ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਕੁਨੂੰਰ ’ਚ ਹੈਲੀਕਾਪਟਰ ਹਾਦਸੇ ’ਚ ਜਾਨ ਗੁਆਉਣ ਵਾਲੇ ਬ੍ਰਿਗੇਡੀਅਰ ਐੱਲ.ਐੱਸ. ਲਿਡੱਰ ਦੀ ਮ੍ਰਿਤਕ ਦੇਹ ਨੂੰ ਬਰਾਰ ਸਕਵਾਇਰ ਸ਼ਮਸ਼ਾਨ ਘਾਟ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬ੍ਰਿਗੇਡੀਅਰ ਐੱਲ.ਐੱਸ. ਲਿਡੱਰ ਨੂੰ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਅੰਤਿਮ ਸੰਸਕਾਰ ਦੇ ਸਮੇਂ ਲਿਡੱਰ ਦੀ ਪਤਨੀ ਵਾਰ-ਵਾਰ ਉਨ੍ਹਾਂ ਦੇ ਤਾਬੂਤ ਨੂੰ ਚੁੰਮ ਕੇ ਰੋਂਦੀ ਰਹੀ। ਇਸ ਤੋਂ ਬਾਅਦ ਲਿਡੱਰ ਦੀ ਧੀ ਨੇ ਆਪਣੇ ਬਹਾਦਰ ਪਿਤਾ ਨੂੰ ਅਗਨੀ ਦਿੱਤੀ।
ਉੱਥੇ ਹੀ ਇਸ ਦੌਰਾਨ ਬ੍ਰਿਗੇਡੀਅਰ ਐੱਲ.ਐੱਸ. ਲਿਡੱਰ ਦੀ ਧੀ ਆਸ਼ਨਾ ਲਿਡੱਰ ਨੇ ਮੀਡੀਆ ਨੂੰ ਕਿਹਾ,‘‘ਮੈਂ 17 ਸਾਲ ਦੀ ਹੋਣ ਵਾਲੀ ਹਾਂ। ਮੇਰੇ ਪਾਪਾ ਮੇਰੇ ਨਾਲ 17 ਸਾਲ ਤੱਕ ਰਹੇ, ਅਸੀਂ ਉਨ੍ਹਾਂ ਦੀਆਂ ਚੰਗੀਆਂ ਯਾਦਾਂ ਨਾਲ ਲੈ ਕੇ ਚਲਾਂਗੇ। ਇਹ ਇਕ ਰਾਸ਼ਟਰੀ ਨੁਕਸਾਨ ਹੈ। ਮੇਰੇ ਪਾਪਾ ਮੇਰੇ ਬੈਸਟ ਫਰੈਂਡ ਸਨ ਅਤੇ ਮੇਰੇ ਹੀਰੋ ਸਨ। ਉਹ ਬਹੁਤ ਖ਼ੁਸ਼ ਮਿਜਾਜ ਇਨਸਾਨ ਅਤੇ ਮੇਰੇ ਸਭ ਤੋਂ ਵੱਡੇ ਪ੍ਰੇਰਕ ਸਨ।’’ ਦੱਸਣਯੋਗ ਹੈ ਕਿ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿਡੱਰ ਦਾ ਕੁਨੂੰਰ ਹਾਦਸੇ ’ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੇ ਸੀ.ਡੀ.ਐੱਸ. ਜਨਰਲ ਬਿਪਿਤ ਰਾਵਤ ਦੇ ਰੱਖਿਆ ਸਹਾਇਕ ਦੇ ਰੂਪ ’ਚ ਸੁਧਾਰਾਂ ’ਤੇ ਵੱਡੇ ਪੈਮਾਨੇ ’ਤੇ ਕੰਮ ਕੀਤਾ ਸੀ।
ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲੇ ਵਧਣ ਦਾ ਖ਼ਦਸ਼ਾ! ਕੇਂਦਰ ਦਾ ਸੂਬਿਆਂ ਨੂੰ ਹੁਕਮ, ਚੁਣੌਤੀਆਂ ਨਾਲ ਨਜਿੱਠਣ ਲਈ ਰਹੋ ਤਿਆਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅਲਵਿਦਾ ਜਾਂਬਾਜ਼ ਜਨਰਲ, 800 ਫ਼ੌਜ ਕਰਮੀਆਂ ਦੀ ਮੌਜੂਦਗੀ ’ਚ ਰਾਵਤ ਨੂੰ ਦਿੱਤੀ ਜਾਵੇਗੀ 17 ਤੋਪਾਂ ਦੀ ਸਲਾਮੀ
NEXT STORY