ਨਵੀਂ ਦਿੱਲੀ— ਜੇਕਰ ਤੁਸੀਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ ਤਾਂ ਤੁਹਾਡੇ ਲਈ ਸਰਕਾਰੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਬਿਹਾਰ ਲੋਕ ਸੇਵਾ ਕਮਿਸ਼ਨ (BPSC)ਵਲੋਂ ਅਸਿਸਟੈਂਟ ਇੰਜੀਨੀਅਰ ਦੇ ਕੁੱਲ 225 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਕਮਿਸ਼ਨ ਨੇ ਇਸ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਅਰਜ਼ੀਆਂ ਦੀ ਮੰਗ ਕੀਤੀ ਹੈ।ਇਨ੍ਹਾਂ ਭਰਤੀਆਂ ਲਈ ਬੇਨਤੀ ਕਰਨ ਦੀ ਪ੍ਰਕਿਰਿਆ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਯੋਗ ਅਤੇ ਚਾਹਵਾਨ ਉਮੀਦਵਾਰ 20 ਜੂਨ ਯਾਨੀ ਕਿ ਸ਼ਨੀਵਾਰ ਤਕ ਹੀ ਇਸ ਲਈ ਬੇਨਤੀ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਸਿਵਲ, ਮਕੈਨੀਕਲ ਅਤੇ ਇਲੈਕਟ੍ਰਿਕਲ ਇੰਜੀਨੀਅਰਾਂ ਦੀ ਭਰਤੀ ਕੀਤੀ ਜਾਵੇਗੀ।
ਅਹੁਦਿਆਂ ਵੇਰਵਾ ਇਸ ਤਰ੍ਹਾਂ—
ਕੁੱਲ ਅਹੁਦੇ- 225
ਸਿਵਲ ਇੰਜੀਨੀਅਰ 192 ਅਹੁਦੇ
ਮਕੈਨੀਕਲ ਇੰਜੀਨੀਅਰ 61 ਅਹੁਦੇ
ਇਲੈਕਟ੍ਰਿਕਲ ਇੰਜੀਨੀਅਰ 02 ਅਹੁਦੇ
ਉਮਰ ਹੱਦ—
ਬਿਹਾਰ ਲੋਕ ਸੇਵਾ ਕਮਿਸ਼ਨ ਭਰਤੀ 2020 ਲਈ ਬੇਨਤੀ ਕਰ ਰਹੇ ਉਮੀਦਵਾਰਾਂ ਦੀ ਉਮਰ ਘੱਟ ਤੋਂ ਘੱਟ 21 ਸਾਲ ਹੋਣੀ ਚਾਹੀਦੀ ਹੈ। ਪੁਰਸ਼ਾਂ ਲਈ ਉਮਰ ਹੱਦ 37 ਸਾਲ ਅਤੇ ਬੀਬੀਆਂ ਲਈ 40 ਸਾਲ ਤੈਅ ਕੀਤੀ ਹੈ।
ਯੋਗਤਾ—
ਭਰਤੀ ਲਈ ਬੇਨਤੀ ਕਰਨ ਵਾਲੇ ਉਮੀਦਵਾਰਾਂ ਕੋਲ ਸਿਵਲ, ਮਕੈਨੀਕਲ ਜਾਂ ਇਲੈਕਟ੍ਰਿਕਲ ਤੋਂ ਬੈਚਲਰ ਆਫ਼ ਇੰਜੀਨੀਅਰ (ਬੀ. ਈ.) ਜਾਂ ਬੈਚਲਰ ਆਫ਼ ਤਕਨਾਲੋਜੀ (ਬੀਟੈਕ) ਦੀ ਡਿਗਰੀ ਦਾ ਹੋਣਾ ਜ਼ਰੂਰੀ ਹੈ।
ਅਰਜ਼ੀ ਲਈ ਫ਼ੀਸ—
ਆਮ ਵਰਗ ਦੇ ਉਮੀਦਵਾਰਾਂ ਨੂੰ ਅਰਜ਼ੀ ਫ਼ੀਸ ਦੇ ਰੂਪ ਵਿਚ 750 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ ਬਿਹਾਰ ਦੇ ਐੱਸ. ਸੀ/ਐੱਸ. ਟੀ/ਪੀ. ਐੱਚ ਅਤੇ ਮਹਿਲਾ ਵਰਗ ਦੇ ਉਮੀਦਵਾਰਾਂ ਨੂੰ 200 ਰੁਪਏ ਦੀ ਅਰਜ਼ੀ ਫ਼ੀਸ ਦੇਣੀ ਹੋਵੇਗੀ।
ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ—
ਉਪਰੋਕਤ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰ ਮਹਿਕਮੇ ਦੀ ਵੈੱਬਸਾਈਟ https://onlinebpsc.bihar.gov.in 'ਤੇ ਅਪਲਾਈ ਕਰ ਸਕਦੇ ਹਨ।
ਕੋਰੋਨਾ ਕਾਲ 'ਚ 'ਵੀਰਾਨ' ਹੋਇਆ ਬਾਬਾ ਕੇਦਾਰ ਦਾ ਦਰਬਾਰ, 9 ਦਿਨਾਂ 'ਚ ਆਏ ਸਿਰਫ਼ 23 ਸ਼ਰਧਾਲੂ
NEXT STORY