ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨ ਡਟੇ ਹੋਏ ਹਨ। ਆਪਣੇ ਹੱਕਾਂ ਦੀ ਲੜਾਈ ਲਈ ਕਿਸਾਨ ਪਿਛਲੇ 17 ਦਿਨਾਂ ਤੋਂ ਕੜਾਕੇ ਦੀ ਠੰਡ 'ਚ ਦਿੱਲੀ 'ਚ ਡਟੇ ਹੋਏ ਹਨ। ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਦਾ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਨੂੰ ਸਮਰਥਨ ਦੇ ਨਾਲ-ਨਾਲ ਉਨ੍ਹਾਂ ਨੂੰ ਮਦਦ ਵੀ ਮਿਲ ਰਹੀ ਹੈ। ਵੱਡੀ ਗਿਣਤੀ 'ਚ ਲੋਕਾਂ ਵਲੋਂ ਮਦਦ ਲਈ ਹੱਥ ਅੱਗੇ ਵਧਾਏ ਜਾ ਰਹੇ ਹਨ। ਦਿੱਲੀ ਦੀਆਂ ਸੜਕਾਂ 'ਤੇ ਬੈਠੇ ਕਿਸਾਨਾਂ ਦੀ ਮਦਦ ਲਈ ਦੁਬਈ ਤੋਂ ਕਿਸਾਨ ਵੀਰਾਂ ਲਈ ਗਰਮ ਕੱਪੜਿਆਂ ਦੀ ਮਦਦ ਭੇਜੀ ਗਈ ਹੈ। ਇਸ 'ਚ ਚੱਪਲਾਂ, ਕੰਬਲ, ਜੁਰਾਬਾਂ ਹਨ, ਜਿਸ ਨੂੰ ਕਿਸਾਨ ਅੰਦੋਲਨ 'ਚ ਡਟੇ ਕਿਸਾਨੀ ਵੀਰਾਂ ਨੂੰ ਵੰਡਿਆ ਗਿਆ ਹੈ।
ਦਰਅਸਲ ਇਹ ਮਦਦ ਦੁਬਈ 'ਚ ਰਹਿੰਦੇ ਹਰਮੀਕ ਸਿੰਘ ਵਲੋਂ ਭੇਜੀ ਗਈ ਹੈ। ਉਨ੍ਹਾਂ ਨੇ ਐੱਨ. ਜੀ. ਓ. ਬਣਾਈ ਗਈ ਹੈ, ਜਿਸ ਦਾ ਨਾਂ 'ਬਾਕਸ ਆਫ਼ ਹੋਪ' ਹੈ। ਹਰਮੀਕ ਜੀ ਭਾਰਤ ਤੋਂ ਹਨ ਅਤੇ ਪਿਛਲੇ 17 ਸਾਲਾਂ ਤੋਂ ਦੁਬਈ 'ਚ ਰਹਿੰਦੇ ਹਨ, ਜੋ ਕਿ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਦੁੱਖ ਹੈ ਤਾਂ ਮੈਂ ਖੜ੍ਹਾ ਹਾਂ। ਉਹ ਅੱਜ ਵੀ ਆਪਣੇ ਦੇਸ਼ ਲਈ ਸੋਚਦੇ ਹਨ। ਇਹ ਐੱਨ. ਜੀ. ਓ. ਸਿਰਫ ਮਦਦ ਲਈ ਹੈ।
ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਾ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਚਾਹੁੰਦੇ ਹਨ ਕਿ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਵੇ। ਜਦਕਿ ਸਰਕਾਰ ਇਨ੍ਹਾਂ ਕਾਨੂੰਨਾਂ 'ਚ ਸੋਧ ਕਰਨ ਨੂੰ ਤਿਆਰ ਹੈ। ਕਿਸਾਨ ਅਤੇ ਸਰਕਾਰ ਵਾਲੇ 6ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ ਹੈ। ਸਰਕਾਰ ਵਲੋਂ ਕੋਈ ਹੱਲ ਨਾ ਨਿਕਲਦਾ ਵੇਖ ਕੇ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਾ ਮੰਨੀ ਤਾਂ ਅਸੀਂ ਰੇਲ ਪਟੜੀਆਂ ਰੋਕਾਂਗੇ। ਅੱਜ ਰਾਜਸਥਾਨ ਸਰਹੱਦ ਤੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ ਅਤੇ ਕੱਲ 32 ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਖੇਤੀ ਕਾਨੂੰਨਾਂ ਖ਼ਿਲਾਫ਼ ਭੁੱਖ-ਹੜਤਾਲ 'ਤੇ ਬੈਠਣਗੇ।
ਸੰਸਦ ਭਵਨ 'ਤੇ ਹਮਲੇ ਦੀ ਬਰਸੀ 'ਤੇ ਬੋਲੇ PM ਮੋਦੀ- 'ਅਸੀਂ ਕਾਇਰਾਨਾ ਹਮਲੇ ਨੂੰ ਕਦੇ ਨਹੀਂ ਭੁੱਲਾਂਗੇ'
NEXT STORY