ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਂਸਦ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਗਾਇਆ ਹੈ ਕਿ ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਦੇਸ਼ ਲਈ ਬੇਹੱਦ ਹਾਨੀਕਾਰਕ ਹੈ ਅਤੇ ਇਹ ਨਫ਼ਰਤ ਹੀ ਬੇਰੋਜ਼ਗਾਰੀ ਲਈ ਵੀ ਜ਼ਿੰਮੇਵਾਰ ਹੈ।
ਰਾਹੁਲ ਗਾਂਧੀ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ, ‘ਮੈਂ ਵੀ ਇਹੀ ਮੰਨਦਾ ਹਾਂ ਕਿ ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਦੇਸ਼ ਲਈ ਬੇਹੱਦ ਹਾਨੀਕਾਰਕ ਹੈ। ਇਹ ਨਫ਼ਰਤ ਹੀ ਬੇਰੋਜ਼ਗਾਰੀ ਲਈ ਵੀ ਜ਼ਿੰਮੇਵਾਰ ਹੈ। ਦੇਸੀ ਅਤੇ ਵਿਦੇਸ਼ੀ ਉਦਯੋਗ ਬਿਨਾਂ ਮਸਾਜਿਕ ਸ਼ਾਂਤੀ ਦੇ ਨਵੀਂ ਚੱਲ ਸਕਦੇ।’
ਕਾਂਗਰਸ ਨੇਤਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ ਆਪਣੇ ਆਲੇ-ਦੁਆਲੇ ਵਧਦੀ ਇਸ ਨਫ਼ਰਤ ਨੂੰ ਭਾਈਚਾਰੇ ਨਾਲ ਹਰਾਉਣ। ਉਨ੍ਹਾਂ ਕਿਹਾ, ‘ਰੋਜ਼ ਆਪਣੇ ਆਲੇ-ਦੁਆਲੇ ਇਸ ਨਫ਼ਰਤ ਨੂੰ ਭਾਈਚਾਰੇ ਨਾਲ ਹਰਾਵਾਂਗੇ- ਕੀ ਤੁਸੀਂ ਮੇਰੇ ਨਾਲ ਹੋ?’
ਭਾਰਤ ’ਚ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦਾ ਇਕ ਸਾਲ ਪੂਰਾ, ਹੁਣ ਤਕ 156 ਕਰੋੜ ਤੋਂ ਜ਼ਿਆਦਾ ਲੋਕਾਂ ਦਿੱਤੀ ਗਈ ਡੋਜ਼
NEXT STORY