ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਤੋਂ ਲਾਸ਼ਾਂ ਰੁੜ੍ਹ ਕੇ ਉਨ੍ਹਾਂ ਦੇ ਰਾਜ ਵਿੱਚ ਪਹੁੰਚ ਰਹੀਆਂ ਹਨ। ਸੀ.ਐੱਮ. ਮਮਤਾ ਨੇ ਇਨ੍ਹਾਂ ਲਾਸ਼ਾਂ ਦੇ ਕੋਰੋਨਾ ਪੀੜਤ ਹੋਣ ਦਾ ਖਦਸ਼ਾ ਸਪੱਸ਼ਟ ਕੀਤੀ ਹੈ। ਉਨ੍ਹਾਂ ਕਿਹਾ ਹੈ- ਅਜਿਹੀਆਂ ਕਈਆਂ ਲਾਸ਼ਾਂ ਵੇਖੀਆਂ ਗਈਆਂ ਹਨ। ਨਦੀ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ। ਅਸੀਂ ਨਦੀਆਂ ਤੋਂ ਲਾਸ਼ਾਂ ਕੱਢਵਾ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਵਾ ਰਹੇ ਹਾਂ।
ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ
ਮੰਨਿਆ ਜਾ ਰਿਹਾ ਹੈ ਕਿ ਮਮਤਾ ਬੈਨਰਜੀ ਦੇ ਇਨ੍ਹਾਂ ਬਿਆਨ ਦੇ ਨਾਲ ਕੋਰੋਨਾ ਦੀ ਦੂਜੀ ਲਹਿਰ ਵਿੱਚ ਉੱਤਰ ਪ੍ਰਦੇਸ਼ ਵਿੱਚ ਗੰਗਾ ਨਦੀ ਵਿੱਚ ਤੈਰਦੀਆਂ ਲਾਸ਼ਾਂ ਦਾ ਮੁੱਦਾ ਇੱਕ ਵਾਰ ਫਿਰ ਜ਼ੋਰ ਫੜ ਸਕਦਾ ਹੈ। ਮਈ ਮਹੀਨੇ ਵਿੱਚ ਪੱਛਮੀ ਬੰਗਾਲ ਦੀ ਸੱਤਾ 'ਤੇ ਤੀਜੀ ਵਾਰ ਕਾਬਿਜ਼ ਹੋਣ ਵਾਲੀ ਮਮਤਾ ਬੈਨਰਜੀ ਦਾ ਕੇਂਦਰ ਸਰਕਾਰ ਦੇ ਨਾਲ ਲਗਤਾਰ ਟਕਰਾਅ ਜਾਰੀ ਹੈ।
ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਟੀਕਾਕਰਨ 'ਚ ਬਣਾ ਰਿਕਾਰਡ, ਇੱਕ ਦਿਨ 'ਚ 81 ਲੱਖ ਟੀਕਾ ਲੱਗਣ 'ਤੇ PM ਮੋਦੀ ਬੋਲੇ- 'ਵੈਲਡਨ ਇੰਡੀਆ'
ਮਮਤਾ ਸਰਕਾਰ 'ਤੇ ਇੱਕ ਵਾਰ ਫਿਰ ਵਰ੍ਹੇ ਰਾਜਪਾਲ
ਸੋਮਵਾਰ ਨੂੰ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿਹਾ ਹੈ ਕਿ ਰਾਜ ਵਿੱਚ ਚੋਣਾਂ ਤੋਂ ਬਾਅਦ ਕਥਿਤ ਤੌਰ 'ਤੇ ਹੋਈ ਹਿੰਸਾ ਤੋਂ ਪੈਦਾ ਹੋਏ ਹਾਲਾਤ ਖ਼ਤਰਨਾਕ ਅਤੇ ਪ੍ਰੇਸ਼ਾਨ ਕਰਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਸ ਮੁਦੇ 'ਤੇ ਮਮਤਾ ਬੈਨਰਜੀ ਨੇ ਸ਼ੁਤੁਰਮੁਰਗੀ ਰਵੱਈਆ ਅਪਣਾਇਆ ਹੈ। ਧਨਖੜ ਨੇ ਉੱਤਰੀ ਬੰਗਾਲ ਦੀ ਇੱਕ ਹਫ਼ਤੇ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਨਾਲ ਰਾਜ ਸਰਕਾਰ ਦੇ ਵਿਵਹਾਰ ਦੀ ਨਿੰਦਾ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਨੇਪਾਲ ਨੇ ਤਪੋਵਨ ਵੱਲ ਮੋੜਿਆ ਕਾਲੀ ਨਦੀ ਦਾ ਵਹਾਅ
NEXT STORY