ਸਿਰਸਾ- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਆਪਣੀ 40 ਦਿਨਾਂ ਦੀ ਪੈਰੋਲ ਦੌਰਾਨ ਲਗਾਤਾਰ ਸਤਿਸੰਗ ਕਰ ਰਿਹਾ ਹੈ। ਸ਼ਨੀਵਾਰ ਨੂੰ ਸਤਿਸੰਗ ਦਾ ਇਕ ਨਵਾਂ ਵੀਡੀਓ ਵਾਇਰਲ ਹੋਇਆ, ਜਿਸ ਵਿਚ ਅੰਤਰਰਾਸ਼ਟਰੀ ਖਿਡਾਰਣ ਗੁਰਮੇਲ ਕੌਰ ਆਨਲਾਈਨ ਸਤਿਸੰਗ ਦੌਰਾਨ ਰਾਮ ਰਹੀਮ ਦਾ ਅਸ਼ੀਰਵਾਦ ਲੈਣ ਪਹੁੰਚੀ।
ਇਹ ਵੀ ਪੜ੍ਹੋ- ਰਾਮ ਰਹੀਮ ਦੀ ਪੈਰੋਲ 'ਤੇ ਸਵਾਤੀ ਮਾਲੀਵਾਲ ਨੇ ਚੁੱਕੇ ਸਵਾਲ, ਹਰਿਆਣਾ ਸਰਕਾਰ ਨੂੰ ਕੀਤੀ ਇਹ ਅਪੀਲ
ਰਾਮ ਰਹੀਮ ਕੈਥਲ, ਰਾਜਸਥਾਨ, ਹਿਮਾਚਲ ਪ੍ਰਦੇਸ਼ ਸਮੇਤ ਕਈ ਨਾਮ-ਚਰਚਾ ਘਰਾਂ ’ਚ ਡੇਰਾ ਪ੍ਰੇਮੀਆਂ ਨਾਲ ਆਨਲਾਈਨ ਜੁੜਿਆ ਹੋਇਆ ਸੀ। ਭਾਰਤੀ ਹੈਂਡਬਾਲ ਦੀ ਮਹਿਲਾ ਟੀਮ ਦੀ ਕਪਤਾਨ ਰਹੀ ਗੁਰਮੇਲ ਕੌਰ ਨੇ ਰਾਮ ਰਹੀਮ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਹੋਏ ਕਿਹਾ ਕਿ ਉਹ ਜੋ ਵੀ ਹੈ, ਉਨ੍ਹਾਂ ਕਾਰਨ ਹੀ ਹੈ।
ਗੁਰਮੇਲ ਕੌਰ ਨੇ ਰਾਮ ਰਹੀਮ ਨੂੰ ਪਿਤਾ ਜੀ ਕਹਿ ਕੇ ਸੰਬੋਧਨ ਕੀਤਾ ਅਤੇ ਕਹਿਣ ਲੱਗੀ ਕਿ ਪਿਤਾ ਜੀ , ਇਕ ਪਰਸਨਲ ਗੱਲ ਹੈ। ਸਹੁਰਾ ਪਰਿਵਾਰ ਬਹੁਤ ਵਧੀਆ ਮਿਲਿਆ ਹੈ। ਤੁਸੀਂ ਸੁਫ਼ਨੇ ’ਚ ਆ ਕੇ ਕਿਹਾ ਸੀ ਕਿ ‘ਸੱਚੀ ਸਿੱਖਿਆ’ ਦਾ 12 ਨੰਬਰ ਪੰਨਾ ਪੜ੍ਹਨਾ, ਪੁੱਤਰ ਹੋਵੇਗਾ। ਇਕ ਧੀ ਹੈ, ਉਹ ਬਹੁਤ ਤੰਗ ਕਰਦੀ ਹੈ। ਉਸ ਦਾ ਨਾਂ ਗੁਰਵੀਨ ਹੈ। ਇਸ ’ਤੇ ਰਾਮ ਰਹੀਮ ਨੇ ਕਿਹਾ ਕਿ ਤੁਸੀਂ ਧੀ ਦੇ ਰੂਪ ’ਚ ਕਿੰਨੀ ਤਰੱਕੀ ਕਰ ਰਹੇ ਹੋ। ਤੁਸੀਂ ਪੁੱਤਰ ਤੋਂ ਘੱਟ ਨਹੀਂ ਹੋ। ਫਿਰ ਵੀ ਮਾਲਕ ਨੂੰ ਪ੍ਰਾਰਥਨਾ ਕਰਾਂਗਾ ਕਿ ਤੇਰਾ 12 ਨੰਬਰ ਵੀ ਪੂਰਾ ਹੋਵੇ।
ਇਹ ਵੀ ਪੜ੍ਹੋ- ਰਾਮ ਰਹੀਮ ਦਾ ਨਵਾਂ ਬਿਆਨ ਆਇਆ ਸਾਹਮਣੇ, ਕਿਹਾ- ਗੁਰੂ ਸੀ ਤੇ ਰਹਾਂਗੇ; ਹਨਪ੍ਰੀਤ ਨੂੰ ਦਿੱਤਾ ਨਵਾਂ ਨਾਮ
ਸੁਰਖੀਆਂ ’ਚ ਮੇਰਠ ਦਾ ‘ਬਾਹੂਬਲੀ ਸਮੋਮਾ’; 8 ਕਿਲੋ ਵਜ਼ਨ, 3 ਕਾਰੀਗਰਾਂ ਨੇ 5 ਘੰਟਿਆ ’ਚ ਬਣਾਇਆ
NEXT STORY