ਕੋਟਾ (ਏਜੰਸੀ) : ਕੋਚਿੰਗ ਦਾ ਕੇਂਦਰ ਕਹਾਉਣ ਵਾਲੇ ਕੋਟਾ ਵਿਚ ਵਿਦਿਆਰਥੀਆਂ ਦੀ ਮੌਤ ਦੀਆਂ ਦੋ ਵੱਖ-ਵੱਖ ਘਟਨਾਵਾਂ ਨੇ ਇਕ ਵਾਰ ਫਿਰ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਨ੍ਹਾਂ ਵਿਚੋਂ ਇਕ ਵਿਦਿਆਰਥੀ ਦੇ ਪਰਿਵਾਰ ਨੇ ਹੋਸਟਲ ਪ੍ਰਬੰਧਨ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ। ਜੇ.ਈ.ਈ. ਦੀ ਤਿਆਰੀ ਕਰ ਰਹੇ ਮੱਧ ਪ੍ਰਦੇਸ਼ ਦੇ 16-ਸਾਲਾ ਇਕ ਵਿਦਿਆਰਥੀ ਦੀ ਲਾਸ਼ ਐਤਵਾਰ ਰਾਤ ਉਸ ਦੇ ਪੇਇੰਗ ਗੈਸਟ (ਪੀ.ਜੀ.) ਰਿਹਾਇਸ਼ ਵਿਚ ਫਾਹੇ ਨਾਲ ਲਟਕਦੀ ਮਿਲੀ, ਜਦਕਿ ਬਿਹਾਰ ਦਾ 19-ਸਾਲਾ ਨੀਟ ਪ੍ਰੀਖਿਆਰਥੀ ਸ਼ਨੀਵਾਰ ਰਾਤ ਨੂੰ ਉਸ ਦੇ ਹੋਸਟਲ ਦੇ ਬਾਥਰੂਮ ’ਚ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਅਤੇ ਐਤਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖਬਰ: ਗੁਹਾਟੀ ਦੇ ਹੋਟਲ 'ਚ ਅੰਨ੍ਹੇਵਾਹ ਫਾਇਰਿੰਗ, 5 ਲੋਕਾਂ ਦੀ ਮੌਤ
ਸ਼ਿਵਪੁਰੀ ਜ਼ਿਲ੍ਹੇ ਦਾ ਰਹਿਣ ਵਾਲਾ ਵਿਦਿਆਰਥੀ ਜਵਾਹਰ ਨਗਰ ਥਾਣਾ ਖੇਤਰ ਦੇ ਮਹਾਵੀਰ ਨਗਰ-1 ਸਥਿਤ ਪੀ.ਜੀ. ਰਿਹਾਇਸ਼ ਦੇ ਆਪਣੇ ਕਮਰੇ ਦੇ ਅੰਦਰ ਫਾਹੇ ਨਾਲ ਲਟਕਦਾ ਮਿਲਿਆ। ਪੁਲਸ ਨੇ ਉਸ ਦੀ ਮੌਤ ਨੂੰ ਆਤਮਹੱਤਿਆ ਦੱਸਿਆ ਹੈ। ਪੁਲਸ ਖੇਤਰ ਅਧਿਕਾਰੀ ਮੁਕੇਸ਼ ਮੀਣਾ ਨੇ ਦੱਸਿਆ ਕਿ ਪੀੜਤ ਐਤਵਾਰ ਦੁਪਹਿਰ ਇਕ ਕੋਚਿੰਗ ਸੰਸਥਾ ਵਿਚ ਰੈਗੂਲਰ ਮੌਕ ਟੈਸਟ ਵਿਚ ਸ਼ਾਮਲ ਹੋਇਆ ਅਤੇ ਫਿਰ ਪੀ.ਜੀ. ਪਰਤਣ ਤੋਂ ਬਾਅਦ ਉਸ ਨੇ ਫੋਨ ਕਾਲ ਦਾ ਜਵਾਬ ਦੇਣਾ ਬੰਦ ਕਰ ਦਿੱਤਾ। ਮੀਣਾ ਮੁਤਾਬਕ, ਵਾਰ-ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਪੀੜਤ ਨੇ ਜਦੋਂ ਕਮਰਾ ਨਹੀਂ ਖੋਲ੍ਹਿਆ ਤਾਂ ਪੀ.ਜੀ. ਸੰਚਾਲਕ ਨੇ ਖਿੜਕੀ ਤੋਂ ਝਾਕ ਕੇ ਉਸ ਨੂੰ (ਪੀੜਤ ਨੂੰ) ਫਾਹੇ ਨਾਲ ਲਟਕਿਆ ਦੇਖਿਆ। ਦੂਜੀ ਘਟਨਾ ਵਿਚ ਦਰਭੰਗਾ ਜ਼ਿਲ੍ਹੇ ਦਾ ਨੀਟ ਪ੍ਰੀਖਿਆਰਥੀ ਗੌਤਮ ਕੁਮਾਰ ਕੁੰਹਾੜੀ ਥਾਣਾ ਖੇਤਰ ਦੇ ਲੈਂਡਮਾਰਕ ਇਲਾਕੇ ਵਿਚ ਸਥਿਤ ਹੋਸਟਲ ਦੇ ਕਮਰੇ ਦੇ ਬਾਥਰੂਮ ਵਿਚ ਬੇਹੋਸ਼ ਮਿਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਾਰਮ-6 'ਚ ਕੋਈ ਬਦਲਾਅ ਨਹੀਂ, SIR 'ਤੇ ਵੀ ਸਰਬਸੰਮਤੀ ਨਾਲ ਫ਼ੈਸਲਾ; ਚੋਣ ਕਮਿਸ਼ਨ ਨੇ SC 'ਚ ਦਿੱਤਾ ਹਲਫ਼ਨਾਮਾ
NEXT STORY