ਧੂਬਰੀ- ਆਸਾਮ ਦੇ ਧੂਬਰੀ ਜ਼ਿਲ੍ਹੇ ’ਚ ਵੀਰਵਾਰ ਨੂੰ ਬ੍ਰਹਮਪੁੱਤਰ ਨਦੀ ’ਚ ਇਕ ਕਿਸ਼ਤੀ ਪਲਟ ਗਈ, ਜਿਸ ਤੋਂ ਬਾਅਦ ਉਸ ’ਚ ਸਵਾਰ ਇਕ ਸਰਕਾਰੀ ਅਧਿਕਾਰੀ ਅਤੇ ਸਕੂਲੀ ਵਿਦਿਆਰਥੀਆਂ ਸਮੇਤ ਕਈ ਹੋਰ ਲੋਕ ਲਾਪਤਾ ਹਨ। ਅਧਿਕਾਰੀਆਂ ਮੁਤਾਬਕ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਕਿਸ਼ਤੀ ’ਚ ਲੱਗਭਗ 100 ਯਾਤਰੀ ਸਵਾਰ ਸਨ ਅਤੇ ਉਸ ’ਤੇ 10 ਮੋਟਰਸਾਈਕਲਾਂ ਲੱਦੀਆਂ ਗਈਆਂ ਸਨ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ: 8 ਘੰਟਿਆਂ ਅੰਦਰ ਦੋ ਬੱਸਾਂ ’ਚ ਜ਼ਬਰਦਸਤ ਧਮਾਕੇ, ਹਾਈ ਅਲਰਟ ਜਾਰੀ
ਇਕ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ਭਾਸ਼ਾਨੀ ਜਾ ਰਹੀ ਸੀ ਅਤੇ ਉਹ ਧੂਬਰੀ ਜ਼ਿਲ੍ਹੇ ਤੋਂ ਲੱਗਭਗ 3 ਕਿਲੋਮੀਟਰ ਦੂਰ ਅਡਬਰੀ ’ਚ ਇਕ ਪੁਲ ਦੇ ਖੰਭੇ ਨਾਲ ਜਾ ਟਕਰਵਾਈ ਅਤੇ ਪਲਟ ਗਈ। ਅਧਿਕਾਰੀ ਨੇ ਕਿਹਾ ਕਿ ਹੁਣ ਤੱਕ 15 ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਕਿਸ਼ਤੀ ’ਤੇ ਕਈ ਸਕੂਲੀ ਬੱਚੇ ਵੀ ਸਵਾਰ ਸਨ ਅਤੇ ਹੁਣ ਤੱਕ ਕਿਸੇ ਦਾ ਪਤਾ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ- ਸੇਵਾਮੁਕਤ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਬਣੇ ਦੇਸ਼ ਦੇ ਨਵੇਂ CDS, ਜਾਣੋ ਉਨ੍ਹਾਂ ਬਾਰੇ
ਓਧਰ ਧੁਰਬੀ ਹਲਕੇ ਦੇ ਅਧਿਕਾਰੀ ਸੰਜੂ ਦਾਸ ਅਤੇ ਇਕ ਜ਼ਮੀਨ ਦਸਤਾਵੇਜ਼ ਅਧਿਕਾਰੀ ਤੇ ਇਕ ਦਫ਼ਤਰ ਕਰਮਚਾਰੀ ਵੀ ਕਿਸ਼ਤੀ ’ਤੇ ਸਵਾਰ ਸਨ। ਉਹ ਕਿਸੇ ਇਲਾਕੇ ’ਚ ਸਰਵੇਖਣ ਲਈ ਜਾ ਰਹੇ ਸਨ। ਦਾਸ ਦਾ ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਹੋਰ ਦੋ ਵਿਅਕਤੀ ਤੈਰ ਕੇ ਸੁਰੱਖਿਅਤ ਬਾਹਰ ਆ ਗਏ। ਸਥਾਨਕ ਲੋਕਾਂ ਨੇ ਆਪਣੀ ਕਿਸ਼ਤੀ ਨਾਲ ਬਚਾਅ ਮੁਹਿੰਮ ਚਲਾਈ। ਗੁਹਾਟੀ ਦੇ ਹੋਰ ਅਧਿਕਾਰੀਆਂ ਮੁਤਾਬਕ ਸੂਬਾ ਆਫ਼ਤ ਮੋਚਨ ਬਲ ਦੇ ਤੈਰਾਕਾਂ ਦੀ ਵੀ ਮਦਦ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ- 15 ਸਟੇਸ਼ਨ, 14 ਕਿ. ਮੀ. ਦਾ ਸਫ਼ਰ, 1546 ਕਰੋੜ ਰੁਪਏ ਦਾ ਖ਼ਰਚ, ਜਾਣੋ ਸ਼ਿਮਲਾ ਰੋਪਵੇਅ ਬਾਰੇ
ਜ਼ਹਿਰੀਲਾ ਪਾਣੀ ਪੀਣ ਨਾਲ ਇਕ ਹੀ ਪਰਿਵਾਰ ਦੇ 9 ਲੋਕਾਂ ਦੀ ਸਿਹਤ ਵਿਗੜੀ
NEXT STORY