਤੋਂ ਪਹਿਲਾਂ ਭਾਜਪਾ ਨੇਤਾ ਦੀ ਜਾਂਚ ਕਿਉਂ ਨਹੀਂ ਕੀਤੀ ਗਈ?
ਦੂਜੇ ਪਾਸੇ ਰਾਸ਼ਟਰੀ ਮੰਤਰੀ ਦੇ ਨਾਲ ਬੈਠਕ ਕਰਨ ਵਾਲੇ ਨੇਤਾ ਵੀ ਸਹਿਮੇ ਹੋਏ ਹਨ। ਸਾਰੇ ਕੋਰੋਨਾ ਜਾਂਚ ਕਰਵਾਉਣਾ ਚਾਹੁੰਦੇ ਹਨ। ਓਧਰ ਸਾਬਕਾ ਕੇਂਦਰੀ ਵਿੱਤ ਰਾਜ ਮੰਤਰੀ ਸ਼ਿਵ ਪ੍ਰਤਾਪ ਸ਼ੁਕਲਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਕੁਝ ਦਿਨ ਇਕਾਂਤਵਾਸ ’ਚ ਰਹਾਂਗੇ।
ਗੋਰਖਪੁਰ ’ਚ ਕੋਰੋਨਾ ਮਾਮਲਿਆਂ ’ਤੇ ਇਕ ਨਜ਼ਰ
- ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ- 59588, ਇਸ ਵਿਚ 58592 ਮਰੀਜ਼ ਠੀਕ ਹੋ ਚੁੱਕੇ ਹਨ
- ਪਹਿਲੀ ਅਤੇ ਦੂਜੀ ਲਹਿਰ ’ਚ 848 ਮਰੀਜ਼ਾਂ ਦੀ ਮੌਤ
- ਇਸ ਸਮੇਂ ਜ਼ਿਲ੍ਹੇ ’ਚ ਸਰਗਰਮ ਮਰੀਜ਼ਾਂ ਦੀ ਗਿਣਤੀ 148
ਦੇਸ਼ ਦੀਆਂ ਸਰਹੱਦਾਂ 'ਤੇ ਵੀ ਸੁਰੱਖਿਆ 'ਚ ਹੋ ਰਹੀ ਅਣਗਹਿਲੀ, ਕੀ PM ਇਸ ਬਾਰੇ ਕਰਨਗੇ ਗੱਲ : ਰਾਹੁਲ
NEXT STORY