ਹੈਦਰਾਬਾਦ, (ਏਜੰਸੀ)-ਹੈਦਰਾਬਾਦ ਵਿਚ ਕਿਰਾਏ ਦੇ ਇਕ ਮਕਾਨ ਵਿਚ ਮਿਆਂਮਾਰ ਦੀ 18 ਸਾਲਾ ਮੁਟਿਆਰ ਨੂੰ ਉਸ ਦੇ ਪਤੀ ਵੱਲੋਂ ਕਥਿਤ ਤੌਰ ’ਤੇ ਬੰਧਕ ਬਣਾ ਕੇ ਰੱਖਣ ਅਤੇ ਦੋਸਤਾਂ ਤੋਂ ਰੇਪ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਉਸ ਦੇ ਪਤੀ ਦੇ 3 ਦੋਸਤਾਂ ’ਤੇ ਮੁਟਿਆਰ ਨਾਲ ਕਈ ਵਾਰ ਜਬਰ-ਜਨਾਹ ਕਰਨ ਦਾ ਦੋਸ਼ ਹੈ।
ਪੁਲਸ ਅਧਿਕਾਰੀ ਮੁਤਾਬਕ ਮਿਆਂਮਾਰ ਦਾ ਰਹਿਣ ਵਾਲਾ ਮੁਲਜ਼ਮ ਪਤੀ ਅਤੇ ਉਸ ਦੇ ਤਿੰਨੇ ਦੋਸਤ ਸ਼ਹਿਰ ਦੇ ਇਕ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਹਨ। ਔਰਤ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਆਪਣੇ 2 ਦੋਸਤਾਂ ਨੂੰ ਅੰਦਰ ਭੇਜ ਦਿੱਤਾ, ਜਿਨ੍ਹਾਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਕਿਰਾਇਆ ਲੈਣ ਪਹੁੰਚੇ ਮਕਾਨ ਮਾਲਕ ਨੂੰ 23 ਅਕਤੂਬਰ ਨੂੰ ਮੁਟਿਆਰ ਕਮਰੇ ਵਿਚ ਬੰਦ ਮਿਲੀ। ਇਸ ਤੋਂ ਬਾਅਦ ਮੁਟਿਆਰ ਨੇ ਸ਼ਰਨਾਰਥੀ ਕੈਂਪ ਵਿਚ ਰਹਿ ਰਹੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਅਤੇ ਕੰਚਨਬਾਗ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਬੀ. ਐੱਨ. ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਜਬਰ-ਜਨਾਹ, ਗ਼ਲਤ ਤਰੀਕੇ ਨਾਲ ਬੰਧਕ ਬਣਾਉਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ।
Imran Khan ਨੂੰ Bombay High Court ਤੋਂ ਮਿਲੀ ਰਾਹਤ, 28 ਅਕਤੂਬਰ ਤੱਕ ਛੱਡਣਾ ਸੀ ਦੇਸ਼, ਜਾਣੋ ਪੂਰਾ ਮਾਮਲਾ
NEXT STORY