ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕਾਨਪੁਰ 'ਚ ਬੁੱਧਵਾਰ ਨੂੰ BSF ਕਾਂਸਟੇਬਲ ਭਰਤੀ ਪ੍ਰੀਖਿਆ ਦੌਰਾਨ ਪੇਪਰ ਲੀਕ ਹੋਣ ਦੀ ਖ਼ਬਰ ਫੈਲਣ ਤੋਂ ਬਾਅਦ ਭਾਰੀ ਹੰਗਾਮਾ ਹੋ ਗਿਆ। ਚਕੇਰੀ ਥਾਣਾ ਖੇਤਰ ਦੇ ਸ਼ਿਆਮ ਨਗਰ ਸਥਿਤ ਐੱਮ.ਡੀ. ਇਨਫੋਟੈਕ ਪ੍ਰੀਖਿਆ ਕੇਂਦਰ 'ਚ ਪਹਿਲੀ ਪਾਲੀ ਦੀ ਪ੍ਰੀਖਿਆ ਦੌਰਾਨ ਉਮੀਦਵਾਰਾਂ ਨੇ ਗੜਬੜੀ ਦੇ ਦੋਸ਼ ਲਗਾਉਂਦੇ ਹੋਏ ਕੇਂਦਰ ਦੇ ਬਾਹਰ ਨਾਅਰੇਬਾਜ਼ੀ ਅਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ, ਜਿਸ ਮਗਰੋਂ ਪ੍ਰਸ਼ਾਸਨ ਨੇ ਪੇਪਰ ਰੱਦ ਕਰ ਦਿੱਤਾ ਹੈ ਤੇ 18 ਸਤੰਬਰ ਨੂੰ ਦੁਬਾਰਾ ਪ੍ਰੀਖਿਆ ਦਾ ਦਿਨ ਐਲਾਨਿਆ ਹੈ।
ਪ੍ਰੀਖਿਆ ਸ਼ੁਰੂ ਹੋਣ ਤੋਂ ਬਾਅਦ ਅਚਾਨਕ ਖ਼ਬਰ ਫੈਲ ਗਈ ਕਿ ਪ੍ਰਸ਼ਨ ਪੱਤਰ ਪਹਿਲਾਂ ਹੀ ਲੀਕ ਹੋ ਚੁੱਕਾ ਹੈ। ਇਸ ਤੋਂ ਗੁੱਸੇ ਵਿੱਚ ਆਏ ਪ੍ਰੀਖਿਆਰਥੀਆਂ ਨੇ ਕੇਂਦਰ ਦੇ ਬਾਹਰ ਇਕੱਠੇ ਹੋ ਕੇ ਪ੍ਰਸ਼ਾਸਨ ਅਤੇ ਪ੍ਰੀਖਿਆ ਪ੍ਰਬੰਧਕਾਂ ਖ਼ਿਲਾਫ਼ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਸਥਿਤੀ ਤਣਾਅਪੂਰਨ ਹੁੰਦੀ ਦੇਖ ਚਕੇਰੀ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਨੂੰ ਸ਼ਾਂਤ ਕਰਵਾਇਆ। ਫਿਲਹਾਲ ਪ੍ਰੀਖਿਆ ਕੇਂਦਰ ਬਾਹਰ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਦੇ ਦੁਬਾਰਾ ਪ੍ਰੀਖਿਆ ਦੇ ਐਲਾਨ ਮਗਰੋਂ ਹਾਲਾਤ ਕਾਬੂ 'ਚ ਹਨ।
ਇਹ ਵੀ ਪੜ੍ਹੋ- ਟੀ-20 ਸੀਰੀਜ਼ ਤੋਂ ਪਹਿਲਾਂ 'ਸਰਪੰਚ ਸਾਬ੍ਹ' ਲਈ ਖੜ੍ਹੀ ਹੋਈ ਨਵੀਂ ਮੁਸੀਬਤ ! ਧਾਕੜ ਖਿਡਾਰੀ ਹੀ...
ਹਾਲਾਂਕਿ ਪੁਲਸ ਅਤੇ ਸਬੰਧਤ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੇਪਰ ਲੀਕ ਦੇ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੱਚਮੁੱਚ ਪੇਪਰ ਲੀਕ ਦਾ ਮਾਮਲਾ ਹੈ ਜਾਂ ਮਹਿਜ਼ ਕੋਈ ਅਫ਼ਵਾਹ ਸੀ।
ਇਹ ਵੀ ਪੜ੍ਹੋ- ਜਵਾਕਾਂ ਦੇ ਸੋਸ਼ਲ ਮੀਡੀਆ 'ਤੇ ਲੱਗੇਗਾ Ban ! ਲਹਿੰਦੇ ਪੰਜਾਬ ਦੀ ਅਸੈਂਬਲੀ 'ਚ ਮਤਾ ਪਾਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੈਪੁਰ ਦੇ ਚਿੜੀਆਘਰ 'ਚ ਟਾਈਗਰ ਦਾ ਹਮਲਾ, ਮਹਿਲਾ ਸਫਾਈ ਕਰਮਚਾਰੀ ਦੀ ਮੌਤ
NEXT STORY