ਗਵਾਲੀਅਰ- ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ 5ਵੀਂ ਜਮਾਤ 'ਚ ਪੜ੍ਹਨ ਵਾਲੇ 11 ਸਾਲਾ ਇਕ ਵਿਦਿਆਰਥੀ (ਸਾਰਥਕ) ਨੇ ਖ਼ੁਦਕੁਸ਼ੀ ਕਰ ਲਈ। ਘਰ 'ਚ ਬਣੇ ਬਾਥਰੂਮ 'ਚ ਵਿਦਿਆਰਥੀ ਨੇ ਟਾਈ ਨਾਲ ਫਾਹਾ ਲਗਾਇਆ ਹੋਇਆ ਸੀ। ਇਹ ਪੂਰੀ ਘਟਨਾ ਥਾਟੀਪੁਰ ਇਲਾਕੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਨਲਾਈਨ ਕਲਾਸ ਵੀ ਲਗਾਈ ਸੀ। ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 'ਬਾਬਾ ਕਾ ਢਾਬਾ' ਦੇ ਮਾਲਕ 'ਤੇ ਮਾਣਹਾਨੀ ਦਾ ਦੋਸ਼, ਯੂਟਿਊਬਰ ਵਲੋਂ 3.78 ਲੱਖ ਰੁਪਏ ਦੇਣ ਦਾ ਦਾਅਵਾ
ਬੱਚੇ ਦੇ ਪਿਤਾ ਅਲਕੇਸ਼ ਸਕਸੈਨਾ ਦਾ ਕਹਿਣਾ ਹੈ ਕਿ ਉਹ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ। ਉਨ੍ਹਾਂ ਨੇ ਦੱਸਿਆ ਕਿ ਸਾਰਥਕ 2 ਆਨਲਾਈਨ ਕਲਾਸਾਂ ਲਗਾਉਂਦਾ ਸੀ। ਪਹਿਲੀ ਕਲਾਸ 1.30 ਤੋਂ 2.00 ਵਜੇ ਤੱਕ ਅਤੇ ਦੂਜੀ ਕਲਾਸ ਦੁਪਿਹਰ 3.00 ਤੋਂ 3.30 ਵਜੇ ਤੱਕ ਚੱਲਦੀ ਸੀ। ਦਿਨ 'ਚ ਆਨਲਾਈਨ ਕਲਾਸ ਲਗਾਉਣ ਤੋਂ ਬਾਅਦ ਸਾਰਥਕ ਆਨਲਾਈਨ ਵੀਡੀਓ ਤੋਂ ਪੜ੍ਹਾਈ ਕਰਦਾ ਸੀ। ਇਹ ਸਵਾਲ ਸਾਰਿਆਂ ਨੂੰ ਸੋਚਣ 'ਤੇ ਮਜ਼ਬੂਰ ਕਰ ਰਿਹਾ ਹੈ ਕਿ ਆਨਲਾਈਨ ਕਲਾਸ ਤੋਂ ਬਾਅਦ ਅਜਿਹਾ ਕੀ ਹੋਇਆ ਕਿ ਵਿਦਿਆਰਥੀ ਨੇ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਪੈ ਗਿਆ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਹੱਸਦੇ-ਵੱਸਦੇ ਘਰ 'ਚ ਪਏ ਕੀਰਨੇ, ਧਮਾਕੇ ਮਗਰੋਂ ਡਿੱਗਿਆ ਘਰ, ਅਨਾਥ ਹੋਏ ਦੋ ਬੱਚੇ
ਦੱਸਣਯੋਗ ਹੈ ਕਿ ਮਾਮਲੇ 'ਚ ਆਰ.ਪੀ. ਖਰੇ ਸਬ ਇੰਸਪੈਕਟਰ ਦਾ ਮੰਨਣਾ ਹੈ ਕਿ ਫਿਲਹਾਲ ਜਲਦਬਾਜ਼ੀ 'ਚ ਆਨਲਾਈਨ ਕਲਾਸ ਨੂੰ ਖ਼ੁਦਕੁਸ਼ੀ ਦਾ ਮੁੱਖ ਕਾਰਨ ਨਹੀਂ ਮੰਨਿਆ ਜਾ ਸਕਦਾ ਹੈ। ਅਜਿਹੇ 'ਚ ਪੁਲਸ ਹਰ ਪਹਿਲੂ ਨਾਲ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮੌਕੇ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਜਿਸ ਤੋਂ ਬਾਅਦ ਹੁਣ ਠਾਠੀਪੁਰ ਥਾਣਾ ਪੁਲਸ ਅਤੇ ਫੋਰੈਂਸਿਕ ਟੀਮ ਖ਼ੁਦਕੁਸ਼ੀ ਦਾ ਕਾਰਨ ਲੱਭਣ 'ਚ ਜੁਟ ਗਈ ਹੈ।
ਇਹ ਵੀ ਪੜ੍ਹੋ : ਮਾਂ-ਪਿਓ ਨੇ ਚੁੰਨੀ ਨਾਲ ਗਲ਼ਾ ਘੁੱਟ ਕੇ ਸਮੁੰਦਰੀ ਤੱਟ 'ਤੇ ਸੁੱਟੀ ਧੀ, ਹੋਸ਼ ਆਉਣ 'ਤੇ ਖੁੱਲ੍ਹੇ ਕਈ ਰਾਜ਼
ਦੱਸ ਦੇਈਏ ਕਿ ਆਨਲਾਈਨ ਕਲਾਸ ਨਾਲ ਛੋਟੇ ਬੱਚਿਆਂ 'ਤੇ ਪੈ ਰਹੇ ਗਲਤ ਪ੍ਰਭਾਵ ਨੂੰ ਲੈ ਕੇ ਮੱਧ ਪ੍ਰਦੇਸ਼ ਜਬਲਪੁਰ ਹਾਈ ਕੋਰਟ 'ਚ ਵੀ ਪਟੀਸ਼ਨ ਦਾਇਰ ਹੋ ਚੁਕੀ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਸਰਕਾਰ ਦੇ ਆਨਲਾਈਨ ਆਦੇਸ਼ ਨੂੰ ਤੁਰੰਤ ਮੁਲਤਵੀ ਕੀਤਾ ਜਾਵੇ, ਕਿਉਂਕਿ ਇਹ ਮਾਮਲਾ ਨਾਬਾਲਗ ਮਾਸੂਮ ਬੱਚਿਆਂ ਦੀ ਸਿਹਤ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : ਕਮਾਲ ਦਾ ਹੁਨਰ: 14 ਸਾਲ ਦੇ ਮੁੰਡੇ ਨੇ ਬਣਾਈ LED ਬਲਬ ਬਣਾਉਣ ਦੀ ਕੰਪਨੀ, ਕਈਆਂ ਦੀ ਖੁੱਲ੍ਹੀ ਕਿਸਮਤ
ਰਾਜਨਾਥ ਬੋਲੇ- ਭਾਰਤ ਸ਼ਾਂਤੀ ਪਸੰਦ ਦੇਸ਼, 'ਮਤਭੇਦ' ਵਿਵਾਦ 'ਚ ਤਬਦੀਲ ਨਹੀਂ ਹੋਣੇ ਚਾਹੀਦੇ
NEXT STORY