ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਦੇਸ਼ ਦਾ ਆਮ ਪੇਸ਼ ਬਜਟ 2022 ਪੇਸ਼ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਬਜਟ ਨੂੰ ਲੋਕਾਂ ਲਈ ਅਨੁਕੂਲ ਅਤੇ ਤਰੱਕੀਸ਼ੀਲ ਦੱਸਿਆ ਹੈ। ਸੀਤਾਰਮਨ ਨੇ ਕਿਹਾ ਕਿ ਇਸ ਬਜਟ ਨਾਲ ਅਗਲੇ 25 ਸਾਲਾਂ ਦੀ ਬੁਨਿਆਦ ਰੱਖੀ ਜਾਵੇਗੀ। ਬਜਟ ’ਚ 16 ਲੱਖ ਨਵੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਬਜਟ 2022: ਖੇਤੀ ’ਚ ‘ਡਰੋਨ’ ਕਰੇਗਾ ਮਦਦ, ਕਿਸਾਨਾਂ ਲਈ ਹੋਏ ਇਹ ਵੱਡੇ ਐਲਾਨ
ਬਜਟ ’ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ 100 ਸਾਲ ਦੀ ਭਿਆਨਕ ਆਫ਼ਤ ਦਰਮਿਆਨ ਵਿਕਾਸ ਦਾ ਨਵਾਂ ਵਿਸ਼ਵਾਸ ਲੈ ਕੇ ਆਇਆ ਹੈ। ਇਹ ਬਜਟ ਅਰਥਵਿਵਸਥਾ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਆਮ ਮਨੁੱਖਾਂ ਲਈ ਕਈ ਨਵੇਂ ਮੌਕੇ ਬਣਾਏਗਾ। ਇਹ ਬਜਟ ਵਧੇਰੇ ਬੁਨਿਆਦੀ ਢਾਂਚਾ, ਵਧੇਰੇ ਨਿਵੇਸ਼, ਵਧੇਰੇ ਵਿਕਾਸ ਅਤੇ ਵਧੇਰੇ ਨੌਕਰੀਆਂ ਦੀ ਨਵੀਂ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਇਸ ਨਾਲ ‘ਗਰੀਨ ਜੌਬ’ ਦਾ ਵੀ ਖੇਤਰ ਹੋਰ ਖੁੱਲ੍ਹੇਗਾ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਸ ਬਜਟ ਦਾ ਇਕ ਮਹੱਤਵਪੂਰਨ ਪਹਿਲੂ ਹੈ- ਗਰੀਬ ਦਾ ਕਲਿਆਣ। ਹਰ ਗਰੀਬ ਕੋਲ ਪੱਕਾ ਘਰ ਹੋਵੇ, ਨਲ ਤੋਂ ਜਲ ਆਉਂਦਾ ਹੋਵੇ, ਉਸ ਕੋਲ ਪਖਾਨਾ ਹੋਵੇ ਅਤੇ ਗੈਸ ਦੀ ਸਹੂਲਤ ਹੋਵੇ, ਇਨ੍ਹਾਂ ਸਾਰਿਆਂ ’ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਹਿਮਾਚਲ, ਉੱਤਰਾਖੰਡ, ਜੰਮੂ-ਕਸ਼ਮੀਰ, ਉੱਤਰੀ-ਪੂਰਬੀ ਅਜਿਹੇ ਖੇਤਰਾਂ ਲਈ ਪਹਿਲੀ ਵਾਰ ਦੇਸ਼ ਵਿਚ ਪਰਬਤਮਾਲਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਹ ਯੋਜਨਾ ਪਹਾੜਾਂ ’ਤੇ ਟਰਾਂਸਪੋਰਟੇਸ਼ਨ ਦੀ ਆਧੁਨਿਕ ਵਿਵਸਥਾ ਦਾ ਨਿਰਮਾਣ ਕਰੇਗੀ।
ਇਹ ਵੀ ਪੜ੍ਹੋ- ਬਜਟ 2022: ਟਰਾਂਸਪੋਰਟ ਸਹੂਲਤ ਲਈ ਵੱਡੇ ਐਲਾਨ, ਪਟੜੀ ’ਤੇ ਦੌੜਨਗੀਆਂ 400 ‘ਵੰਦੇ ਭਾਰਤ ਟਰੇਨਾਂ’
ਕਿਸਾਨਾਂ ਦੇ ਕਲਿਆਣ ਲਈ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਇਨ੍ਹਾਂ ਪੰਜ ਸੂਬਿਆਂ ਵਿਚ ਗੰਗਾ ਕੰਢੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਜਟ ’ਚ ਕ੍ਰੇਡਿਟ ਗਰੰਟੀ ਵਿਚ ਰਿਕਾਰਡ ਵਾਧੇ ਨਾਲ ਹੀ ਕਈ ਹੋਰ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵਿਦੇਸ਼ ਦੀ ਯਾਤਰਾ ਕਰਨ ਵਾਲਿਆਂ ਨੂੰ ਮਿਲੇਗਾ ‘ਈ-ਪਾਸਪੋਰਟ’ ਦਾ ਤੋਹਫ਼ਾ, ਜਾਣੋ ਇਸ ਦੇੇ ਫ਼ਾਇਦੇ
ਮੌਨੀ ਮੱਸਿਆ 'ਤੇ ਪ੍ਰਯਾਗਰਾਜ 'ਚ 1.30 ਕਰੋੜ ਲੋਕਾਂ ਨੇ ਗੰਗਾ 'ਚ ਲਗਾਈ ਡੁਬਕੀ
NEXT STORY