ਨਵੀਂ ਦਿੱਲੀ— ਦਿੱਲੀ ਪੁਲਸ ਨੇ ਰਾਜਧਾਨੀ ਦਿੱਲੀ 'ਚ ਬੋਰਡ ਆਫ ਹਾਇਰ ਸੈਕੰਡਰੀ ਐਜ਼ੂਕੇਸ਼ਨ ਦੇ ਨਾਂ ਦੇ ਫਰਜ਼ੀ ਸਿੱਖਿਆ ਦਾ ਪਰਦਾਫਾਸ਼ ਕਰ ਕੇ ਇਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਦਿੱਲੀ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਾਹਦਰਾ ਜ਼ਿਲੇ ਦੀ ਪੁਲਸ ਨੇ ਸਿੱਖਿਆ ਬੋਰਡ ਦੇ ਚੇਅਰਮੈਨ ਸ਼ਿਵ ਪ੍ਰਸਾਦ ਪਾਂਡੇ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਪੁਲਸ ਨੂੰ ਇਸ ਮਾਮਲੇ 'ਚ ਸ਼ਿਕਾਇਤ ਮਿਲੀ ਸੀ, ਜਿਸ ਦੇ ਆਧਾਰ 'ਤੇ ਜਾਂਚ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਸੀ। ਦੋਸ਼ੀਆਂ ਕੋਲੋਂ 17 ਵੱਖ-ਵੱਖ ਸਿੱਖਿਆ ਬੋਰਡ ਅਤੇ ਯੂਨੀਵਰਸਿਟੀਆਂ ਦੇ 1500 ਫਰਜ਼ੀ ਮਾਰਕਸ਼ੀਟ, ਰਬੜ ਸਟਾਂਪ ਪ੍ਰਿੰਟਰ, ਕੰਪਿਊਟਰ ਤੋਂ ਇਲਾਵਾ ਹੋਰ ਸਾਮਾਨ ਜ਼ਬਤ ਕੀਤਾ ਗਿਆ ਹੈ।
ਮਹਿਲਾਵਾਂ ਨੂੰ ਸਨਮਾਨ ਦੇਣ ਨਾਲ ਸਮਾਨਿਤ ਹੁੰਦਾ ਸਮਾਜ ਅਤੇ ਦੇਸ਼ : ਜਸ਼ੋਦਾ ਬੇਨ ਮੋਦੀ
NEXT STORY