ਨੈਸ਼ਨਲ ਡੈਸਕ- ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਨੇ ਕਿਹਾ ਕਿ ਉਸ ਨੇ ਅਖਨੂਰ-ਪੁੰਛ ਰਾਸ਼ਟਰੀ ਰਾਜਮਾਰਗ (ਐੱਨ.ਐੱਚ.-144ਏ) 'ਤੇ 700 ਮੀਟਰ ਲੰਬੀ ਨੌਸ਼ਹਿਰਾ ਸੁਰੰਗ ਬਣਾ ਕੇ 'ਗੋਲਡਨ ਆਰਕ ਰੋਡ' 'ਚ ਇਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਬ੍ਰੇਕਥਰੂ ਨਿਰਮਾਣ ਦੌਰਾਨ ਸੁਰੰਗ ਦੇ ਦੋਵੇਂ ਸਿਰਿਆਂ ਨੂੰ ਮਿਲਣ 'ਚ ਲੱਗਣ ਵਾਲਾ ਸਮਾਂ ਹੈ। ਬੀ.ਆਰ.ਓ. ਨੇ ਕਿਹਾ ਕਿ ਗੋਲਡਨ ਆਰਕ ਰੋਡ 200 ਕਿਲੋਮੀਟਰ ਦਾ ਇਕ ਪੁਰਾਣਾ ਅਤੇ ਬਹੁਤ ਰਣਨੀਤਕ ਮਾਰਗ ਹੈ, ਜੋ ਦੱਖਣ-ਕਸ਼ਮੀਰ ਜੰਮੂ ਖੇਤਰ ਨੂੰ ਜੰਮੂ ਦੇ ਪੱਛਮ ਨਾਲ ਜੋੜਦਾ ਹੈ। ਬੀ.ਆਰ.ਓ. ਨੇ ਕਿਹਾ,''ਅਖਨੂਰ ਨੂੰ ਪੁੰਛ ਨਾਲ ਜੋੜਨ ਵਾਲੀ ਇਕ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰਾਜੈਕਟ ਰਾਸ਼ਟਰੀ ਰਾਜਮਾਰਗ-144ਏ ਦਾ ਨਿਰਮਾਣ ਐਤਵਾਰ ਨੂੰ ਇਕ ਮਹੱਤਵਪੂਰਨ ਮੀਲ ਦੇ ਪੱਥਰ 'ਤੇ ਪਹੁੰਚ ਗਿਆ, ਜਦੋਂ ਨੌਸ਼ਹਿਰਾ ਸੁਰੰਗ ਦਾ ਉਦਘਾਟਨ ਸਮਾਰੋਹ ਹੋਇਆ।''
ਅਧਿਕਾਰੀਆਂ ਨੇ ਕਿਹਾ ਕਿ ਗੋਲਡਨ ਆਰਕ ਰੋਡ ਅਖਨੂਰ, ਰਾਜੌਰੀ ਅਤੇ ਪੁੰਛ ਦੇ ਮਹੱਤਵਪੂਰਨ ਸਰਹੱਦੀ ਜ਼ਿਲ੍ਹਿਆਂ ਨੂੰ ਜੋੜਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਪ੍ਰਭਾਵਸ਼ਾਲੀ 700 ਮੀਟਰ ਤੱਕ ਫੈਲੀ ਸੁਰੰਗ ਅਖਨੂਰ ਅਤੇ ਪੁੰਛ ਨੂੰ ਜੋੜਨ ਵਾਲੀ ਇਕ ਮਹੱਤਵਪੂਰਨ ਕੜੀ ਹੈ। ਬੀ.ਆਰ.ਓ. ਨੇ ਕਿਹਾ,''ਇਸ ਖੇਤਰ 'ਚ ਚਾਰ ਪ੍ਰਮੁੱਖ ਸੁਰੰਗਾਂ ਹਨ, ਕੰਡੀ ਸੁਰੰਗ, ਸੁੰਗਲ ਸੁਰੰਗ, ਨੌਸ਼ਹਿਰਾ ਸੁਰੰਗ ਅਤੇ ਭੀਮਬਰਗਗਲੀ ਸੁਰੰਗ।'' ਬੀ.ਆਰ.ਓ. ਨੇ ਕਿਹਾ ਕਿ ਪਿਛਲੇ ਸਾਲ 25 ਨਵੰਬਰ ਨੂੰ ਕੰਡੀ ਸੁਰੰਗ 'ਚ ਸਫ਼ਲਤਾ ਹਾਸਲ ਕੀਤੀ ਗਈ ਸੀ, ਜੋ ਰਾਜੌਰੀ ਅਤੇ ਪੁੰਛ ਦੇ ਖੇਤਰਾਂ 'ਚ ਕਨੈਕਟੀਵਿਟੀ ਪ੍ਰਦਾਨ ਕਰਨ ਦੀ ਦਿਸ਼ਾ 'ਚ ਬੀ.ਆਰ.ਓ. ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ। ਬੀ.ਆਰ.ਓ. ਨੇ ਕਿਹਾ,''ਰਾਸ਼ਟਰੀ ਰਾਜਮਾਰਗ ਦੀ ਪ੍ਰਗਤੀ 'ਚ ਤੇਜ਼ੀ ਆਈ ਹੈ ਅਤੇ ਪ੍ਰਾਜੈਕਟ ਆਪਣੇ ਤੈਅ ਸਮੇਂ ਤੋਂ ਪਹਿਲਾਂ 2026 ਤੱਕ ਪੂਰਾ ਹੋਣ ਦੀ ਉਮੀਦ ਹੈ।'' ਲੈਫਟੀਨੈਂਟ ਜਨਰਲ ਰਘੁ ਸ਼੍ਰੀਨਿਵਾਸਨ ਡੀ.ਜੀ. ਬਾਰਡਰ ਰੋਡਜ਼ ਨੇ ਕਿਹਾ ਕਿ ਬੀ.ਆਰ.ਓ. ਜੰਮੂ ਪੁੰਛ ਖੇਤਰ 'ਚ ਦੂਰ ਦੇ ਇਲਾਕਿਆਂ ਨੂੰ ਪ੍ਰਮੁੱਖ ਕੇਂਦਰਾਂ ਨਾਲ ਜੋੜਨ ਲਈ ਇਕ ਮਹੱਤਵਪੂਰਨ ਸੜਕ ਪ੍ਰਾਜੈਕਟਾਂ ਦੀ ਅਗਵਾਈ ਕਰ ਰਿਹਾ ਹੈ। ਜੰਮੂ-ਪੁੰਛ ਲਿੰਕ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਅਗਲੇ ਕੁਝ ਸਾਲਾਂ 'ਚ ਪੂਰਾ ਹੋਣ ਦੀ ਰਾਹ 'ਤੇ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਦੀ ਰਡਾਰ 'ਤੇ ਮੁੜ ਆਏ ਸਾਬਕਾ CM ਭੁਪਿੰਦਰ ਹੁੱਡਾ, 14 ਦਿਨਾਂ 'ਚ ਦੂਜੀ ਵਾਰ ਹੋਈ ਪੁੱਛਗਿੱਛ
NEXT STORY