ਕਰਨਾਲ- ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਡਾਬਰਥਲਾ ਦੇ ਰਹਿਣ ਵਾਲੇ ਨੌਜਵਾਨ ਨੇ ਸਮਾਜ ਵਿਚ ਇਕ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਆਸਟ੍ਰੇਲੀਆ ਤੋਂ ਪਰਤੇ ਅਸ਼ੋਕ ਨੇ ਬਿਨਾਂ ਦਾਜ ਦੇ ਵਿਆਹ ਕੀਤਾ ਹੈ। ਅਸ਼ੋਕ ਨੇ ਸ਼ਗਨ ਦੇ ਤੌਰ 'ਤੇ ਸਿਰਫ਼ ਇਕ ਰੁਪਇਆ ਲਿਆ ਹੈ। ਇਸ ਚੰਗੀ ਪਹਿਲ ਤੋਂ ਅਸ਼ੋਕ ਦੀ ਖੂਬ ਤਾਰੀਫ਼ ਹੋ ਰਹੀ ਹੈ। ਜਾਣਕਾਰੀ ਮੁਤਾਬਕ ਪਿੰਡ ਡਾਬਰਥਲਾ ਦੇ ਰਹਿਣ ਵਾਲੇ ਅਸ਼ੋਕ ਆਸਟ੍ਰੇਲੀਆ ਵਿਚ ਇਕ ਕੰਪਨੀ 'ਚ ਵਰਕਰ ਹੈ। ਬੀਤੀ 16 ਜਨਵਰੀ ਨੂੰ ਅਸ਼ੋਕ ਦਾ ਵਿਆਹ ਹੋਇਆ। ਪਰਿਵਾਰ ਨੇ ਸ਼ਗਨ ਦੇ ਤੌਰ 'ਤੇ ਸਿਰਫ ਇਕ ਰੁਪਇਆ ਅਤੇ ਇਕ ਜੋੜੀ ਕੱਪੜੇ 'ਚ ਵਿਆਹ ਕਰ ਕੇ ਸਮਾਜ ਨੂੰ ਇਕ ਖਾਸ ਸੁਨੇਹਾ ਦਿੱਤਾ ਹੈ।
ਪਰਿਵਾਰ ਦੇ ਹੋਰ ਬੱਚਿਆਂ ਦਾ ਵੀ ਇੰਝ ਹੀ ਕਰਨਗੇ ਵਿਆਹ
ਅਸ਼ੋਕ ਨੇ ਦੱਸਿਆ ਕਿ ਉਸ ਦਾ ਵਿਆਹ 16 ਜਨਵਰੀ ਨੂੰ ਹੋਇਆ ਸੀ। ਉਸ ਨੇ ਦੱਸਿਆ ਕਿ ਮੇਰੇ ਪਿਤਾ ਅਤੇ ਚਾਚਾ ਦੀ ਸੋਚ ਸੀ ਕਿ ਬਿਨਾਂ ਦਾਜ ਦੇ ਵਿਆਹ ਕਰਨਾ ਹੈ। ਜਿਸ ਨਾਲ ਸਮਾਜ ਵਿਚ ਦਾਜ ਨੂੰ ਲੈ ਕੇ ਚੰਗਾ ਸੰਦੇਸ਼ ਜਾ ਸਕੇ। ਉਨ੍ਹਾਂ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਉਸ ਨੇ ਪਰਿਵਾਰ ਦੀ ਸਹਿਮਤੀ ਨਾਲ ਸ਼ਗਨ ਦੇ ਤੌਰ 'ਤੇ ਸਿਰਫ਼ ਇਕ ਰੁਪਇਆ ਲਿਆ ਹੈ। ਅਸ਼ੋਕ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੇ ਤਾਏ ਅਤੇ ਚਾਚਾ ਦੇ ਬੱਚਿਆਂ ਦਾ ਵਿਆਹ ਵੀ ਬਿਨਾਂ ਦਾਜ ਦੇ ਹੀ ਕਰਨਗੇ।
ਅਜਿਹੇ ਵਿਆਹ ਸਮਾਜ ਲਈ ਚੰਗਾ ਸੁਨੇਹਾ- ਵਿਧਾਇਕ
ਉੱਥੇ ਹੀ ਹਲਕੇ ਦੇ ਸਥਾਨਕ ਵਿਧਾਇਕ ਭਗਵਾਨ ਦਾਸ ਕਬੀਰਪੰਥੀ ਨੇ ਵੀ ਪਰਿਵਾਰ ਵਿਚਾਲੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਵਿਧਾਇਕ ਨੇ ਕਿਹਾ ਕਿ ਅਜਿਹੇ ਵਿਆਹ ਸਮਾਜ ਵਿਚ ਇਕ ਚੰਗਾ ਸੁਨੇਹਾ ਦਿੰਦੇ ਹਨ। ਇਸ ਤਰ੍ਹਾਂ ਦਾਜ ਵਰਗੀ ਪ੍ਰਥਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਕੋਲਕਾਤਾ ਜਬਰ-ਜ਼ਿਨਾਹ ਮਾਮਲਾ; ਦੋਸ਼ੀ ਸੰਜੇ ਨੂੰ ਫਾਂਸੀ ਜਾਂ ਉਮਰ ਕੈਦ, ਫ਼ੈਸਲਾ ਅੱਜ
NEXT STORY