ਨਵੀਂ ਦਿੱਲੀ— ਭਾਜਪਾ ਸੰਸਦੀ ਦਲ ਦੀ ਬੈਠਕ ਖਤਮ ਹੋ ਚੁਕੀ ਹੈ। ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਅਮਿਤ ਸ਼ਾਹ, ਸੀਨੀਅਰ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਨੇਤਾ ਸ਼ਾਮਲ ਹੋਏ। ਇਹ ਬੈਠਕ ਸੰਸਦ ਦੀ ਲਾਇਬਰੇਰੀ ਬਿਲਡਿੰਗ 'ਚ ਆਯੋਜਿਤ ਕੀਤੀ ਗਈ। ਬੈਠਕ ਤੋਂ ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਇਸ 'ਚ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ 'ਤੇ ਚਰਚਾ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਕ ਮੀਡੀਆ ਰਿਪੋਰਟ ਅਨੁਸਾਰ ਬੈਠਕ 'ਚ ਪਾਰਟੀ ਦੇ ਤਿੰਨ ਰਾਜਾਂ 'ਚ ਮਿਲੀ ਹਾਰ 'ਤੇ ਕੋਈ ਚਰਚਾ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਸੰਸਦੀ ਦਲ ਦੀ ਬੈਠਕ 'ਚ ਸਿਰਫ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਅਤੇ ਅਨੰਤ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ ਗਈ। ਬੈਠਕ 'ਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਪ੍ਰਕਾਸ਼ ਜਾਵਡੇਕਰ, ਕਿਰਨ ਰਿਜਿਜੂ ਅਤੇ ਰਵੀ ਸ਼ੰਕਰ ਪ੍ਰਸਾਦ ਵੀ ਸ਼ਾਮਲ ਹੋਏ ਸਨ।
ਹਾਲਾਂਕਿ ਬੈਠਕ 'ਚ ਕਿਹੜੀਆਂ ਗੱਲਾਂ 'ਤੇ ਚਰਚਾ ਕੀਤੀ ਗਈ, ਇਸ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀਆਂ ਹਨ। ਸੰਸਦ ਮੈਂਬਰਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਕੀ ਕਿਹਾ ਇਸ ਗੱਲ 'ਤੇ ਸਾਰਿਆਂ ਦੀਆਂ ਨਜ਼ਰਾਂ ਹਨ। ਭਾਜਪਾ ਨੂੰ ਹਾਲ ਹੀ 'ਚ 5 ਰਾਜਾਂ 'ਚ ਮਿਲੀ ਹਾਰ ਤੋਂ ਬਾਅਦ ਤਗੜਾ ਝਟਕਾ ਲੱਗਾ ਹੈ। ਤਿੰਨ ਰਾਜਾਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ 'ਚ ਸੱਤਾ ਭਾਜਪਾ ਤੋਂ ਕਾਂਗਰਸ ਦੇ ਹੱਥਾਂ 'ਚ ਚੱਲੀ ਗਈ ਹੈ। ਉੱਥੇ ਹੀ ਤੇਲੰਗਾਨਾ 'ਚ ਟੀ.ਆਰ.ਐੱਸ. ਅਤੇ ਮਿਜ਼ੋਰਮ 'ਚ ਐੱਮ.ਐੱਨ.ਐੱਫ. ਨੂੰ ਜਿੱਤ ਹਾਸਲ ਹੋਈ ਹੈ। ਇਨ੍ਹਾਂ ਪਾਰਟੀਆਂ ਨੂੰ ਇੱਥੇ ਭਾਰੀ ਵੋਟਾਂ ਨਾਲ ਜਿੱਤ ਮਿਲੀ ਹੈ।
ਜ਼ਿਕਰਯੋਗ ਹੈ ਕਿ ਇਸ ਬੈਠਕ ਤੋਂ ਬਾਅਦ ਪਾਰਟੀ ਹੈੱਡ ਕੁਆਰਟਰ 'ਚ ਪ੍ਰਧਾਨ ਮੰਤਰੀ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਪਾਰਟੀ ਅਹੁਦਾ ਅਧਿਕਾਰੀਆਂ, ਰਾਜਾਂ ਦੇ ਇੰਚਾਰਜਾਂ ਅਤੇ ਸੰਗਠਨ ਮੰਤਰੀਆਂ ਨਾਲ ਰਾਸ਼ਟਰਵਿਆਪੀ ਬੂਥ ਯੋਜਨਾ 'ਤੇ ਵਿਆਪਕ ਚਰਚਾ ਕਰਨਗੇ। ਇਹ ਬੈਠਕ ਪਾਰਟੀ ਹੈੱਡ ਕੁਆਰਟਰ 'ਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗੀ, ਜੋ ਦੇਰ ਰਾਤ ਤੱਕ ਚੱਲੇਗੀ।
ਮੁਰਾਦਾਬਾਦ ਪੁਲਸ ਅਤੇ ਬਦਮਾਸ਼ਾਂ 'ਚ ਮੁਕਾਬਲਾ, 1 ਗ੍ਰਿਫਤਾਰ
NEXT STORY