ਇੰਦੌਰ (ਭਾਸ਼ਾ) – ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਵਿਚ ਪ੍ਰੀਖਿਆਰਥੀਆਂ ਨੂੰ ਕਥਿਤ ਤੌਰ ’ਤੇ ਨਕਲ ਕਰਵਾਉਣ ਲਈ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੌਰਾਨ ਅੰਗਰੇਜ਼ੀ ਵਿਸ਼ੇ ਦੇ ਪੇਪਰ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਦੇ ਦੋਸ਼ ਵਿਚ ਇਕ ਅਧਿਆਪਕਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨੂੰ ਲੈ ਕੇ ਹੰਗਾਮਾ ਹੋਣ ਤੋਂ ਬਾਅਦ ਅਧਿਆਪਕਾ ਦੇ ਨਾਲ-ਨਾਲ ਪ੍ਰੀਖਿਆ ਕੇਂਦਰ ਸੁਪਰਡੈਂਟ ਅਤੇ ਸਹਾਇਕ ਕੇਂਦਰ ਸੁਪਰਡੈਂਟ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : Train 'ਚ ਸਫ਼ਰ ਦੌਰਾਨ ਭੁੱਲ ਕੇ ਵੀ ਨਾ ਕਰਨਾ ਇਹ ਗਲਤੀ, ਨਹੀਂ ਤਾਂ ਹੋਵੇਗੀ ਜੇਲ੍ਹ
ਇਸ ਮਾਮਲੇ ਦੇ ਸਬੰਧ ਵਿਚ ਅਧਿਕਾਰੀਆਂ ਅਨੁਸਾਰ, ਤੁਕਈਥੜ ਦੇ ਸਰਕਾਰੀ ਸੀਨੀ ਅਰ ਸੈਕੰਡਰੀ ਸਕੂਲ ਵਿਚ ਮੰਗਲਵਾਰ ਨੂੰ 10ਵੀਂ ਜਮਾਤ ਦੀ ਅੰਗਰੇਜ਼ੀ ਦੀ ਪ੍ਰੀਖਿਆ ਦੌਰਾਨ ਨਿਗਰਾਨ ਰਾਜਕੁਮਾਰੀ ਸੋਨੀ ਨੇ ਪ੍ਰਸ਼ਨ-ਪੱਤਰ ਦੀ ਫੋਟੋ ਆਪਣੇ ਵਟਸਐਪ ਸਟੇਟਸ ’ਤੇ ਪਾ ਦਿੱਤੀ ਸੀ। ਦੋਸ਼ ਹੈ ਕਿ ਪ੍ਰਾਇਮਰੀ ਅਧਿਆਪਕਾ ਸੋਨੀ ਨੇ ਪ੍ਰੀਖਿਆ ਵਿਚ ਗੈਰ-ਹਾਜ਼ਰ ਇਕ ਵਿਦਿਆਰਥੀ ਦੇ ਮੇਜ਼ ’ਤੇ ਰੱਖੇ ਪ੍ਰਸ਼ਨ-ਪੱਤਰ ਦੀ ਫੋਟੋ ਖਿੱਚ ਕੇ ਇਕ ਵਿਅਕਤੀ ਨੂੰ ਵੀ ਭੇਜੀ ਸੀ ਤਾਂ ਜੋ ਇਸ ਨੂੰ ਹੱਲ ਕਰ ਕੇ ਪ੍ਰੀਖਿਆਰਥੀਆਂ ਨੂੰ ਨਕਲ ਕਰਵਾਈ ਜਾ ਸਕੇ।
ਇਹ ਵੀ ਪੜ੍ਹੋ : ਕਾਸ਼ੀ ਵਿਖੇ ਗੰਗਾ ਨਦੀ 'ਚ ਸੈਲਫੀ ਲੈਣੀ ਅਤੇ ਰੀਲ ਬਣਾਉਣੀ ਪਵੇਗੀ ਮਹਿੰਗੀ! ਲੱਗੇਗਾ ਮੋਟਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਹਿਲਗਾਮ ਹਮਲੇ ਮਗਰੋਂ ਜੰਮੂ-ਕਸ਼ਮੀਰ 'ਚੋਂ ਹੋਵੇਗਾ ਅੱਤਵਾਦੀਆਂ ਦਾ ਖ਼ਾਤਮਾ ! CRPF ਨੇ ਸਥਾਪਤ ਕੀਤੇ 43 ਅੱਡੇ
NEXT STORY