ਆਗਰਾ— ਨਿਊ ਆਗਰਾ ਥਾਣਾ ਖੇਤਰ 'ਚ ਸ਼ਨੀਵਾਰ ਨੂੰ 15 ਸਾਲ ਦੀ ਲੜਕੀ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਵਿਆਹ ਦੀ ਗੱਲ ਚੱਲ ਰਹੀ ਸੀ ਅਤੇ ਲੜਕਾ ਕਾਲਾ ਸੀ। ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਪਰ ਇਸ ਦੇ ਬਾਅਦ ਵੀ ਉਸ ਨੂੰ ਕਿਹਾ ਗਿਆ ਸੀ ਕਿ ਇਕ ਵਾਰ ਦੇਖ ਲਓ, ਫਿਰ ਦੇਖਦੇ ਹਾਂ। ਐਸ.ਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। ਅਜੇ ਕੋਈ ਵੀ ਸ਼ਿਕਾਇਤ ਨਹੀਂ ਮਿਲੀ ਹੈ।

ਪਿੰਟੂ ਦੀਆਂ ਤਿੰਨ ਬੇਟੀਆਂ ਹਨ, ਜਿਸ 'ਚ ਦੋ ਛੋਟੀਆਂ ਹਨ ਅਤੇ ਸਕੂਲ ਜਾਂਦੀਆਂ ਹਨ। ਵੱਡੀ ਬੇਟੀ ਅੰਜਲੀ ਨੇ ਹਾਈ ਸਕੂਲ ਦੇ ਬਾਅਦ ਪੜਾਈ ਛੱਡ ਦਿੱਤੀ ਸੀ ਅਤੇ ਘਰ 'ਚ ਰਹਿੰਦੀ ਸੀ। ਮਾਂ ਨੀਲਮ ਨੇ ਦੱਸਾ ਕਿ ਅੰਜਲੀ ਦੇ ਵਿਆਹ ਦੀ ਗੱਲ ਚੱਲ ਰਹੀ ਸੀ। ਵਟਸਐਪ 'ਤੇ ਫੋਟੋ ਦੇਖਣ ਦੇ ਬਾਅਦ ਉਸ ਦਾ ਮੰਨ ਨਹੀਂ ਸੀ ਪਰ ਅਸੀਂ ਕਿਹਾ ਸੀ ਕਿ ਇਕ ਵਾਰ ਸਾਹਮਣੇ ਤੋਂ ਦੇਖ ਲਓ, ਫਿਰ ਅੱਗੇ ਦੇਖਦੇ ਹਾਂ। ਸ਼ਨੀਵਾਰ ਦੁਪਹਿਰ ਉਹ ਘਰ 'ਚ ਇੱਕਲੀ ਸੀ, ਉਸ ਨੇ ਕੱਪੜੇ ਧੋ ਦਿੱਤੇ ਅਤੇ ਛੱਤ 'ਤੇ ਸੁਕਾਉਣ ਲਈਗ ਈ ਪਰ ਪਹਿਲੀ ਹੀ ਮੰਜ਼ਲ 'ਤੇ ਆਪਣੇ ਕਮਰੇ ਦੇ ਬਾਹਰ ਪੌੜੀਆਂ ਕੋਲ ਕੱਪੜੇ ਰੱਖੇ ਅਤੇ ਕਮਰੇ 'ਚ ਜਾ ਕੇ ਫਾਹਾ ਲਗਾ ਲਿਆ।

ਬਿਹਾਰ 'ਚ ਪਾਈਪ ਲਾਈਨ ਦੇ ਬੇਸ ਕੈਂਪ 'ਤੇ ਮਾਓਵਾਦੀ ਹਮਲਾ, ਕਈ ਮਸ਼ੀਨਾਂ ਸਾੜੀਆਂ
NEXT STORY