ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਨੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੇ 100 ਤੋਂ ਵੱਧ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰਾਂ ਨੂੰ ਇਸ ਭਰਤੀ ਲਈ ਆਫ਼ਲਾਈਨ ਅਪਲਾਈ ਕਰਨਾ ਹੋਵੇਗਾ।
ਅਹੁਦਿਆਂ ਦੇ ਵੇਰਵਾ
ਹੈੱਡ ਕਾਂਸਟੇਬਲ (ਜਨਰੇਟਰ ਮੈਕੇਨਿਕ)- 24 ਅਹੁਦੇ
ਹੈੱਡ ਕਾਂਸਟੇਬਲ (ਜਨਰੇਟਰ ਆਪਰੇਟਰ)- 18 ਅਹੁਦੇ
ਹੈੱਡ ਕਾਂਸਟੇਬਲ (ਵਾਇਰਮੈਨ/ਲਾਈਨਮੈਨ) ਭਰਤੀ ਸੇਵਾਵਾਂ- 24 ਅਹੁਦੇ
ਹੈੱਡ ਕਾਂਸਟੇਬਲ (ਇਲੈਕਟ੍ਰੀਸ਼ੀਅਨ/ਇਲੈਕਟ੍ਰਿਕਲ)- 5 ਅਹੁਦੇ
ਹੈੱਡ ਕਾਂਸਟੇਬਲ (ਕਾਰਪੇਂਟਰ/ਰਾਜਮਿਸਤਰੀ)- 4 ਅਹੁਦੇ
ਹੈੱਡ ਕਾਂਸਟੇਬਲ (ਪੰਪ ਆਪਰੇਟਰ)- 5 ਅਹੁਦੇ
ਹੈੱਡ ਕਾਂਸਟੇਬਲ (ਪਾਇਨੀਅਰ)- 11 ਅਹੁਦੇ
ਕਾਂਸਟੇਬਲ (ਜਨਰੇਟਰ ਆਪਰੇਟਰ)- 22 ਅਹੁਦੇ
ਕਾਂਸਟੇਬਲ (ਜਨਰੇਟਰ ਮੈਕੇਨਿਕ)- 7 ਅਹੁਦੇ
ਕਾਂਸਟੇਬਲ (ਲਾਈਨਮੈਨ)- 3 ਅਹੁਦੇ
ਕੁੱਲ 123 ਅਹੁਦੇ ਭਰੇ ਜਾਣਗੇ।

ਸਿੱਖਿਆ ਯੋਗਤਾ
ਉਮੀਦਵਾਰ 10ਵੀਂ ਪਾਸ ਅਤੇ ਸੰਬੰਧਤ ਟਰੇਡ 'ਚ ਆਈਟੀਆਈ ਦੀ ਡਿਗਰੀ ਹੋਵੇ। ਇਸ ਦੇ ਨਾਲ ਹੀ ਸੰਬੰਧਤ ਟਰੇਡ 'ਚ 2 ਸਾਲ ਦਾ ਅਨੁਭਵ ਹੋਣਾ ਚਾਹੀਦਾ।
ਉਮਰ
ਉਮੀਦਵਾਰ ਦੀ ਉਮਰ 52 ਸਾਲ ਤੈਅ ਕੀਤੀ ਗਈ ਹੈ।
ਆਖਰੀ ਤਾਰੀਖ਼
ਉਮੀਦਵਾਰ 26 ਅਗਸਤ 2025 ਤੱਕ ਅਪਲਾਈ ਕਰ ਸਕਦੇ ਹਨ।
ਤਨਖਾਹ
ਹੈੱਡ ਕਾਂਸਟੇਬਲ- 25,500-81,100 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਕਾਂਸਟੇਬਲ- 21,700-69,100 ਰੁਪਏ ਹਰ ਮਹੀਨੇ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਐਪਲੀਕੇਸ਼ਨ ਨੂੰ ਪੂਰੀ ਤਰ੍ਹਾਂ ਭਰ ਕੇ ਇਸ ਪਤੇ 'ਤੇ ਭੇਜਣ। ਰਿਕਰੂਟਮੈਂਟ ਬਰਾਂਚ, ਡਾਇਰੈਕਟੋਰੇਟ ਜਨਰਲ, ਬੀਐੱਸਐੱਫ ਬਲਾਕ-10, ਸੀਜੀਓ ਕੰਪਲੈਕਸ, ਲੋਧੀ ਰੋਡ, ਨਵੀਂ ਦਿੱਲੀ- 110003
ਰੇਲ ਕਿਰਾਏ ਦੇ ਵਾਧੇ 'ਤੇ ਸਿੱਧਰਮਈਆ ਦਾ ਬਿਆਨ, ਕਿਹਾ-ਤੁਰੰਤ ਵਾਪਸ ਲਿਆ ਜਾਵੇ ਫ਼ੈਸਲਾ
NEXT STORY