ਨੈਸ਼ਨਲ ਡੈਸਕ- ਇਕ ਪਾਸੇ ਦੇਸ਼ ਦੇ ਕਈ ਸੂਬਿਆਂ 'ਚ ਸਪੈਸ਼ਲ ਇੰਟੈਸਿਵ ਰਿਵੀਜ਼ਨ (ਐੱਸ.ਆਈ.ਆਰ.) ਦਾ ਵਿਰੋਧ ਹੋ ਰਿਹਾ ਹੈ, ਉੱਥੇ ਹੀ ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੁਰਾਦਾਬਾਦ ਜ਼ਿਲ੍ਹੇ 'ਚ ਪੈਂਦੇ ਭੋਜਪੁਰ ਦੇ ਬਹੇੜੀ ਪਿੰਡ ਦੇ 43 ਸਾਲਾ ਬੂਥ ਲੈਵਲ ਅਫ਼ਸਰ ਸਰਵੇਸ਼ ਕੁਮਾਰ ਨੇ ਕੰਮ ਦੇ ਬਹੁਤ ਜ਼ਿਆਦਾ ਦਬਾਅ ਦਾ ਦੋਸ਼ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਆਪਣੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਸਰਵੇਸ਼ ਕੁਮਾਰ ਕੰਪੋਜ਼ਿਟ ਸਕੂਲ ਜ਼ਾਹਿਦਪੁਰ ਵਿੱਚ ਸਹਾਇਕ ਅਧਿਆਪਕ ਸਨ ਤੇ ਉਨ੍ਹਾਂ ਨੂੰ ਬੂਥ ਨੰਬਰ 406 ਦਾ BLO ਬਣਾਇਆ ਗਿਆ ਸੀ।
ਖੁਦਕੁਸ਼ੀ ਕਰਨ ਤੋਂ ਪਹਿਲਾਂ ਸਰਵੇਸ਼ ਨੇ ਇੱਕ ਤਿੰਨ ਪੰਨਿਆਂ ਦਾ ਸੁਸਾਈਡ ਨੋਟ ਲਿਖਿਆ ਅਤੇ ਇੱਕ ਭਾਵੁਕ ਵੀਡੀਓ ਵੀ ਬਣਾਈ, ਜਿਸ ਵਿੱਚ ਉਹ ਬੁਰੀ ਤਰ੍ਹਾਂ ਰੋਂਦੇ ਹੋਏ ਨਜ਼ਰ ਆਏ। ਉਨ੍ਹਾਂ ਰੋਂਦੇ-ਰੋਂਦੇ ਆਪਣੀ ਮਾਂ ਨੂੰ ਕਿਹਾ- "ਮੰਮੀ, ਮੇਰੀਆਂ ਚਾਰਾਂ ਧੀਆਂ ਦਾ ਖਿਆਲ ਰੱਖਣਾ।" ਉਨ੍ਹਾਂ ਨੇ ਕੰਮ ਦੇ ਦਬਾਅ ਬਾਰੇ ਬੋਲਦੇ ਹੋਏ ਕਿਹਾ, "SIR ਦੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੈ। ਨਾ ਮੈਂ ਸੌਂ ਪਾ ਰਿਹਾ ਹਾਂ ਅਤੇ ਨਾ ਹੀ ਕੰਮ ਕਰ ਪਾ ਰਿਹਾ ਹਾਂ। ਮੈਂ ਜਿਊਣਾ ਚਾਹੁੰਦਾ ਹਾਂ, ਪਰ ਮੈਂ ਕੀ ਕਰਾਂ ?"
ਸਰਵੇਸ਼ ਦੀ ਮੌਤ ਮਗਰੋਂ ਸਰਵੇਸ਼ ਦੀ ਪਤਨੀ ਬਬਲੀ ਨੇ SIR ਪ੍ਰਕਿਰਿਆ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਪਤੀ ਨੂੰ 1,015 ਫਾਰਮ ਦਿੱਤੇ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਸਰਵੇਸ਼ ਰਾਤ 2 ਵਜੇ ਤੱਕ ਕੰਮ ਕਰਦੇ ਸਨ ਤੇ ਸਿਰਫ਼ ਦੋ ਤੋਂ ਤਿੰਨ ਘੰਟੇ ਹੀ ਸੌਂ ਪਾਉਂਦੇ ਸਨ। ਉਹ ਡਿਜੀਟਲ ਪ੍ਰਕਿਰਿਆ ਦੇ ਮੁਸ਼ਕਲ ਹੋਣ ਕਾਰਨ ਨੌਕਰੀ ਗੁਆਉਣ ਦੇ ਡਰ ਹੇਠ ਕੰਮ ਕਰਨ ਲਈ ਮਜਬੂਰ ਸਨ।
ਚੀਨ ਦੀ ਚਾਲ 'ਚ ਫਸਿਆ ਪਾਕਿਸਤਾਨ! CPEC ਕਾਰਨ 30 ਬਿਲੀਅਨ ਡਾਲਰ ਦੇ ਕਰਜ਼ੇ ਹੇਠ ਦੱਬਿਆ ਮੁਲਕ
NEXT STORY