ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਜੀਜੇ ਨੇ ਆਪਣੀ 19 ਸਾਲਾ ਬੀਮਾਰ ਸਾਲੀ ਨੂੰ ਘਰ ਵਿੱਚ ਇਕੱਲੀ ਪਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਪੀੜਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਜੀਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਗਵਾਲੀਅਰ ਦੇ ਥਾਟੀਪੁਰ ਇਲਾਕੇ ਦੀ ਰਹਿਣ ਵਾਲੀ 19 ਸਾਲਾ ਵਿਆਹੁਤਾ ਕੁਝ ਦਿਨਾਂ ਤੋਂ ਬੀਮਾਰ ਸੀ ਅਤੇ ਆਪਣੇ ਪੇਕੇ ਘਰ ਇਲਾਜ ਕਰਵਾਉਣ ਲਈ ਆਈ ਹੋਈ ਸੀ। ਉਸ ਦੀ ਗੱਲਬਾਤ ਆਪਣੀ ਫੁਫੇਰੀ ਭੈਣ ਦੇ ਪਤੀ ਧਰਮਵੀਰ ਨਾਲ ਹੁੰਦੀ ਰਹਿੰਦੀ ਸੀ।
ਘਟਨਾ ਵਾਲੇ ਦਿਨ ਜਦੋਂ ਪੀੜਤਾ ਦਾ ਭਰਾ ਅਤੇ ਮਾਂ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ, ਤਾਂ ਮੁਲਜ਼ਮ ਧਰਮਵੀਰ ਨੇ ਫੋਨ ਕਰਕੇ ਪਹਿਲਾਂ ਇਹ ਪੁਖ਼ਤਾ ਕੀਤਾ ਕਿ ਉਹ ਘਰ ਵਿੱਚ ਇਕੱਲੀ ਹੈ। ਕੁਝ ਹੀ ਦੇਰ ਬਾਅਦ ਮੁਲਜ਼ਮ ਘਰ ਪਹੁੰਚ ਗਿਆ ਅਤੇ ਅੰਦਰੋਂ ਦਰਵਾਜ਼ਾ ਬੰਦ ਕਰਕੇ ਉਸ ਨਾਲ ਜ਼ਬਰਦਸਤੀ ਕੀਤੀ। ਇਸੇ ਦੌਰਾਨ ਜਦੋਂ ਪੀੜਤਾ ਦੀ ਮਾਂ ਘਰ ਪਰਤੀ, ਤਾਂ ਮੁਲਜ਼ਮ ਉਨ੍ਹਾਂ ਨੂੰ ਦੇਖ ਕੇ ਧਮਕੀਆਂ ਦਿੰਦਾ ਹੋਇਆ ਮੌਕੇ ਤੋਂ ਫ਼ਰਾਰ ਹੋ ਗਿਆ।
ਪੀੜਤਾ ਨੇ ਤੁਰੰਤ ਆਪਣੇ ਪਤੀ ਨੂੰ ਸੂਚਿਤ ਕੀਤਾ ਅਤੇ ਉਸ ਨਾਲ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਏ.ਐੱਸ.ਪੀ. ਜੈਰਾਜ ਕੁਬੇਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
ਬੰਬੇ ਹਾਈ ਕੋਰਟ ਦਾ ਵੱਡਾ ਫੈਸਲਾ: ਲੰਬੇ ਸਮੇਂ ਦੇ ਸਬੰਧਾਂ ਨੂੰ ਮੰਨਿਆ 'ਵਿਆਹ ਵਰਗਾ ਰਿਸ਼ਤਾ'
NEXT STORY