ਨੈਸ਼ਨਲ ਡੈਸਕ : ਤਾਮਿਲਨਾਡੂ ਦੀ ਰਾਜਧਾਨੀ ਚੇਨਈ 'ਚ ਸੈਕਸ ਵਰਕਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। 23 ਸਾਲਾ ਇੰਜੀਨੀਅਰਿੰਗ ਦੇ ਵਿਦਿਆਰਥੀ ਨੇ 35 ਸਾਲਾ ਸੈਕਸ ਵਰਕਰ ਨੂੰ ਹਾਇਰ ਕੀਤਾ। ਉਸ ਦੇ ਨਾਲ ਪਹਿਲਾਂ ਰਾਤ ਬਿਤਾਈ। ਸਵੇਰੇ ਪੇਮੈਂਟ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਦੋਸ਼ੀ ਨੇ ਔਰਤ 'ਤੇ ਹਥੌੜੇ ਨਾਲ ਹਮਲਾ ਕਰਦੇ ਹੋਏ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਲਾਸ਼ ਦੇ ਟੁਕੜੇ ਕਰ ਦਿੱਤੇ ਅਤੇ ਉਸ ਨੂੰ ਸੂਟਕੇਸ ਵਿਚ ਪਾ ਕੇ ਸੁੱਟ ਦਿੱਤਾ।
ਵੀਰਵਾਰ ਨੂੰ ਚੇਨਈ ਦੇ ਦੱਖਣੀ ਉਪ ਨਗਰ ਧੋਰਈਪੱਕਮ ਵਿਚ ਪੁਲਸ ਨੂੰ ਇਕ ਨਿਰਮਾਣ ਅਧੀਨ ਥਾਂ ਦੇ ਨੇੜੇਓਂ ਇੱਕ ਸੂਟਕੇਸ ਵਿਚ ਔਰਤ ਦੀ ਲਾਸ਼ ਮਿਲੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੌਰਾਨ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਮੁਲਜ਼ਮ ਨੇ ਜੁਰਮ ਕਬੂਲ ਕਰ ਲਿਆ ਹੈ। ਪੁਲਸ ਮੁਤਾਬਕ ਔਰਤ ਉੱਤਰੀ ਬਾਹਰੀ ਇਲਾਕੇ ਮਾਧਵਰਮ ਦੀ ਰਹਿਣ ਵਾਲੀ ਸੀ।
ਪੁਲਸ ਦਾ ਕਹਿਣਾ ਹੈ ਕਿ ਲੜਕੇ ਅਤੇ ਲੜਕੀ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਲੜਕੇ ਨੇ ਉਸ 'ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਉਸ ਨੇ ਲੜਕੀ ਦੀ ਲਾਸ਼ ਨੂੰ ਇਕ ਸੂਟਕੇਸ ਵਿਚ ਪਾ ਕੇ ਇਕ ਪੌਸ਼ ਇਲਾਕੇ ਵਿਚ ਸੁੱਟ ਦਿੱਤਾ। ਪੁਲਸ ਮੁਤਾਬਕ ਇਹ ਘਟਨਾ ਚੇਨਈ ਦੇ ਤੋਰਾਈਪੱਕਮ ਵਿੱਚ ਵਾਪਰੀ। ਲੜਕੇ ਨੂੰ ਮਿਲਣ ਤੋਂ ਬਾਅਦ ਜਦੋਂ ਲੜਕੀ ਘਰ ਨਹੀਂ ਪਹੁੰਚੀ ਤਾਂ ਉਸ ਦੇ ਭਰਾ ਨੇ ਥਾਣੇ 'ਚ ਰਿਪੋਰਟ ਦਰਜ ਕਰਵਾਈ ਤਾਂ ਲੜਕੀ ਦਾ ਫੋਨ ਬੰਦ ਸੀ। ਇਸ ਦੌਰਾਨ ਪੁਲਸ ਨੇ ਤੋਰਾਈਪੱਕਮ ਦੇ ਆਈਟੀ ਕੋਰੀਡੋਰ ਨੇੜਿਓਂ ਇੱਕ ਸੂਟਕੇਸ ਬਰਾਮਦ ਕੀਤਾ।
ਜਾਂਚ ਤੋਂ ਬਾਅਦ ਪੁਲਸ ਨੇ ਸ਼ਿਵਗੰਗਾ ਜ਼ਿਲ੍ਹੇ ਤੋਂ ਮਨਿਕੰਦਨ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਲੜਕੀ ਦੀ ਉਮਰ 32 ਸਾਲ ਸੀ ਅਤੇ ਮਾਧਵਰਮ ਦੀ ਰਹਿਣ ਵਾਲੀ ਸੀ। ਪੁਲਸ ਪੁੱਛਗਿੱਛ ਦੌਰਾਨ ਮਨਿਕੰਦਨ ਨੇ ਦੱਸਿਆ ਕਿ ਉਸ ਨੇ ਹਥੌੜੇ ਨਾਲ ਹਮਲਾ ਕਰਕੇ ਲੜਕੀ ਦੀ ਹੱਤਿਆ ਕੀਤੀ ਹੈ। ਦੋਵਾਂ ਵਿਚਾਲੇ ਪੈਸਿਆਂ ਨੂੰ ਲੈ ਕੇ ਝਗੜਾ ਹੋ ਗਿਆ। ਸੈਕਸ ਕਰਨ ਤੋਂ ਬਾਅਦ ਲੜਕੀ ਹੋਰ ਪੈਸਿਆਂ ਦੀ ਮੰਗ ਕਰ ਰਹੀ ਸੀ। ਉਸਨੇ ਮੰਨਿਆ ਕਿ ਉਸਨੇ ਲੜਕੀ ਦੇ ਸਰੀਰ ਦੇ ਅੰਗ ਕੱਟ ਕੇ ਸੂਟਕੇਸ ਵਿਚ ਸੁੱਟ ਦਿੱਤੇ ਸਨ। ਪੁਲਸ ਨੇ ਔਰਤ ਦਾ ਫੋਨ ਟਰੈਕ ਕੀਤਾ ਅਤੇ ਮੌਕੇ 'ਤੇ ਪਹੁੰਚੀ, ਔਰਤ ਨੂੰ ਆਖਰੀ ਵਾਰ ਤੋਰਾਈਪੱਕਮ 'ਚ ਦੇਖਿਆ ਗਿਆ ਸੀ। ਫਿਰ ਪੁਲਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚੀ।
ਪਹਿਲਾਂ ਸੈ... ਵਰਕਰ ਨਾਲ ਬਿਤਾਈ ਰਾਤ, ਸਵੇਰੇ ਕਤਲ ਮਗਰੋਂ ਕਰ 'ਤੇ ਟੁਕੜੇ, ਸੂਟਕੇਸ 'ਚ ਮਿਲੀ ਲਾਸ਼
NEXT STORY