ਨਵੀਂ ਦਿੱਲੀ, (ਭਾਸ਼ਾ)- ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਦੇ ਇਕ ਗਿਰੋਹ ਨਾਲ ਕਥਿਤ ਸਬੰਧਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮੋਹਿੰਦਰ ਗੋਇਲ ਨੂੰ ਨੋਟਿਸ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਰਾਜ ਸਭਾ ਦੇ ਮੈਂਬਰ ਸੰਜੇ ਸਿੰਘ ਨੇ ਸੋਮਵਾਰ ਭਾਰਤੀ ਜਨਤਾ ਪਾਰਟੀ ’ਤੇ ਹਮਲਾ ਬੋਲਿਆ ਤੇ ਉਸ ’ਤੇ ਪੂਰੇ ਦੇਸ਼ ’ਚ ਬੰਗਲਾਦੇਸ਼ੀਆਂ ਤੇ ਰੋਹਿੰਗਿਆਂ ਨੂੰ ਵਸਾਉਣ ਦਾ ਦੋਸ਼ ਲਾਇਆ।
ਇਕ ਪ੍ਰੈਸ ਕਾਨਫਰੰਸ ’ਚ ‘ਆਪ’ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਸਰਹੱਦਾਂ ਦੀ ਸੁਰੱਖਿਆ ਕਰਨੀ ਕੇਂਦਰ ਦੀ ਜ਼ਿੰਮੇਵਾਰੀ ਹੈ। ਪਿਛਲੇ ਸਾਢੇ 10 ਸਾਲਾਂ ਤੋਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ (ਸਾਰੇ ਭਾਜਪਾ ਤੋਂ) ਨੇ ਬੰਗਲਾਦੇਸ਼ੀਆਂ ਤੇ ਰੋਹਿੰਗਿਆਂ ਨੂੰ ਦੇਸ਼ ’ਚ ਵਸਾਇਆ। ਸਿਰਫ਼ ਚੋਣ ਲਾਭ ਲਈ ਭਾਜਪਾ ਨੇ ਦੇਸ਼ ਨਾਲ ਧੋਖਾ ਕੀਤਾ।
ਰਾਜ ਸਭਾ ਦੇ ‘ਆਪ’ ਦੇ ਮੈਂਬਰ ਨੇ ਪੁੱਛਿਆ ਕਿ ਪਿਛਲੇ 10 ਸਾਲਾਂ ’ਚ ਬੰਗਲਾਦੇਸ਼ੀ ਅਤੇ ਰੋਹਿੰਗਿਆਂ ਸਰਹੱਦ ਪਾਰ ਕਰ ਕੇ ਰਾਸ਼ਟਰੀ ਰਾਜਧਾਨੀ ’ਚ ਕਿਵੇਂ ਦਾਖਲ ਹੋਏ ਤੇ ਉਨ੍ਹਾਂ ’ਚੋਂ ਕਿੰਨਿਆਂ ਨੂੰ ਵਾਪਸ ਭੇਜਿਆ ਗਿਆ?
ਉਨ੍ਹਾਂ ਪੁੱਛਿਆ ਕਿ ਪ੍ਰਵਾਸੀ ਲੋਕਾਂ ਨੇ ਪੱਛਮੀ ਬੰਗਾਲ, ਆਸਾਮ ਤੇ ਤ੍ਰਿਪੁਰਾ ਦੀਆਂ ਸਰਹੱਦਾਂ ਕਿਵੇਂ ਪਾਰ ਕੀਤੀਆਂ ਤੇ ਬਿਹਾਰ, ਝਾਰਖੰਡ ਤੇ ਉੱਤਰ ਪ੍ਰਦੇਸ਼ ਤੋਂ ਹੁੰਦੇ ਹੋਏ ਦਿੱਲੀ ਕਿਵੇਂ ਪਹੁੰਚੇ? ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਤੋਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ।
ਹਸੀਨਾ ਨੂੰ ਬੰਗਲਾਦੇਸ਼ੀਆਂ ਤੇ ਰੋਹਿੰਗਿਆ ਲੋਕਾਂ ਦੀ ਨੇਤਾ ਦੱਸਦੇ ਹੋਏ ਉਨ੍ਹਾਂ ਪੁੱਛਿਆ ਕਿ ਹਸੀਨਾ ਨੂੰ ਕਿੱਥੇ ਰੱਖਿਆ ਗਿਆ ਹੈ? ਬੰਗਲਾਦੇਸ਼ ’ਚ ਸਰਕਾਰ ਵਿਰੋਧੀ ਵਿਖਾਵਿਆਂ ਕਾਰਨ ਸੱਤਾ ਤੋਂ ਬੇਦਖਲ ਹੋਣ ਤੋਂ ਬਾਅਦ ਹਸੀਨਾ ਭਾਰਤ ਆਈ ਸੀ ਤੇ ਉਦੋਂ ਤੋਂ ਇੱਥੇ ਹੀ ਰਹਿ ਰਹੀ ਹੈ।
ਪੁਲਸ ਮੁਲਾਜ਼ਮਾਂ ਨੂੰ ਵੱਡਾ ਹੁਕਮ ਤੇ ਮਹਾਕੁੰਭ ਦੀ ਸ਼ੁਰੂਆਤ, ਜਾਣੋ ਦੇਸ਼-ਵਿਦੇਸ਼ ਦੀਆਂ ਟੌਪ 10 ਖਬਰਾਂ
NEXT STORY