ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬਜਟ 2021 ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਨੂੰ ਰਾਹਤ ਮਿਲੇ, ਰੋਜ਼ਗਾਰ ਦੇ ਮੌਕੇ ਵਧਣ। ਰਾਹੁਲ ਨੇ ਕੇਂਦਰ ਸਰਕਾਰ ਨੂੰ ਰੱਖਿਆ ਅਤੇ ਹੈਲਥ ਕੇਅਰ ਦੇ ਖੇਤਰ ਵਿਚ ਖਰਚ ਵਧਾਉਣ ਦਾ ਸੁਝਾਅ ਦਿੱਤਾ ਹੈ। ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਆਮ ਬਜਟ ਪੇਸ਼ ਕਰ ਰਹੀ ਹੈ। ਕੋਰੋਨਾ ਆਫ਼ਤ ਅਤੇ ਉਸ ਤੋਂ ਪੈਦਾ ਹੋਈਆਂ ਚੁਣੌਤੀਆਂ ਦਰਮਿਆਨ ਇਹ ਬਜਟ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਰਾਹੁਲ ਗਾਂਧੀ ਨੇ ਟਵੀਟ ਵਿਚ ਲਿਖਿਆ ਕਿ ਬਜਟ 2021: ਰੋਜ਼ਗਾਰ ਪੈਦਾ ਕਰਨ ਲਈ ਸੂਖਮ, ਲਘੂ ਅਤੇ ਛੋਟੇ ਉੱਦਮੀਆਂ (ਐੱਮ. ਐੱਸ. ਐੱਮ. ਈ.), ਕਿਸਾਨਾਂ ਅਤੇ ਮਜ਼ਦੂਰਾਂ ਨੂੰ ਰੁਜ਼ਗਾਰ ਪੈਦਾ ਕਰਨ ਲਈ ਮਦਦ ਦਿਓ। ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਸਿਹਤ ਸੇਵਾਵਾਂ ’ਤੇ ਖ਼ਰਚ ਵਧਾਇਆ ਜਾਵੇ ਅਤੇ ਸਰਹੱਦ ਦੀ ਰਾਖੀ ਲਈ ਰੱਖਿਆ ਖਰਚ ਵਧਾਇਆ ਜਾਵੇ।
ਦੱਸ ਦੇਈਏ ਕਿ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਵਿਚ 2021-2022 ਦਾ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਕੋਰੋਨਾ ਦੀ ਮਾਰ ਝੱਲ ਰਹੇ ਹਰ ਸੈਕਟਰ ਨੂੰ ਇਸ ਵਾਰ ਬਜਟ ਤੋਂ ਉਮੀਦਾਂ ਹਨ।
ਓਡੀਸ਼ਾ : ਭਿਆਨਕ ਸੜਕ ਹਾਦਸੇ 'ਚ 9 ਲੋਕਾਂ ਦੀ ਮੌਤ, 13 ਜ਼ਖਮੀ
NEXT STORY