ਚੰਡੀਗੜ੍ਹ—ਵਿਧਾਨ ਸਭਾ ਚੋਣਾਂ ਦਾ ਬਿਗੁੱਲ ਵੱਜ ਚੁੱਕਾ ਹੈ। ਭਾਜਪਾ ਨੇ ਹਰਿਆਣਾ ਦੀਆਂ ਜ਼ਿਆਦਾਤਰ ਸੀਟਾਂ ਲਈ ਲਿਸਟ ਜਾਰੀ ਕਰ ਦਿੱਤੀ ਹੈ। ਲਿਸਟ 'ਚ ਇੱਕ ਅਜਿਹੇ ਉਮੀਦਵਾਰ ਦਾ ਨਾਂ ਵੀ ਸਾਹਮਣੇ ਆਇਆ ਹੈ, ਜੋ ਉਹ ਲੰਡਨ 'ਚ ਕਰੋਡ਼ਾਂ ਰੁਪਏ ਦੀ ਨੌਕਰੀ ਛੱਡ ਕੇ ਵਿਧਾਇਕ ਬਣਨ ਲਈ ਇੱਥੇ ਆਈ ਹੈ। ਦਰਅਸਲ ਹਰਿਆਣਾ ਦੇ ਮੇਵਾਤ ਜ਼ਿਲੇ 'ਚ ਨੌਕਸ਼ਮ ਚੌਧਰੀ ਨੂੰ ਲੈ ਕੇ ਚਰਚਾ ਹੋ ਰਹੀ ਹੈ, ਜਿਸਨੂੰ ਪੁਨਹਾਨਾ ਵਿਧਾਨ ਸਭਾ ਤੋਂ ਚੋਣ ਲੜਨ ਲਈ ਭਾਜਪਾ ਵੱਲੋਂ ਟਿਕਟ ਦਿੱਤੀ ਗਈ ਹੈ।
ਦਿਲਚਸਪ ਗੱਲ ਹੈ ਕਿ ਨੌਕਸ਼ਮ ਦੇ ਪਰਿਵਾਰ 'ਚ ਮਾਂ ਆਈ. ਏ. ਐੱਸ ਅਤੇ ਪਿਤਾ ਰਿਟਾਇਰਡ ਜੱਜ ਹਨ। ਸ਼ਾਇਦ ਇਹੀ ਕਾਰਨ ਹੈ ਕਿ ਸਿਰਫ 26 ਸਾਲ ਦੀ ਉਮਰ 'ਚ ਹੀ ਨੌਕਸ਼ਮ ਨੇ ਇਨਾ ਵੱਡਾ ਫੈਸਲਾ ਲੈ ਲਿਆ ਹੈ ਅਤੇ ਆਪਣੇ ਹੀ ਖੇਤਰ ਤੋਂ ਆ ਕੇ ਚੋਣਾਂ ਵੀ ਲੜ ਰਹੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਨੇ ਅਗਸਤ ਮਹੀਨੇ ਦੇ ਆਖਰੀ ਹਫਤੇ ਭਾਜਪਾ ਦੀ ਮੈਂਬਰਸ਼ਿਪ ਲਈ ਸੀ। ਇਸ ਤੋਂ ਪਹਿਲਾਂ ਉਸ ਨੇ ਜਨਤਾ ਦੀ ਰਾਏ ਵੀ ਲਈ ਸੀ। ਪੁਨਹਾਨਾ ਵਿਧਾਨ ਸਭਾ ਖੇਤਰ ਤੋਂ ਚੋਣ ਲੜ ਰਹੀ ਨੌਕਸ਼ਮ ਲਈ ਰਾਜਨੀਤੀ ਦੀ ਦੁਨੀਆ ਇੱਕ ਦਮ ਵੱਖਰੀ ਨਹੀਂ ਹੈ। ਬੀਤੇ ਦਿਨੀਂ ਜਦੋਂ ਉਹ ਸੂਬੇ ਦੀ ਰਾਜਨੀਤੀ 'ਚ ਸਰਗਰਮ ਹੋਈ ਤਾਂ ਉਨ੍ਹਾਂ ਦੀ ਰੈਲੀ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ ਸੀ, ਜੋ ਕਿ ਹੈਰਾਨੀਜਨਕ ਮੰਨਿਆ ਗਿਆ।
