ਪ੍ਰਯਾਗਰਾਜ- ਅੱਜ-ਕੱਲ ਦੇ ਤਕਨਾਲੋਜੀ ਭਰੇ ਯੁੱਗ 'ਚ ਸੋਸ਼ਲ ਮੀਡੀਆ 'ਤੇ ਰੀਲਜ਼ ਬਣਾਉਣ ਦਾ ਲੋਕਾਂ 'ਚ ਜ਼ਬਰਦਸਤ ਕਰੇਜ਼ ਵੇਖਿਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸਾਹਮਣੇ ਆਇਆ ਹੈ, ਜਿੱਥੇ ਲਾੜੀ ਨੂੰ ਕਾਰ ਦੀ ਬੋਨਟ 'ਤੇ ਬੈਠ ਕੇ ਰੀਲ ਬਣਾਉਣਾ ਮਹਿੰਗਾ ਪੈ ਗਿਆ। ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਵੀਡੀਓ ਸਾਹਮਣੇ ਆਉਣ ਮਗਰੋਂ ਟ੍ਰੈਫਿਕ ਪੁਲਸ ਨੇ 16,500 ਰੁਪਏ ਦਾ ਚਲਾਨ ਕੱਟਿਆ ਹੈ।
ਇਹ ਵੀ ਪੜ੍ਹੋ- ਸ਼ੌਕ ਦਾ ਕੋਈ ਮੁੱਲ ਨਹੀਂ; ਬਜ਼ੁਰਗ ਕੋਲ ਹੈ ਦੁਨੀਆ ਭਰ ਦੀਆਂ ਘੜੀਆਂ ਦਾ ਅਨਮੋਲ ਖਜ਼ਾਨਾ, ਇੰਝ ਪੈਦਾ ਹੋਇਆ ਸ਼ੌਕ
ਇਹ ਘਟਨਾ ਐਤਵਾਰ ਨੂੰ ਪ੍ਰਯਾਗਰਾਜ ਤੋਂ ਸਾਹਮਣੇ ਆਈ, ਜਿੱਥੇ ਇਕ ਕੁੜੀ ਲਾੜੀ ਦੇ ਲਿਬਾਸ ਵਿਚ ਚੱਲਦੀ ਕਾਰ ਦੀ ਬੋਨਟ 'ਤੇ ਬੈਠ ਕੇ ਰੀਲ ਬਣਾ ਰਹੀ ਸੀ। ਰੀਲ ਵਾਇਰਲ ਹੋਣ 'ਤੇ ਟ੍ਰੈਫਿਕ ਪੁਲਸ ਦੇ ਸਾਹਮਣੇ ਸਵਾਲ ਖੜ੍ਹੇ ਹੋਣ ਲੱਗੇ। ਪੁਲਸ ਵਲੋਂ ਚਲਾਨ ਦਾ ਨੋਟਿਸ ਜਾਰੀ ਕੀਤਾ ਗਿਆ। ਇਹ ਰੀਲ ਪ੍ਰਯਾਗਰਾਜ ਦੇ ਸਿਵਲ ਲਾਈਨਜ਼ ਇਲਾਕੇ ਵਿਚ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ- ਵਾਇਰਲ ਕਾਰਡ ਨੇ ਪਾ 'ਤਾ ਭੜਥੂ, BJP ਆਗੂ ਨੇ ਧੀ ਦਾ ਵਿਆਹ ਕੀਤਾ ਰੱਦ, ਜਾਣੋ ਕੀ ਹੈ ਪੂਰਾ ਮਾਮਲਾ
ਵੀਡੀਓ ਵਾਇਰਲ ਹੋਣ 'ਤੇ ਪੁਲਸ ਥਾਣਾ ਮੁਖੀ ਅਮਿਤ ਸਿੰਘ ਦੇ ਧਿਆਨ 'ਚ ਇਹ ਘਟਨਾ ਆਈ। ਮਾਮਲੇ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਅੱਲਾਪੁਰ ਖੇਤਰ ਦੀ ਵਰਣਿਕਾ ਨਾਂ ਦੀ ਕੁੜੀ ਨੇ ਕੁਝ ਦਿਨ ਪਹਿਲਾਂ ਲਾੜੀ ਦੇ ਲਿਬਾਸ ਵਿਚ ਬੋਨਟ 'ਤੇ ਬੈਠ ਕੇ ਵੀਡੀਓ ਬਣਾਸੀ ਸੀ ਅਤੇ ਤਸਵੀਰਾਂ ਖਿੱਚੀਆਂ। ਟ੍ਰੈਫਿਕ ਪੁਲਸ ਨੇ ਦੱਸਿਆ ਕਿ ਵਾਇਰਲ ਵੀਡੀਓ ਦੇ ਆਧਾਰ 'ਤੇ ਕਾਰਵਾਈ ਕੀਤੀ ਹੈ।
ਸੰਸਦ ਦੇ ਨਵੇਂ ਭਵਨ ਦਾ ਉਦਘਾਟਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਕਰਨਾ ਚਾਹੀਦਾ : ਖੜਗੇ
NEXT STORY