ਨਵੀਂ ਦਿੱਲੀ — ਕੰਮ ਵਾਲੀਆਂ ਥਾਵਾਂ ਨੂੰ ਲੈ ਕੇ ਇਕ ਅਤਿਅੰਤ ਅਹਿਮ ਫੈਸਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਕੋਈ ਮੁਲਾਜ਼ਮ ਦਫਤਰ ਵਿਚ ਕੰਮ ਵੱਧ ਹੋਣ ਕਾਰਨ ਪ੍ਰੇਸ਼ਾਨ ਹੈ ਅਤੇ ਉਹ ਇਸ ਕਾਰਨ ਆਤਮ-ਹੱਤਿਆ ਕਰਦਾ ਹੈ ਤਾਂ ਇਸ ਲਈ ਉਸ ਦਾ ਬੌਸ ਜ਼ਿੰਮੇਵਾਰ ਨਹੀਂ ਹੋਵੇਗਾ।
ਸੁਪਰੀਮ ਕੋਰਟ ਨੇ ਬੁੱਧਵਾਰ ਕਿਹਾ ਕਿ ਮੁਲਾਜ਼ਮ ਨੂੰ ਵੱਧ ਕੰਮ ਦੇਣ ਕਾਰਨ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਸ ਦਾ ਬੌਸ ਅਪਰਾਧੀ ਹੈ ਅਤੇ ਉਸ ਨੇ ਮੁਲਾਜ਼ਮ ਦਾ ਸ਼ੋਸ਼ਣ ਕਰਨ ਜਾਂ ਉਸ ਨੂੰ ਆਤਮ-ਹੱਤਿਆ ਲਈ ਉਕਸਾਉਣ ਦੇ ਇਰਾਦੇ ਨਾਲ ਵੱਧ ਕੰਮ ਦਿੱਤਾ ਹੈ।
ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਦੀ ਔਰੰਗਾਬਾਦ ਬੈਂਚ ਦੀ ਉਸ ਦਲੀਲ ਨੂੰ ਵੀ ਰੱਦ ਕਰ ਦਿੱਤਾ, ਜਿਸ ਵਿਚ ਕਿਹਾ ਗਿਆ ਸੀ ਕਿ ਜੇ ਬੌਸ ਸਿੱਧੇ ਤੌਰ 'ਤੇ ਮੁਲਾਜ਼ਮ ਨੂੰ ਨਹੀਂ ਉਕਸਾਅ ਰਿਹਾ ਤਾਂ ਵੀ ਉਸ ਨੂੰ ਅਜਿਹੇ ਹਾਲਾਤ ਪੈਦਾ ਕਰਨ ਲਈ ਅਪਰਾਧੀ ਮੰਨਿਆ ਜਾਏਗਾ, ਜਿਸ ਕਾਰਨ ਨਾ ਸਹਿਣਯੋਗ ਮਾਨਸਿਕ ਖਿਚਾਅ ਪੈਦਾ ਹੋਇਆ ਹੋਵੇ।
ਕੀ ਸੀ ਮਾਮਲਾ? : ਔਰੰਗਾਬਾਦ ਦੇ ਡਿਪਟੀ ਡਾਇਰੈਕਟਰ ਆਫ ਐਜੂਕੇਸ਼ਨ ਕਿਸ਼ੋਰ ਪਰਾਸ਼ਰ ਨੇ ਪਿਛਲੇ ਸਾਲ ਅਗਸਤ 'ਚ ਆਤਮ-ਹੱਤਿਆ ਕਰ ਲਈ ਸੀ। ਉਨ੍ਹਾਂ ਦੀ ਪਤਨੀ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪਤੀ ਨੂੰ ਸੀਨੀਅਰ ਅਧਿਕਾਰੀ ਨੇ ਲੋੜ ਤੋਂ ਵੱਧ ਕੰਮ ਦਿੱਤਾ, ਜਿਸ ਕਾਰਨ ਉਹ ਰਾਤ ਤਕ ਦਫਤਰ 'ਚ ਕੰਮ ਕਰਦੇ ਰਹਿੰਦੇ ਸਨ। ਛੁੱਟੀ ਵਾਲੇ ਦਿਨ ਵੀ ਉਨ੍ਹਾਂ ਕੋਲੋਂ ਕੰਮ ਕਰਵਾਇਆ ਜਾਂਦਾ ਸੀ। ਉਨ੍ਹਾਂ ਦੀ ਇਕ ਮਹੀਨੇ ਦੀ ਤਨਖਾਹ ਵੀ ਰੋਕ ਲਈ ਗਈ ਸੀ ਅਤੇ ਤਰੱਕੀ ਨਾ ਦੇਣ ਦੀ ਧਮਕੀ ਵੀ ਦਿੱਤੀ ਸੀ। ਇਸ ਕਾਰਨ ਉਨ੍ਹਾਂ ਦੇ ਪਤੀ ਘਰ 'ਚ ਵੀ ਚੁਪਚਾਪ ਰਹਿੰਦੇ ਸਨ। ਉਨ੍ਹਾਂ ਦੀ ਆਤਮ-ਹੱਤਿਆ ਲਈ ਉਨ੍ਹਾਂ ਦਾ ਬੌਸ ਹੀ ਜ਼ਿੰਮੇਵਾਰ ਹੈ।
ਅਜੇ ਵੀ ਪ੍ਰਮਾਣੂ ਸਾਈਟ 'ਤੇ ਨਿਰਮਾਣ ਕਰ ਰਿਹਾ ਹੈ ਉੱਤਰ ਕੋਰੀਆ
NEXT STORY