ਵਿਜੇਵਾੜਾ- ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ 'ਚ 2 ਸਾਲ ਪਹਿਲਾਂ ਲਾਪਤਾ ਹੋਈ ਕੁੜੀ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਖ਼ੁਲਾਸਾ ਹੋਇਆ ਹੈ। ਸ਼ੱਕ ਕਾਰਨ ਕੁੜੀ ਨੂੰ ਉਸ ਦੇ ਪ੍ਰੇਮੀ ਨੇ ਹੀ ਮੌਤ ਦੇ ਘਾਟ ਉਤਾਰਿਆ ਸੀ। ਦੋਸ਼ੀ ਪ੍ਰੇਮੀ ਨੇ ਕੁੜੀ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਦੇ ਟੁੱਕੜੇ ਕੀਤੇ ਅਤੇ ਫਿਰ ਉਸ ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ। ਓਲਡ ਗੁੰਤੁਰਪੁਲਸ ਥਾਣੇ 'ਚ ਮੰਗਲਵਾਰ ਨੂੰ ਪੁਲਸ ਨੇ ਮਾਮਲੇ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰੈੱਸ ਕਾਨਫਰੰਸ 'ਚ ਐੱਸ.ਪੀ. ਆਰ.ਐੱਮ. ਐਮੀ ਰੈੱਡੀ ਨੇ ਦੱਸਿਆ ਕਿ 28 ਸਾਲ ਦੀ ਕੁੜੀ 25 ਮਈ 2018 ਨੂੰ ਲਾਪਤਾ ਹੋ ਗਈ ਸੀ। ਹਾਲਾਂਕਿ ਉਦੋਂ ਜਾਂਚ 'ਚ ਕੁੜੀ ਦਾ ਕੁਝ ਪਤਾ ਨਹੀਂ ਲੱਗ ਸਕਿਆ ਅਤੇ ਮਾਮਲਾ ਲਾਪਤਾ ਕੁੜੀਆਂ ਦੇ ਪੈਂਡਿੰਗ ਕੇਸਾਂ 'ਚ ਦਰਜ ਹੋ ਗਿਆ। ਜ਼ਿਲ੍ਹੇ ਦੀਆਂ ਲਾਪਤਾ ਜਨਾਨੀਆਂ ਦੀ ਭਾਲ ਦੀ ਹਾਲੀਆ ਮੁਹਿੰਮ ਦੌਰਾਨ ਓਲਡ ਗੁੰਟੂਰ ਪੁਲਸ ਨੇ ਇਸ ਕੇਸ 'ਚ ਭਿਆਨਕ ਜਾਣਕਾਰੀ ਤਾ ਲਗਾਈ। ਐੱਸ.ਪੀ. ਨੇ ਦੱਸਿਆ ਕਿ ਉਨ੍ਹਾਂ ਨੇ ਕੁੜੀ ਦੀ ਪਛਾਣ ਸ਼ੇਖ ਨਜ਼ੀਮਾ ਬੇਗਮ ਦੇ ਰੂਪ 'ਚ ਕੀਤੀ, ਜੋ ਪਾਲੀਟੈਕਨਿਕ ਗਰੈਜੂਏਟ ਸੀ। ਉਸ ਦਾ ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੁੱਕੜੇ-ਟੁੱਕੜੇ ਕਰ ਕੇ ਅੱਗ 'ਚ ਸਾੜ ਦਿੱਤੇ ਗਏ ਸਨ। ਕੇਸ ਦੀ ਜਾਣਕਾਰੀ ਦਿੰਦੇ ਹੋਏ ਐੱਸ.ਪੀ. ਨੇ ਦੱਸਿਆ ਕਿ ਨਜ਼ੀਮਾ ਆਪਣੇ ਕਲਾਸਮੇਟ ਸ਼ੇਖ ਕਰੀਮ ਨਾਲ 2009 ਤੋਂ ਰਿਲੇਸ਼ਨਸ਼ਿਪ 'ਚ ਸੀ। ਹਾਲਾਂਕਿ ਗਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ ਉਸ ਨੇ ਆਪਣੇ ਮਾਤਾ-ਪਿਤਾ ਨੂੰ ਵਿਾਹ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਕੋਸ਼ਿਸ਼ ਫੇਲ ਰਹੀ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਵਾਰਦਾਤ ਤੋਂ ਪਹਿਲਾਂ ਦੋਹਾਂ ਦਰਮਿਆਨ ਹੋਇਆ ਸੀ ਝਗੜਾ
