ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਬਸਪਾ ਦੇ ਹਰਿਆਣਾ ਸਕੱਤਰ ਹਰਬਿਲਾਸ ਰੱਜੂਮਾਜਰਾ ਦੇ ਕਤਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਸ ਕਤਲ ਨਾਲ ਇਕ ਵਾਰ ਮੁੜ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦੀ ਪੋਲ ਖੁੱਲ੍ਹ ਗਈ ਹੈ। ਉਨ੍ਹਾਂ ਨੇ ਇੱਥੇ ਜਾਰੀ ਬਿਆਨ 'ਚ ਪ੍ਰਦੇਸ਼ ਦੀ ਕਾਨੂੰਨ-ਵਿਵਸਥਾ 'ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਨਾਰਾਇਣਗੜ੍ਹ 'ਚ ਹੋਏ ਬਸਪਾ ਨੇਤਾ ਦੇ ਕਤਲ ਨਾਲ ਇਕ ਵਾਰ ਮੁੜ ਸਪਸ਼ੱਟ ਹੋ ਗਿਆ ਹੈ ਕਿ ਪ੍ਰਦੇਸ਼ 'ਚ ਬਦਮਾਸ਼ ਪੂਰੀ ਤਰ੍ਹਾਂ ਨਾਲ ਬੇਖੌਫ਼ ਹਨ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਖ਼ਤਮ ਹੋ ਚੁੱਕੀ ਹੈ। ਮੁੱਖ ਮੰਤਰੀ ਦੇ ਖ਼ੁਦ ਦੇ ਖੇਤਰ 'ਚ ਅਜਿਹੀਆਂ ਵਾਰਦਾਤਾਂ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪ੍ਰਦੇਸ਼ ਦੇ ਬਾਕੀ ਇਲਾਕਿਆਂ 'ਚ ਸਥਿਤੀ ਕੀ ਹੋਵੇਗੀ। ਸ਼੍ਰੀ ਹੁੱਡਾ ਨੇ ਕਿਹਾ ਕਿ ਇਸ ਤੋਂ ਪਹਿਲੇ ਬਹਾਦੁਰਗੜ੍ਹ 'ਚ ਇੰਡੀਅਨ ਨੈਸ਼ਨਲ ਲੋਕਦਲ ਨੇਤਾ ਅਤੇ ਹਾਂਸੀ 'ਚ ਜਨਨਾਇਕ ਜਨਤਾ ਪਾਰਟੀ ਦਾ ਇਸੇ ਤਰ੍ਹਾਂ ਕਤਲ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਅੱਧਾ ਦਰਜਨ ਤੋਂ ਜ਼ਿਆਦਾ ਵਿਧਾਇਕ ਫਿਰੌਤੀ ਦੀਆਂ ਵਾਰਦਾਤਾਂ ਦੇ ਸ਼ਿਕਾਰ ਹੋ ਚੁੱਕੇ ਹਨ। ਖੁਦ ਭਾਜਪਾ ਦੇ ਨੇਤਾ ਅਤੇ ਪੁਲਸ ਵਾਲੇ ਵੀ ਸੁਰੱਖਿਅਤ ਨਹੀਂ ਹਨ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