ਨੌਕਸ਼ਮ ਨੇ 3 ਵਿਸ਼ਿਆ 'ਚ ਐੱਮ. ਏ. ਕੀਤੀ ਹੈ। ਉਨ੍ਹਾਂ ਨੇ ਪਹਿਲਾਂ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਦੋ ਵਿਸ਼ਿਆ 'ਚ ਪੋਸਟ ਗ੍ਰੈਜੂਏਸ਼ਨ ਕਰਕੇ ਲੰਡਨ ਤੋਂ ਅੱਗੇ ਪੜ੍ਹਾਈ ਕੀਤੀ ਹੈ। ਲੰਡਨ 'ਚ 3 ਸਾਲ ਰਹਿਣ ਦੌਰਾਨ ਉੱਥੇ ਕੰਮ ਕਰਨ ਅਤੇ ਕੈਰੀਅਰ ਬਣਾਉਣ ਦੇ ਕਈ ਆਫਰ ਮਿਲੇ। ਉਸ ਨੂੰ ਲੰਡਨ ਤੋਂ ਇੱਕ ਕਰੋੜ ਰੁਪਏ ਸਾਲਾਨਾ ਵੇਤਨ ਦਾ ਆਫਰ ਮਿਲਿਆ ਸੀ, ਜਿਸ ਨੂੰ ਛੱਡ ਕੇ ਸੂਬੇ ਦੀ ਸਭ ਤੋਂ ਪਿਛੜੀ ਮੰਨੀ ਜਾਣ ਵਾਲੀ ਵਿਧਾਨ ਸਭਾ ਪੁਨਹਾਨਾ ਤੋਂ ਚੋਣ ਲੜ ਰਹੀ ਹੈ, ਜਿਨ੍ਹਾਂ ਦੇ ਸਾਹਮਣੇ ਨੌਕਸ਼ਮ ਹੁਣ ਆਪਣੇ ਆਪ ਨੂੰ ਸਾਬਿਤ ਕਰੇਗੀ।
ਦੱਸਣਯੋਗ ਹੈ ਕਿ ਭਾਜਪਾ ਪਾਰਟੀ ਦੇ ਮੌਜੂਦਾ ਵਿਧਾਇਕ ਰਹੀਸ਼ ਖਾਨ ਫਿਰ ਤੋਂ ਇੱਥੇ ਚੋਣ ਲੜਨ ਲਈ ਦਾਅਵੇਦਾਰੀ ਕਰ ਰਹੇ ਸੀ। ਉਹ ਇਸ ਖੇਤਰ 'ਚ ਆਪਣਾ ਵੱਖਰਾ ਰੁਤਬਾ ਰੱਖਦੇ ਹਨ। ਉਹ ਇਸ ਰੁਤਬੇ ਦੇ ਚੱਲਦਿਆਂ ਆਜ਼ਾਦ ਹੀ ਪਿਛਲਾ ਚੋਣ ਲੜ ਗਏ ਸੀ। ਫਿਰ ਬਾਅਦ 'ਚ ਉਨ੍ਹਾਂ ਨੇ ਭਾਜਪਾ 'ਚ ਸ਼ਾਮਲ ਹੋ ਗਏ ਸੀ। ਸੂਬਾ ਸਰਕਾਰ ਨੇ ਉਨ੍ਹਾਂ ਨੂੰ ਹਰਿਆਣਾ ਵਕਫ ਬੋਰਡ ਦਾ ਚੇਅਰਮੈਨ ਬਣਾਉਣ ਦੇ ਨਾਲ ਰਾਜ ਮੰਤਰੀ ਦਾ ਦਰਜਾ ਦੇ ਰੱਖਿਆ ਹੈ ਪਰ ਇੱਥੇ ਨੌਕਸ਼ਮ ਨੂੰ ਟਿਕਟ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਗਿਆ ਹੈ।
ਆਯੁਸ਼ਮਾਨ ਭਾਰਤ ਨਿਊ ਇੰਡੀਆ ਦੇ ਕ੍ਰਾਂਤੀਕਾਰੀ ਕਦਮਾਂ 'ਚੋਂ ਇਕ : ਪੀ.ਐੱਮ. ਮੋਦੀ
NEXT STORY