ਬਾਅਦ 'ਚ ਦੋਹਾਂ ਨੇ ਗੁਪਤ ਰੂਪ ਨਾਲ ਰਿਲੇਸ਼ਨਸ਼ਿਪ ਜਾਰੀ ਰੱਖਿਆ। ਨਜ਼ੀਮਾ ਇਕ ਪ੍ਰਾਈਵੇਟ ਬਾਈਕ ਸ਼ੋਅਰੂਮ 'ਚ ਰਿਸੈਪਸ਼ਨਿਸਟ ਦੇ ਤੌਰ 'ਤੇ ਕੰਮ ਕਰਨ ਲੱਗੀ। ਬਾਅਦ 'ਚ ਕਰੀਮ ਨੂੰ ਸ਼ੱਕ ਹੋਇਆ ਕਿ ਨਜ਼ੀਮਾ ਦਾ ਉਸ ਦੇ ਕਿਸੇ ਸਹਿਕਰਮੀ ਨਾਲ ਅਫੇਅਰ ਹੈ ਅਤੇ ਉਸ ਨੇ ਉਸ 'ਤੇ ਨੌਕਰੀ ਛੱਡਣ ਦਾ ਦਬਾਅ ਬਣਾਇਆ। ਕਰੀਮ ਨੇ ਨਜ਼ੀਮਾ ਦੇ ਕਰੀਬ ਰਹਿਣ ਲਈ ਓਲਡ ਗੁੰਤੁਰ ਇਲਾਕੇ 'ਚ ਹੀ ਕਿਰਾਏ 'ਤੇ ਘਰ ਲਿਆ। ਪੁਲਸ ਨੇ ਦੱਸਿਆ ਕਿ ਜਿਸ ਦਿਨ ਨਜ਼ੀਮਾ ਗਾਇਬ ਹੋਈ ਸੀ, ਉਹ ਕਰੀਮ ਦੇ ਘਰ ਮਿਲਣ ਗਈ ਸੀ ਅਤੇ ਦੋਹਾਂ ਦਰਮਿਆਨ ਉਸ ਦੌਰਾਨ ਵਿਵਾਦ ਹੋਇਆ ਸੀ। ਇਸ ਦੌਰਾਨ ਕਰੀਮ ਨੇ ਨਜ਼ੀਮਾ ਦੇ ਕਤਲ ਦੀ ਸਾਜਿਸ਼ ਰਚੀ ਅਤੇ ਉਸ ਦਾ ਸਿਰ ਕੰਧ ਨਾਲ ਪਟਕ ਕੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਕਰੀਮ ਨੇ ਕੰਧ ਕੱਟਣ ਵਾਲੀ ਮਸ਼ੀਨ ਨਾਲ ਉਸ ਦੀ ਲਾਸ਼ ਦੇ ਟੁੱਕੜੇ ਕੀਤੇ। ਪੁਲਸ ਨੇ ਦੱਸਿਆ ਕਿ ਪਹਿਲਾਂ ਉਸ ਨੇ ਲਾਸ਼ ਦੇ ਟੁੱਕੜੇ ਝਾੜੀਆਂ 'ਚ ਸੁੱਟ ਦਿੱਤੇ ਪਰ ਫਿਰ ਆਇਆ ਅਤੇ ਪੈਟਰੋਲ ਛਿੜਕ ਕੇ ਸਾੜ ਦਿੱਤੇ। ਕੇਸ ਦੀ ਮੁੜ ਜਾਂਚ ਦੌਰਾਨ ਪੁਲਸ ਨੂੰ ਕਰੀਮ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ। ਇਸ ਦੌਰਾਨ ਕਰੀਮ ਨੇ ਗੁਨਾਹ ਕਬੂਲ ਲਿਆ। ਅਧਿਕਾਰੀਆਂ ਨੇ ਕਰੀਮ ਕੋਲੋਂ ਕੰਧ ਕੱਟਣ ਵਾਲੀ ਮਸ਼ੀਨ ਅਤੇ ਪੈਟਰੋਲ ਬਰਾਮਦ ਕੀਤਾ।
ਇਹ ਵੀ ਪੜ੍ਹੋ : ਵਿਆਹ ਤੋਂ ਪਹਿਲਾਂ ਫੋਟੋਸ਼ੂਟ ਕਰਵਾ ਰਹੇ ਲਾੜਾ-ਲਾੜੀ ਦੀ ਝੀਲ 'ਚ ਡੁੱਬਣ ਨਾਲ ਮੌਤ
ਜਿੱਤ ਤੋਂ ਬਾਅਦ ਭਾਜਪਾ 'ਚ ਜਸ਼ਨ ਦੀ ਤਿਆਰੀ, PM ਮੋਦੀ ਕਰਨਗੇ ਵਰਕਰਾਂ ਨੂੰ ਸੰਬੋਧਨ
NEXT STORY