ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਡਿਪੂਆਂ ਰਾਹੀਂ ਸਸਤੇ ਰਾਸ਼ਨ ਦੀ ਸਹੂਲਤ ਦਾ ਲਾਭ ਲੈਣ ਵਾਲੇ ਖਪਤਕਾਰਾਂ ਦੀ E-KYC ਨਾ ਹੋਣ ਕਾਰਨ ਰਾਸ਼ਨ ਕਾਰਡ ਬਲਾਕ ਹੋ ਗਏ ਹਨ। ਮੌਜੂਦਾ ਸਮੇਂ ਵਿਚ ਪ੍ਰਦੇਸ਼ ਭਰ 'ਚ 2.65 ਲੱਖ ਰਾਸ਼ਨ ਕਾਰਡ ਬਲਾਕ ਕੀਤੇ ਗਏ ਹਨ। ਜਿਨ੍ਹਾਂ ਨੂੰ ਇਸ ਮਹੀਨੇ ਡਿਪੂਆਂ ਰਾਹੀਂ ਸਸਤੇ ਰਾਸ਼ਨ ਦੀ ਸਹੂਲਤ ਨਹੀਂ ਮਿਲ ਰਹੀ। ਅਜਿਹੇ ਪਰਿਵਾਰਾਂ ਦੇ ਰਾਸ਼ਨ ਕਾਰਡਾਂ ਨੂੰ ਵੀ ਬਲਾਕ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਪਰਿਵਾਰ ਵਿਚ ਦਿਵਿਆਂਗ ਅਤੇ ਤੁਰਨ-ਫਿਰਨ ਵਿਚ ਅਸਮਰੱਥ ਬਜ਼ੁਰਗ ਹਨ, ਇਸ ਦੇ ਚੱਲਦੇ ਵੀ ਲੋਕਾਂ ਨੂੰ E-KYC ਕਰਵਾਉਣ ਵਿਚ ਪਰੇਸ਼ਾਨੀ ਆ ਰਹੀ ਹੈ।
ਪ੍ਰਦੇਸ਼ ਸਰਕਾਰ ਨੇ ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ ਵੱਡੀ ਰਾਹਤ ਦਿੱਤੀ ਹੈ। ਅਜਿਹੇ ਖਪਤਕਾਰਾਂ ਦੀ E-KYC ਹੁਣ ਘਰ ਹੀ ਕੀਤੀ ਜਾਵੇਗੀ, ਕਿਉਂਕਿ ਪ੍ਰਦੇਸ਼ ਵਿਚ ਕਈ ਬਜ਼ੁਰਗ ਅਤੇ ਦਿਵਿਆਂਗ ਖਪਤਕਾਰ ਅਜਿਹੇ ਵੀ ਹਨ, ਜੋ ਮੋਬਾਈਲ ਐਪ ਦੀ ਸਹੂਲਤ ਤੋਂ ਅਣਜਾਣ ਹਨ ਅਤੇ ਐਂਡਰਾਇਡ ਫੋਨ ਦੀ ਵਰਤੋਂ ਨਹੀਂ ਕਰਦੇ ਹਨ। ਅਜਿਹੇ ਵਿਚ ਵਿਭਾਗ ਨੇ ਇਸ ਦੀ ਜ਼ਿੰਮੇਵਾਰੀ ਸਬੰਧਤ ਫੂਡ ਇੰਸਪੈਕਟਰ ਨੂੰ ਸੌਂਪੀ ਹੈ।
ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਵਧੀਕ ਡਾਇਰੈਕਟਰ ਸੁਰਿੰਦਰ ਸਿੰਘ ਰਾਠੌੜ ਦਾ ਕਹਿਣਾ ਹੈ ਕਿ ਪ੍ਰਦੇਸ਼ ਵਿਚ ਕੋਈ ਵੀ ਪਰਿਵਾਰ E-KYC ਨਾ ਹੋਣ ਕਾਰਨ ਸਸਤੇ ਰਾਸ਼ਨ ਦੀ ਸਹੂਲਤ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਲਈ ਰਾਸ਼ਨ ਕਾਰਡਾਂ ਵਿਚ ਰਜਿਸਟਰਡ ਦਿਵਿਆਂਗ ਅਤੇ ਬਜ਼ੁਰਗਾਂ ਲੋਕਾਂ ਦੀ ਘਰ-ਘਰ ਜਾ ਕੇ E-KYC ਕੀਤੀ ਜਾਵੇਗੀ। ਜਿਸ ਲਈ ਸਬੰਧਤ ਇੰਸਪੈਕਟਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਅਹਿਮ ਖ਼ਬਰ : ਲਾਊਡ ਸਪੀਕਰ ਤੇ DJ ਵਜਾਉਣ 'ਤੇ ਲੱਗੀ ਪਾਬੰਦੀ
NEXT STORY