ਨਵੀਂ ਦਿੱਲੀ- ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨ.ਟੀ.ਏ.) ਨੇ ਮੰਗਲਵਾਰ ਨੂੰ ਕਾਮਨ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀ.ਯੂ.ਈ.ਟੀ.-ਯੂਜੀ) 2026 ਦਾ ਨਤੀਜਾ ਐਲਾਨ ਦਿੱਤਾ। ਭਾਜਪਾ ਵਿਧਾਇਕ ਕੈਲਾਸ਼ ਗਹਿਲੋਤ ਦੀ ਧੀ ਦਿੱਲੀ ਦੀ ਦੇਵੀਨਾ ਗਹਿਲੋਤ ਨੇ 1232.19 ਦੇ NTA ਸਕੋਰ ਨਾਲ ਕੁੱਲ ਮਿਲਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦਿੱਲੀ ਦੇ ਸਕਸ਼ਮ ਗੋਇਲ ਨੇ ਵੀ ਦੂਜਾ ਸਥਾਨ ਪ੍ਰਾਪਤ ਕੀਤਾ, ਅਤੇ ਹਿਮਾਚਲ ਪ੍ਰਦੇਸ਼ ਦੇ ਉਦਿਤ ਚਤੁਰਵੇਦੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
1232.19 ਅੰਕ ਹਾਸਲ ਕੀਤੇ ਹਾਸਲ
ਐੱਨ.ਟੀ.ਏ. ਦੇ ਅੰਕੜਿਆਂ ਅਨੁਸਾਰ, 22 ਉਮੀਦਵਾਰਾਂ ਨੇ ਆਪਣੇ ਚੁਣੇ ਹੋਏ 3 ਵਿਸ਼ਿਆਂ ’ਚ 100 ਫੀਸਦੀ ਨੰਬਰ ਪ੍ਰਾਪਤ ਕੀਤੇ, ਜਦੋਂ ਕਿ 180 ਉਮੀਦਵਾਰਾਂ ਨੇ 2 ਵਿਸ਼ਿਆਂ ’ਚ ਅਤੇ 3,214 ਉਮੀਦਵਾਰਾਂ ਨੇ ਇਕ ਵਿਸ਼ੇ ’ਚ 100 ਪਰਸੈਂਟਾਈਲ ਹਾਸਲ ਕੀਤੇ। ਏਜੰਸੀ ਨੇ ਦੱਸਿਆ ਕਿ 5 ਵਿਸ਼ਿਆਂ ’ਚ ਸਭ ਤੋਂ ਵੱਧ ਐੱਨ.ਟੀ.ਏ. ਸਕੋਰ ਪ੍ਰਾਪਤ ਕਰਨ ਵਾਲੇ ਚੋਟੀ ਦੇ 10 ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ ਹੈ। ਇਸ ਸੂਚੀ ’ਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੇ 1232.19 ਅੰਕ ਹਾਸਲ ਕੀਤੇ, ਜੋ ਚੋਟੀ ਦਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੇ 1230.82 ਅੰਕਾਂ ਤੋਂ ਵੱਧ ਹਨ।
ਐੱਨ. ਟੀ.ਏ. ਦੇ ਅੰਕੜਿਆਂ ਅਨੁਸਾਰ, ਪ੍ਰੀਖਿਆ ਲਈ ਕੁੱਲ 15,68,867 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ 'ਚੋਂ 11,64,098 ਉਮੀਦਵਾਰ ਪ੍ਰੀਖਿਆ ’ਚ ਸ਼ਾਮਲ ਹੋਏ। ਰਜਿਸਟਰਡ ਉਮੀਦਵਾਰਾਂ ’ਚ 7,94,257 ਵਿਦਿਆਰਥੀ, 7,74,607 ਵਿਦਿਆਰਥਣਾਂ ਅਤੇ 3 ਥਰਡ ਜੈਂਡਰ ਉਮੀਦਵਾਰ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'X' ਖਾਤਾ ਬਲਾਕ ਕਰਨ ਸੰਬੰਧੀ IT ਮੰਤਰਾਲੇ ਦੀ ਕਮੇਟੀ ਸਾਹਮਣੇ ਪੇਸ਼ ਹੋਣਗੇ CJP ਦੀਪਕੇ
NEXT STORY