ਬਹਾਦੁਰਗੜ — ਬਹਾਦੁਰਗੜ ਦੇ ਸੋਲਘਾ ਪਿੰਡ 'ਚ ਹੋਏ ਝਗੜੇ 'ਚ ਇਕ ਭਰਾ ਨੇ ਆਪਣੇ ਸਕੇ ਭਰਾ ਦੇ ਕਤਲ ਕਰ ਦਿੱਤਾ। ਇਸ ਦੇ ਨਾਲ ਝਗੜੇ 'ਚ ਦੋਵੇਂ ਪੱਖਾਂ ਦੇ ਤਿੰਨ ਲੋਕ ਜ਼ਖਮੀ ਹੋ ਗਏ। ਪੁਲਸ ਨੇ ਮ੍ਰਿਤਕ ਰਾਜੇਸ਼ ਦੇ ਭਰਾ ਦੀ ਸ਼ਿਕਾਇਤ 'ਤੇ ਦੋ ਔਰਤਾਂ ਸਮੇਤ 7 ਲੋਕਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਰਾਜੇਸ਼ ਦੇ ਭਰਾ ਕ੍ਰਿਸ਼ਣ ਨੇ ਦੱਸਿਆ ਕਿ ਬਾਦਲੀ ਰੋਡ 'ਤੇ ਉਸਦਾ ਭਰਾ ਅਤੇ ਭਾਬੀ ਪ੍ਰਮਿਲਾ ਪਸ਼ੂਆਂ ਲਈ ਚਾਰਾ ਲੈਣ ਗਏ ਸਨ। ਰਸਤੇ 'ਚ ਜ਼ਿਲਾ ਪਰਿਸ਼ਦ ਦੇ ਚੇਅਰਮੈਨ ਪਰਮਜੀਤ ਦੇ ਦਫਤਰ ਦੇ ਬਾਹਰ ਦੋਸ਼ੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸੋਟੀਆਂ ਨਾਲ ਹਮਲਾ ਕਰ ਦਿੱਤਾ।
ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੇ ਰਾਜੇਸ਼ ਦਾ ਗਲੇ 'ਚ ਜੈਲੀ ਮਾਰ ਕੇ ਕਤਲ ਕਰ ਦਿੱਤਾ। ਰਾਜੇਸ਼ ਦੇ ਕਤਲ ਤੋਂ ਬਾਅਦ ਦੋਵੇਂ ਪੱਖਾਂ ਵਿਚਕਾਰ ਕਾਫੀ ਦੇਰ ਝਗੜਾ ਹੁੰਦਾ ਰਿਹਾ, ਜਿਸ ਕਾਰਨ ਮ੍ਰਿਤਕ ਪੱਖ ਦੇ ਦੋ ਅਤੇ ਦੋਸ਼ੀ ਪੱਖ ਦਾ ਇਕ ਵਿਅਕਤੀ ਜ਼ਖਮੀ ਹੋ ਗਿਆ।
ਪੁਲਸ ਨੇ ਦੱਸਿਆ ਕਿ ਦੋਵੇਂ ਪੱਖ ਇਕ ਹੀ ਪਰਿਵਾਰ ਦੇ ਹਨ। ਦੋਵਾਂ ਵਿਚਕਾਰ 15 ਦਿਨ ਪਹਿਲਾਂ ਹੀ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਨੂੰ ਪੁਲਸ ਨੇ ਵਿੱਚ ਪੈ ਕੇ ਪੁਲਸ ਨੇ ਸੁਲਝਾ ਲਿਆ ਸੀ। ਬਾਅਦ 'ਚ ਅੱਜ ਸਵੇਰੇ ਰਾਜੇਸ਼ ਅਤੇ ਉਸਦੀ ਪਤਨੀ 'ਤੇ ਹਮਲਾ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਐਫ.ਆਈ. ਆਰ. ਦਰਜ ਕਰ ਲਈ ਗਈ ਹੈ ਅਤੇ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਲੜਕੇ ਨੇ ਆਤਮ-ਹੱਤਿਆ ਕਰਨ ਤੋਂ ਪਹਿਲਾਂ ਕਿਹਾ- ਪਾਪਾ ਆਪਣਾ ਧਿਆਨ ਰੱਖਣਾ
NEXT STORY