ਬੈਂਗਲੁਰੂ- ਬਲਿੰਕਿਟ ਤੋਂ ਦਹੀਂ ਦਾ ਪੈਕੇਟ ਆਰਡਰ ਕਰਨ ਵਾਲੀ 56 ਸਾਲਾ ਔਰਤ ਨੂੰ ਸਾਈਬਰ ਧੋਖਾਧੜੀ 'ਚ 98,000 ਰੁਪਏ ਦਾ ਨੁਕਸਾਨ ਹੋਇਆ। ਦਹੀਂ ਦਾ ਪੈਕੇਟ ਖਰਾਬ ਨਿਕਲਣ 'ਤੇ ਉਸ ਨੇ ਰਿਫੰਡ ਪ੍ਰਾਪਤ ਕਰਨ ਲਈ ਆਨਲਾਈਨ ਕਸਟਮਰ ਕੇਅਰ ਨੰਬਰ ਲੱਭਿਆ। ਉਸ ਨੇ ਕਥਿਤ ਤੌਰ 'ਤੇ ਕਸਟਮਰ ਕੇਅਰ ਪ੍ਰਤੀਨਿਧੀ ਬਣ ਕੇ ਗੱਲ ਕਰਨ ਵਾਲੇ ਠੱਗਾਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਵਲੋਂ ਵਟਸਐੱਪ 'ਤੇ ਭੇਜੇ ਗਏ ਇਕ ਲਿੰਕ 'ਤੇ ਕਲਿੱਕ ਕੀਤਾ, ਜਿਸ ਤੋਂ ਬਾਅਦ ਉਸ ਨਾਲ ਧੋਖਾਧੜੀ ਹੋ ਗਈ।
ਬੈਂਗਲੁਰੂ ਦੇ ਵਸੰਤ ਨਗਰ ਦੇ ਪੈਲੇਸ ਕਰਾਸ ਰੋਡ 'ਤੇ ਸਥਿਤ ਇਕ ਅਪਾਰਟਮੈਂਟ 'ਚ ਰਹਿਣ ਵਾਲੀ ਸੌਂਦਰਿਆ (ਬਦਲਿਆ ਹੋਇਆ ਨਾਮ) ਦੀ ਸ਼ਿਕਾਇਤ ਦੇ ਅਨੁਸਾਰ, ਉਸ ਨੇ 17 ਅਕਤੂਬਰ ਨੂੰ ਦਹੀਂ ਆਰਡਰ ਕੀਤਾ ਸੀ। ਜਦੋਂ ਪੈਕੇਟ ਖਰਾਬ ਸਥਿਤੀ 'ਚ ਆਇਆ ਤਾਂ ਉਸ ਨੇ ਡਿਲੀਵਰੀ ਏਜੰਟ ਨੂੰ ਸ਼ਿਕਾਇਤ ਕੀਤੀ, ਜਿਸ ਨੇ ਉਸ ਨੂੰ ਕਸਟਮਰ ਕੇਅਰ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਔਰਤ ਨੇ ਆਨਲਾਈਨ ਕਸਟਮਰ ਕੇਅਰ ਨੰਬਰ ਵੇਖਿਆ ਅਤੇ ਉਸ ਨੰਬਰ 'ਤੇ ਕਾਲ ਕੀਤੀ। ਫੋਨ ਚੁੱਕਣ ਵਾਲੇ ਵਿਅਕਤੀ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਰਿਫੰਡ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਕੁਝ ਸਟੈਪਸ ਫੋਲੋ ਕਰਨ ਲਈ ਕਿਹਾ।
ਇਸ ਤੋਂ ਬਾਅਦ ਉਸ ਨੇ ਔਰਤ ਨੂੰ ਵਟਸਐਪ 'ਤੇ ਇਕ ਲਿੰਕ ਭੇਜਿਆ ਅਤੇ ਖਰਾਬ ਪੈਕੇਟ ਦੀ ਫੋਟੋ ਅਪਲੋਡ ਕਰਨ ਲਈ ਕਿਹਾ। ਫੋਟੋ ਭੇਜਣ ਤੋਂ ਬਾਅਦ, ਇਕ ਹੋਰ ਵਿਅਕਤੀ ਦਾ ਫੋਨ ਆਇਆ। ਉਸ ਨੇ ਦਾਅਵਾ ਕੀਤਾ ਕਿ ਰਿਫੰਡ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਔਰਤ ਨੂੰ ਆਪਣਾ ਡਿਜੀਟਲ ਪੇਮੈਂਟ ਅਕਾਊਂਟ ਚੈੱਕ ਕਰਨ ਲਈ ਕਿਹਾ।
ਜਦੋਂ ਸੌਂਦਰਿਆ ਨੇ ਆਪਣਾ ਅਕਾਊਂਟ ਖੋਲ੍ਹਿਆ ਅਤੇ ਬੈਲੇਂਸ ਚੈੱਕ ਕਰਨ ਲਈ ਪਾਸਵਰਡ ਪਾਇਆ ਤਾਂ ਐਪ ਅਚਾਨਕ ਸਕ੍ਰੀਨ ਤੋਂ ਗਾਇਬ ਹੋ ਗਿਆ। ਜਲਦ ਹੀ ਉਸ ਨੂੰ ਪਤਾ ਲੱਗਾ ਕਿ ਉਸ ਦੇ ਬੈਂਕ ਅਕਾਊਂਟ 'ਚੋਂ 98 ਹਜ਼ਾਰ ਰੁਪਏ ਕੱਟ ਗਏ ਹਨ। ਧੋਖਾਧੜੀ ਦਾ ਅਹਿਸਾਸ ਹੋਣ 'ਤੇ ਉਸ ਨੇ ਪੁਲਸ ਨਾਲ ਸੰਪਰਕ ਕੀਤਾ ਅਤੇ ਕਾਰਵਾਈ ਦੀ ਮੰਗ ਕੀਤੀ। ਸੈਂਟਰਲ ਸਾਈਬਰ ਕ੍ਰਾਈਮ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਧੋਖਾਧੜੀ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
16 ਨਵੰਬਰ ਨੂੰ ਸ਼ੁਰੂ ਹੋਵੇਗਾ ਹਿਮਾਚਲ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ, 6 ਦਿਨ ਚੱਲੇਗੀ ਕਾਰਵਾਈ
NEXT STORY