ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਅਜੀਬੋ-ਗਰੀਬ ਘਟਨਾ ਵਾਪਰੀ ਹੈ, ਜਿੱਥੇ ਇੱਕ ਘਰ ਵਿੱਚ ਚੱਲ ਰਿਹਾ ਮਾਤਮ ਉਸ ਵਕਤ ਖੁਸ਼ੀਆਂ ਵਿੱਚ ਬਦਲ ਗਿਆ ਜਦੋਂ 70 ਸਾਲਾ ਵਿਅਕਤੀ ਦੇ ਸਾਹ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵਿਚਕਾਰ ਐਨ ਮੌਕੇ 'ਤੇ ਵਾਪਸ ਆ ਗਏ। ਇੰਨਾ ਹੀ ਨਹੀਂ ਇਹ ਸਭ ਦੇਖ ਲੋਕ ਹੱਕੇਬੱਕੇ ਰਹਿ ਗਏ ਅਤੇ ਸਾਰਿਆਂ ਨੂੰ ਭਾਜੜਾਂ ਪੈ ਗਈਆਂ। ਇਸ ਵਿਅਕਤੀ ਦੇ ਬੇਟੇ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਜਾਣਕਾਰੀ ਦਿੰਦਿਆ ਸੰਜੇ ਵੇਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ, ਜਿਨ੍ਹਾਂ ਦਾ ਨਾਮ ਮਾਖਨਲਾਲ ਵੇਦ (70) ਹੈ, ਨੂੰ 1 ਨਵੰਬਰ ਨੂੰ ਬ੍ਰੇਨ ਹੈਮਰੇਜ (Brain Hemorrhage) ਕਾਰਨ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸੰਜੇ ਵੇਦ ਮੁਤਾਬਕ ਉਨ੍ਹਾਂ ਦੇ ਪਿਤਾ ਦਾ ਆਪਰੇਸ਼ਨ ਸਫਲ ਰਿਹਾ ਸੀ, ਪਰ ਬਾਅਦ ਵਿੱਚ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ (ਜੀਵਨ ਰੱਖਿਅਕ ਤੰਤਰ) ਉੱਤੇ ਰੱਖਿਆ ਗਿਆ। ਲੰਬੇ ਸਮੇਂ ਤੱਕ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਣ 'ਤੇ ਪਰਿਵਾਰ ਨੇ ਉਨ੍ਹਾਂ ਨੂੰ ਹਸਪਤਾਲ ਤੋਂ ਘਰ ਲਿਆਉਣ ਦਾ ਫੈਸਲਾ ਕੀਤਾ। ਵੇਦ ਦੇ ਅਨੁਸਾਰ ਵੀਰਵਾਰ ਨੂੰ ਹਸਪਤਾਲ ਦੇ ਜੀਵਨ ਰੱਖਿਅਕ ਤੰਤਰ ਤੋਂ ਹਟਾਏ ਜਾਣ ਤੋਂ ਬਾਅਦ, ਪਰਿਵਾਰਕ ਮੈਂਬਰਾਂ ਨੂੰ ਲੱਗਾ ਕਿ ਉਨ੍ਹਾਂ ਨੇ ਸਾਹ ਲੈਣਾ ਬੰਦ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਹੈ।
ਅੰਤਿਮ ਸੰਸਕਾਰ ਦੀਆਂ ਤਿਆਰੀਆਂ
ਪਿਤਾ ਦੇ ਦਿਹਾਂਤ ਦਾ ਸੰਦੇਸ਼ ਅਤੇ ਸ਼ੋਭਾ ਯਾਤਰਾ ਦਾ ਪ੍ਰੋਗਰਾਮ ਉਨ੍ਹਾਂ ਦੇ ਬੇਟੇ ਦੁਆਰਾ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕਰ ਦਿੱਤਾ ਗਿਆ ਸੀ। ਅੰਤਿਮ ਸੰਸਕਾਰ ਦਾ ਸਾਮਾਨ ਵੀ ਲਿਆਂਦਾ ਜਾ ਚੁੱਕਾ ਸੀ ਤੇ ਸਕੇ-ਸਬੰਧੀ ਅਤੇ ਜਾਣ-ਪਛਾਣ ਵਾਲੇ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਘਰ ਜੁਟਣ ਲੱਗੇ ਸਨ।
ਘਰ ਲਿਆਉਂਦਿਆਂ ਹੀ ਪਰਤ ਆਏ ਸਾਹਾਂ
ਸੰਜੇ ਵੇਦ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੇ ਪਿਤਾ ਨੂੰ ਘਰ ਲਿਆਂਦਾ ਗਿਆ, ਅੱਧੇ ਘੰਟੇ ਦੇ ਅੰਦਰ ਹੀ ਉਨ੍ਹਾਂ ਦੇ ਸਾਹ ਹੌਲੀ-ਹੌਲੀ ਦੁਬਾਰਾ ਚੱਲਣ ਲੱਗੇ। ਉਨ੍ਹਾਂ ਨੇ ਇਸ ਘਟਨਾ ਨੂੰ "ਈਸ਼ਵਰ ਦਾ ਚਮਤਕਾਰ" ਦੱਸਿਆ।
ਮੌਜੂਦਾ ਹਾਲਾਤ ਤੇ ਸੋਸ਼ਲ ਮੀਡੀਆ ਅਪਡੇਟ
ਵੇਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਫਿਲਹਾਲ ਘਰ ਵਿੱਚ ਹੀ ਹਨ ਅਤੇ ਕਦੇ ਹੌਲੀ, ਕਦੇ ਤੇਜ਼ ਸਾਹ ਲੈ ਰਹੇ ਹਨ। ਪਰਿਵਾਰ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਿਹਾ ਹੈ। ਸਾਹਾਂ ਵਾਪਸ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਨਵਾਂ ਸੰਦੇਸ਼ ਪ੍ਰਸਾਰਿਤ ਕੀਤਾ ਗਿਆ ਜਿਸ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਖੈਰੀਅਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਸੰਦੇਸ਼ ਵਿੱਚ ਕਿਹਾ ਗਿਆ: "ਬਾਬਾ ਮਹਾਕਾਲ ਦੀ ਕਿਰਪਾ ਨਾਲ ਮੁੜ ਸਾਹਾਂ ਆਉਣ ਨਾਲ ਸ਼੍ਰੀ ਮਾਖਨਲਾਲ ਵੇਦ ਹੁਣ ਸਵਸਥ ਹਨ। ਆਖਰੀ ਯਾਤਰਾ ਰੱਦ ਕੀਤੀ ਜਾਂਦੀ ਹੈ।"
ਡਰੈੱਸ ਕੋਡ ਜਾਂ ਲੋਕਾਂ ਨੂੰ ਬੇਇੱਜ਼ਤ ਕਰਨ ਦਾ ਢੰਗ! ਲੂੰਗੀ ਪਹਿਨੇ ਬਜ਼ੁਰਗ ਨੂੰ ਹੋਟਲ ਸਟਾਫ਼ ਨੇ ਕੱਢਿਆ ਬਾਹਰ
NEXT STORY