ਆਟੋ ਡੈਸਕ- Bounce Infinity E1X ਇਲੈਕਟ੍ਰਿਕ ਸਕੂਟਰ ਦਾ ਬੈਟਰੀ ਸਵੈਪੇਬਲ ਵੇਰੀਐਂਟ ਲਾਂਚ ਕਰ ਦਿੱਤਾ ਗਿਆ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 55,000 ਰੁਪਏ ਤੋਂ ਲੈ ਕੇ 59,000 ਰੁਪਏ ਐਕਸ-ਸ਼ੋਅਰੂਮ ਹੈ। ਇਹ ਜੂਨ 2024 ਤੋਂ ਦੇਸ਼ ਭਰ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਕੰਪਨੀ ਮੁਤਾਬਕ, Infinity E1X ਇਲੈਕਟ੍ਰਿਕ ਸਕੂਟਰ ਨੂੰ ਭਾਰਤ 'ਚ ਸਾਰੇ ਪ੍ਰਮੁੱਖ ਬੈਟਰੀ ਸਵੈਪਿੰਗ ਨੈੱਟਵਰਕ ਨਾਲ ਜੁੜਨ ਲਈ ਡਿਜ਼ਾਈਨ ਕੀਤਾ ਗਿਆ ਹੈ।
ਬੈਟਰੀ ਸਵੈਪਿੰਗ ਫੀਚਰ ਦਾ ਮਤਲਬ ਹੈ ਕਿ ਤੁਸੀਂ Bounce Infinity E1X ਇਲੈਕਟ੍ਰਿਕ ਸਕੂਟਰ ਦੀ ਡਿਸਚਾਰਜ ਹੋਈ ਬੈਟਰੀ ਨੂੰ ਕਿਸੇ ਵੀ ਨੈੱਟਵਰਕ ਸਟੇਸ਼ਨ 'ਤੇ ਪੂਰੀ ਤਰ੍ਹਾਂ ਚਾਰਜ ਕੀਤੀ ਬੈਟਰੀ ਨਾਲ ਬਦਲ ਸਕਦੇ ਹੋ। ਇਸ ਨਾਲ ਤੁਹਾਡੀ ਯਾਤਰਾ ਵਿਚ ਕੋਈ ਰੁਕਾਵਟ ਨਹੀਂ ਆਵੇਗੀ।
ਵੇਰੀਐਂਟ
Bounce Infinity E1X ਇਲੈਕਟ੍ਰਿਕ ਸਕੂਟਰ ਦੋ ਵੱਖ-ਵੱਖ ਸਪੀਡ ਵੇਰੀਐਂਟ 'ਚ ਲਿਆਂਦਾ ਗਿਆ ਹੈ। ਇਹ 55 ਕਿਲੋਮੀਟਰ ਪ੍ਰਤੀ ਘੰਟਾ ਅਤੇ 65 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਟਾਪ ਸਪੀਡ ਨਾਲ ਚੱਲ ਸਕਦਾ ਹੈ। ਬਾਊਂਸ ਇਨਫਿਨਿਟੀ ਦੇ ਸੀ.ਈ.ਓ. ਅਤੇ ਸਹਿ-ਸੰਸਥਾਪਕ, ਵਿਵੇਕਾਨੰਦ ਹਾਲੇਕਰੇ ਨੇ ਇਲੈਕਟ੍ਰਿਕ ਵਾਹਨ ਬਾਜ਼ਾਰ 'ਚ ਭਾਰਤ ਦੀ ਸਮਰੱਥਾ 'ਤੇ ਜ਼ੋਰ ਦਿੱਤਾ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੋਪਹੀਆ ਬਾਜ਼ਾਰ ਹੈ। ਫਿਰ ਵੀ ਈ.ਵੀ. ਦੇ ਅਸਲੀ ਲਾਭਾਂ ਦਾ ਪੂਰੀ ਤਰ੍ਹਾਂ ਲਾਭ ਨਹੀਂ ਉਠਾਇਆ ਗਿਆ। ਈ.ਵੀ. ਮਹੱਤਵਪੂਰਨ ਨਵੀਨਤਾ ਦੇ ਮੌਕੇ ਪ੍ਰਦਾਨ ਕਰਦੇ ਹਨ, ਜਿਸ ਵਿੱਚ ਵਾਹਨ ਤੋਂ ਬੈਟਰੀ ਦੀ ਲਾਗਤ ਨੂੰ ਵੱਖ ਕਰਕੇ ਵਾਹਨਾਂ ਨੂੰ ਬਹੁਤ ਕਿਫਾਇਤੀ ਬਣਾਉਣਾ ਸ਼ਾਮਲ ਹੈ।
ਦੱਸ ਦੇਈਏ ਕਿ ਬਾਊਂਸ ਇਨਫਿਨਿਟੀ ਨੇ ਹਾਲ ਹੀ ਵਿੱਚ ਦੇਸ਼ ਭਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ 30,000 ਤੋਂ ਵੱਧ ਈ.ਵੀ. ਦੀ ਵਿਕਰੀ ਲਈ ਸਨ ਮੋਬਿਲਿਟੀ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਬੈਂਗਲੁਰੂ ਅਤੇ ਹੈਦਰਾਬਾਦ ਤੋਂ ਇਲਾਵਾ ਕੰਪਨੀ ਮੁੰਬਈ, ਪੁਣੇ ਅਤੇ ਦਿੱਲੀ 'ਚ ਵੀ ਆਪਣੀ ਸੇਵਾ ਸ਼ੁਰੂ ਕਰੇਗੀ।
ਝਗੜੇ ਤੋਂ ਬਾਅਦ ਪਤਨੀ ਦਾ ਸਿਰ ਵੱਢਿਆ, ਫਿਰ ਲਾਸ਼ ਦੇ ਕਰ’ਤੇ ਟੋਟੇ
NEXT STORY