ਕੁਝ ਮਹੀਨੇ ਪਹਿਲਾਂ ਹੀ ਕਰਨਾਲ 'ਚ ਬਦਮਾਸ਼ਾਂ ਨੇ ਇਕ ਪੁਲਸ ਵਾਲੇ ਦਾ ਕਤਲ ਕਰ ਦਿੱਤਾ ਸੀ ਅਤੇ ਨੂਹ 'ਚ ਖਨਨ ਮਾਫ਼ੀਆ ਨੇ ਇਕ ਪੁਲਸ ਡਿਪਟੀ ਕਮਿਸ਼ਨ ਦੀ ਜਾਨ ਲੈ ਲਈ। ਕਤਲ, ਲੁੱਟ, ਡਕੈਤੀ, ਫਿਰੌਤੀ ਅਤੇ ਜਬਰ ਜ਼ਿਨਾਹ ਵਰਗੀਆਂ ਵਾਰਦਾਤਾਂ ਆਮ ਹਰਿਆਣਵੀ ਦੀ ਰੂਟੀਨ ਦਾ ਹਿੱਸਾ ਬਣ ਗਈਆਂ ਹਨ। ਕਾਂਗਰਸ ਆਗੂ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਸਰਕਾਰੀ ਅੰਕੜੇ ਦੱਸਦੇ ਹਨ ਕਿ ਪ੍ਰਦੇਸ਼ 'ਚ 3-4 ਲੋਕਾਂ ਦਾ ਕਤਲ ਹੁੰਦਾ ਹੈ। ਰੋਜ਼ 4-5 ਔਰਤਾਂ ਨਾਲ ਜਬਰ ਜ਼ਿਨਾਹ, ਦਰਜਨ ਭਰ ਅਗਵਾ ਅਤੇ ਕਰੀਬ 100 ਚੋਰੀ, ਲੁੱਟ, ਡਕੈਤੀ ਅਤੇ ਫਿਰੌਤੀ ਵਰਗੀਆਂ ਵਾਰਦਾਤਾਂ ਹੁੰਦੀਆਂ ਹਨ। ਸ਼੍ਰੀ ਹੁੱਡਾ ਨੇ ਦਾਅਵਾ ਕੀਤਾ ਕਿ 2005 'ਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਵੀ ਕਾਨੂੰਨ-ਵਿਵਸਥਾ ਦਾ ਬੁਰਾ ਹਾਲ ਸੀ ਪਰ ਕਾਂਗਰਸ ਸਰਕਾਰ ਨੇ ਪ੍ਰਦੇਸ਼ 'ਚ ਕਾਨੂੰਨ-ਵਿਵਸਥਾ ਦਾ ਰਾਜ ਸਥਾਪਤ ਕੀਤਾ ਅਤੇ ਕਈ ਬਦਮਾਸ਼ ਜਾਂ ਤਾਂ ਜੇਲ੍ਹ ਪਹੁੰਚੇ ਜਾਂ ਹਰਿਆਣਾ ਛੱਡ ਕੇ ਦੌੜ ਗਏ। ਇਸ ਕਾਰਨ ਆਮ ਲੋਕਾਂ ਅਤੇ ਕਾਰੋਬਾਰੀਆਂ ਨੂੰ ਪ੍ਰਦੇਸ਼ 'ਚ ਸੁਰੱਖਿਅਤ ਮਾਹੌਲ ਮਿਲਿਆ ਅਤੇ ਪ੍ਰਦੇਸ਼ 'ਚ ਜੰਮ ਕੇ ਨਿਵੇਸ਼, ਵਿਕਾਸ ਅਤੇ ਰੁਜ਼ਗਾਰ ਪੈਦਾ ਹੋਇਆ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਨੇ ਹਰਿਆਣਾ 'ਚ ਜੰਗਲਰਾਜ ਦੀ ਸਥਾਪਨਾ ਕਰ ਦਿੱਤੀ ਹੈ, ਜਿਸ ਨਾਲ ਕਾਰੋਬਾਰੀ ਇੱਥੇ ਨਿਵੇਸ਼ ਕਰਨ ਤੋਂ ਵੀ ਡਰਦੇ ਹਨ ਅਤੇ ਨਿਵੇਸ਼ ਨਹੀਂ ਹੋਣ ਨਾਲ ਲਗਾਤਾਰ ਬੇਰੁਜ਼ਗਾਰੀ ਵੱਧ ਰਹੀ ਹੈ ਅਤੇ ਫਿਰ ਬੇਰੁਜ਼ਗਾਰੀ ਕਾਰਨ ਲਗਾਤਾਰ ਅਪਰਾਧ ਵੱਧ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2.65 ਲੱਖ ਰਾਸ਼ਨ ਕਾਰਡ ਬਲਾਕ, ਬਜ਼ੁਰਗ ਅਤੇ ਦਿਵਿਆਂਗ ਲੋਕਾਂ ਦੀ ਘਰ ਬੈਠੇ ਹੋਵੇਗੀ E-KYC
NEXT STORY