ਅਗਰਤਲਾ- ਭਾਜਪਾ ਦੂਜੀ ਵਾਰ ਵੱਡੀ ਜਿੱਤ ਹਾਸਲ ਕਰ ਕੇ ਸੱਤਾ ਵਿਚ ਆਈ ਹੈ। ਅੱਜ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਸੱਤਾ ਵਿਚ ਸਭ ਤੋਂ ਜ਼ਿਆਦਾ ਸਮਾਂ ਰਹਿਣ ਦੇ ਕਾਂਗਰਸ ਦੇ ਰਿਕਾਰਡ ਨੂੰ ਤੋੜ ਦੇਵੇਗੀ ਅਤੇ 2047 ਤਕ ਰਾਜ ਕਰੇਗੀ। ਭਾਜਪਾ ਨੇਤਾ ਨੇ ਕਿਹਾ ਕਿ ਜਦੋਂ ਦੇਸ਼ 2047 ਵਿਚ 100ਵਾਂ ਆਜ਼ਾਦੀ ਦਿਹਾੜਾ ਮਨਾਏਗਾ ਤਾਂ ਭਾਜਪਾ ਸੱਤਾ ਵਿਚ ਹੋਵੇਗੀ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਮ ਮਾਧਵ ਨੇ ਕਿਹਾ ਕਿ ਲੰਬੇ ਸਮੇਂ ਤਕ ਸੱਤਾ ’ਚ ਰਹਿਣ ਵਾਲੀ ਪਾਰਟੀ ਅਜੇ ਤਕ ਕਾਂਗਰਸ ਹੈ ਜਿਸ ਨੇ 1950 ਤੋਂ 1977 ਤਕ ਰਾਜ ਕੀਤਾ ਹੈ ਪਰ ਮੈਂ ਦਾਅਵਾ ਕਰਦਾ ਹਾਂ ਕਿ ਮੋਦੀ ਜੀ ਇਹ ਰਿਕਾਰਡ ਤੋੜ ਦੇਣਗੇ ਅਤੇ 2047 ’ਚ 100ਵੇਂ ਆਜ਼ਾਦੀ ਦਿਹਾੜੇ ਤਕ ਭਾਜਪਾ ਸੱਤਾ ਵਿਚ ਰਹੇਗੀ।
ਰੂਸੀ ਐੱਸ-400 ਰੱਖਿਆ ਮਿਜ਼ਾਈਲ ਪ੍ਰਣਾਲੀ ਸੌਦੇ 'ਤੇ ਅਮਰੀਕਾ ਦੇ ਦਬਾਅ 'ਚ ਨਹੀਂ ਝੁਕੇਗਾ ਭਾਰਤ
NEXT STORY